Advertisment

ਸ਼ਿਲਪਾ ਸ਼ੈੱਟੀ ਨੇ ਵਿਦੇਸ਼ 'ਚ ਕੀਤੀ ਮਸਤੀ,ਲੋਕਾਂ ਨੇ ਕੁਝ ਇਸ ਤਰ੍ਹਾਂ ਕੀਤਾ ਟਰੋਲ

author-image
By Shaminder
New Update
ਸ਼ਿਲਪਾ ਸ਼ੈੱਟੀ ਨੇ ਵਿਦੇਸ਼ 'ਚ ਕੀਤੀ ਮਸਤੀ,ਲੋਕਾਂ ਨੇ ਕੁਝ ਇਸ ਤਰ੍ਹਾਂ ਕੀਤਾ ਟਰੋਲ
Advertisment
ਬਾਲੀਵੁੱਡ ਦੀ ਸਭ ਤੋਂ ਹੌਟ ਅਤੇ ਫਿੱਟਨੈੱਸ ਪ੍ਰਤੀ ਸਚੇਤ ਰਹਿਣ ਵਾਲੀ ਅਦਾਕਾਰਾ ਸ਼ਿਲਪਾ ਸ਼ੈੱਟੀ ਨੇ ਇੱਕ ਵੀਡੀਓ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝਾ ਕੀਤਾ ਹੈ । ਇਸ ਵੀਡੀਓ 'ਚ ਸ਼ਿਲਪਾ ਸ਼ੈੱਟੀ ਵਿਦੇਸ਼ 'ਚ ਕਿਤੇ ਦੇਰ ਰਾਤ ਪਾਰਟੀ ਕਰਦੀ ਹੋਈ ਨਜ਼ਰ ਆ ਰਹੀ ਹੈ । ਡਾਂਸ ਕਰਦੇ ਹੋਏ ਸ਼ਿਲਪਾ ਸ਼ੈੱਟੀ ਜ਼ਮੀਨ 'ਤੇ ਕੁਝ ਪਲੇਟਾਂ ਸੁੱਟ-ਸੁੱਟ ਕੇ ਤੋੜਦੀ ਹੋਈ ਨਜ਼ਰ ਆ ਰਹੀ ਹੈ । ਹੋਰ ਵੇਖੋ:ਇੱਕ ਇਸ਼ਤਿਹਾਰ ਲਈ 10 ਕਰੋੜ ਦੀ ਆਫ਼ਰ ਹੋਈ ਸੀ ਸ਼ਿਲਪਾ ਸ਼ੈੱਟੀ ਨੂੰ, ਇਸ ਵਜ੍ਹਾ ਕਰਕੇ ਕਰ ਦਿੱਤਾ ਮਨ੍ਹਾ https://www.instagram.com/p/B2hkA1XhQ9p/ ਜਿਸ ਕਾਰਨ ਲੋਕ ਉਨ੍ਹਾਂ ਨੂੰ ਟ੍ਰੋਲ ਕਰ ਰਹੇ ਹਨ । ਦੱਸ ਦਈਏ ਕਿ ਸ਼ਿਲਪਾ ਸ਼ੈੱਟੀ ਹਾਲ ਹੀ 'ਚ ਆਪਣੀ ਇੱਕ ਦੋਸਤ ਦੀ ਪਾਰਟੀ 'ਚ ਸ਼ਾਮਿਲ ਹੋਈ ਸੀ । ਦੋਸਤਾਂ ਦੇ ਨਾਲ ਸ਼ਿਲਪਾ ਪਲੇਟ ਤੋੜ ਕੇ ਉਨ੍ਹਾਂ 'ਤੇ ਡਾਂਸ ਕਰਦੀ ਹੋਈ ਨਜ਼ਰ ਆ ਰਹੀ ਹੈ । https://www.instagram.com/p/B2bKotWBcOM/ ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਸੀ ਕਿ 'ਪਲੇਟ ਤੋੜੋ ਅਤੇ ਧੋਣ ਤੋਂ ਮੁਕਤੀ ਪਾਓ'। ਬਹੁਤ ਮਜ਼ਾ ਆਇਆ ,ਇਕ ਪਰਫੈਕਟ ਰਾਤ,ਅਤੇ ਪਲੇਟਾਂ ਤੋੜ ਕੇ ਨਕਰਾਤਮਕਤਾ ਖਤਮ ਕਰ ਰਹੀ ਹਾਂ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment