ਅਸ਼ਲੀਲ ਵੀਡੀਓ ਮਾਮਲੇ ਵਿੱਚ ਰਾਜ ਕੁੰਦਰਾ ਦੀ ਗ੍ਰਿਫਤਾਰੀ ਤੋਂ ਬਾਅਦ ਸ਼ਿਲਪਾ ਸ਼ੈੱਟੀ ਨੇ ਪਹਿਲੀ ਵਾਰ ਤੋੜੀ ਚੁੱਪੀ, ਲਿਖਿਆ ਲੰਮਾ ਚੌੜਾ ਨੋਟ

written by Rupinder Kaler | August 02, 2021

ਸ਼ਿਲਪਾ ਸ਼ੈੱਟੀ ਏਨੀਂ ਦਿਨੀਂ ਬੁਰੇ ਦੌਰ ਵਿੱਚੋਂ ਗੁਜਰ ਰਹੀ ਹੈ । ਉਹਨਾਂ ਦੇ ਪਤੀ ਰਾਜ ਕੁੰਦਰਾ ਅਸ਼ਲੀਲ ਵੀਡੀਓ ਮਾਮਲੇ ਵਿੱਚ ਜੇਲ਼ ਵਿੱਚ ਬੰਦ ਹੈ । ਇਸ ਸਭ ਦੇ ਚਲਦੇ ਉਹਨਾਂ ਨੂੰ ਟਰੋਲ ਵੀ ਕੀਤਾ ਜਾ ਰਿਹਾ ਹੈ । ਇਸ ਸਭ ਦੇ ਚਲਦੇ ਉਹਨਾਂ ਨੇ ਇੱਕ ਬਿਆਨ ਜਾਰੀ ਕੀਤਾ ਹੈ । ਸ਼ਿਲਪਾ ਨੇ ਇੱਕ ਨੋਟ ਜਾਰੀ ਕਰਦੇ ਹੋਏ ਲਿਖਿਆ ਹੈ ‘ਹਾਂ ਪਿਛਲੇ ਕੁਝ ਦਿਨ ਬਹੁਤ ਮੁਸ਼ਕਿਲ ਭਰੇ ਰਹੇ ਹਨ । ਕਈ ਅਫਵਾਹਾਂ ਤੇ ਦੋਸ਼ ਸਾਡੇ ਤੇ ਲੱਗ ਰਹੇ ਹਨ ।

ਹੋਰ ਪੜ੍ਹੋ :

ਦੀਪਿਕਾ ਪਾਦੂਕੋਣ ਤੇ ਰਣਵੀਰ ਸਿੰਘ ਹਸਪਤਾਲ ਦੇ ਬਾਹਰ ਦਿੱਤੇ ਦਿਖਾਈ, ਸੋਸ਼ਲ ਮੀਡੀਆ ’ਤੇ ਪੁੱਛੇ ਜਾ ਰਹੇ ਹਨ ਇਸ ਤਰ੍ਹਾਂ ਦੇ ਸਵਾਲ

 

ਮੀਡੀਆ ਤੇ ਮੇਰੇ ਸ਼ੁਭ ਚਿੰਤਕਾਂ ਨੇ ਮੇਰੇ ਬਾਰੇ ਕਈ ਗੱਲਾਂ ਕਹੀਆਂ ਹਨ । ਮੈਨੂੰ ਹੀ ਨਹੀਂ ਪਰਿਵਾਰ ਨੂੰ ਵੀ ਟਰੋਲ ਕੀਤਾ ਜਾ ਰਿਹਾ ਹੈ । ਸਾਡੇ ਤੇ ਕਈ ਸਵਾਲ ਚੁੱਕੇ ਜਾ ਰਹੇ ਹਨ ਪਰ ਮੈਂ ਹਾਲੇ ਇਸ ਮਾਮਲੇ ਤੇ ਕੁਝ ਨਹੀਂ ਕਿਹਾ ਅਤੇ ਮੈਂ ਇਸ ਮਾਮਲੇ ਵਿੱਚ ਚੁੱਪ ਰਹਿਣਾ ਚਾਹੁੰਦੀ ਹਾਂ …ਮੇਰੇ ਨਾਂਅ ਤੇ ਝੂਠੀਆਂ ਗੱਲਾਂ ਨਾ ਬਣਾਓ ।

ਇੱਕ ਅਦਾਕਾਰਾ ਹੋਣ ਕਰਕੇ ਮੇਰੀ ਇੱਕ ਫ਼ਿਲਾਸਫੀ ਹੈ ਕਿ ਕਦੇ ਸ਼ਿਕਾਇਤ ਨਾ ਕਰੋ ਤੇ ਕਦੇ ਸਫਾਈ ਨਾ ਦਿਓ । ਮੈਂ ਬਸ ਇਹ ਕਹਾਂਗੀ ਕਿ ਹੁਣ ਜਾਂਚ ਚੱਲ ਰਹੀ ਹੈ । ਮੈਨੂੰ ਮੁੰਬਈ ਪੁਲਿਸ ਤੇ ਭਾਰਤ ਦੀ ਨਿਆਂ ਪ੍ਰਣਾਲੀ ਤੇ ਪੂਰਾ ਵਿਸ਼ਵਾਸ਼ ਹੈ’।

0 Comments
0

You may also like