Advertisment

ਸ਼ਿਲਪਾ ਸ਼ੈੱਟੀ ਨੇ ਵਿਆਨ ਤੇ ਧੀ ਸਮਿਸ਼ਾ ਦੀ ਪਹਿਲੀ ਰੱਖੜੀ ਦੇ ਤਿਉਹਾਰ ਨੂੰ ਕੁਝ ਇਸ ਤਰ੍ਹਾਂ ਬਣਾਇਆ ਖ਼ਾਸ, ਸ਼ੇਅਰ ਕੀਤੀ ਕਿਊਟ ਜਿਹੀ ਤਸਵੀਰ

author-image
By Lajwinder kaur
New Update
ਸ਼ਿਲਪਾ ਸ਼ੈੱਟੀ ਨੇ ਵਿਆਨ ਤੇ ਧੀ ਸਮਿਸ਼ਾ ਦੀ ਪਹਿਲੀ ਰੱਖੜੀ ਦੇ ਤਿਉਹਾਰ ਨੂੰ ਕੁਝ ਇਸ ਤਰ੍ਹਾਂ ਬਣਾਇਆ ਖ਼ਾਸ, ਸ਼ੇਅਰ ਕੀਤੀ ਕਿਊਟ ਜਿਹੀ ਤਸਵੀਰ
Advertisment
ਬਾਲੀਵੁੱਡ ਦੀ ਫਿੱਟ ਤੇ ਖ਼ੂਬਸੂਰਤ ਅਦਾਕਾਰਾ ਸ਼ਿਲਪਾ ਸ਼ੈੱਟੀ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ । ਅੱਜ ਉਨ੍ਹਾਂ ਦੀ ਧੀ ਸਮਿਸ਼ਾ ਸ਼ੈੱਟੀ ਕੁੰਦਰਾ ਦਾ ਜਨਮ ਤੋਂ ਬਾਅਦ ਇਹ ਪਹਿਲਾ ਰੱਖੜੀ ਦਾ ਤਿਉਹਾਰ ਹੈ ।  publive-image   ਇਸ ਤਿਉਹਾਰ ਨੂੰ ਸ਼ਿਲਪਾ ਸ਼ੈੱਟੀ ਨੇ ਬਹੁਤ ਹੀ ਖ਼ਾਸ ਬਣਾਇਆ ਹੈ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਪਿਆਰੀ ਜਿਹੀ ਲੰਬੀ ਚੌੜੀ ਪੋਸਟ ਪਾਉਂਦੇ ਹੋਏ ਵਿਆਨ ਤੇ ਸਮਿਸ਼ਾ ਦੇ ਹੱਥਾਂ ਨੂੰ ਸ਼ੋਅ ਕਰਦੀ ਇੱਕ ਕਿਊਟ ਜਿਹੀ ਫੋਟੋ ਨੂੰ ਸਾਂਝਾ ਕੀਤਾ ਹੈ । ਉਨ੍ਹਾਂ ਨੇ ਕੈਪਸ਼ਨ ‘ਚ ਲਿਖਿਆ ਹੈ, ‘ਅੱਜ ਇਹ ਮੌਕਾ ਸਾਡੇ ਸਾਰਿਆਂ ਦੇ ਲਈ ਬਹੁਤ ਹੀ ਸਪੈਸ਼ਲ ਹੈ ..ਵਿਆਨ, ਰਾਜ ਤੇ ਸਮੀਸ਼ਾ ਆਪਣਾ ਪਹਿਲਾ ਰਕਸ਼ਾ ਬੰਧਨ ਦਾ ਤਿਉਹਾਰ ਸੈਲੀਬ੍ਰੇਟ ਕਰ ਰਹੇ ਨੇ ।
Advertisment
publive-image publive-image ਉਨ੍ਹਾਂ ਨੇ ਅੱਗੇ ਲਿਖਿਆ ਹੈ ਕਿ ‘ਰਾਜ ਤੇ ਵਿਆਨ ਹਮੇਸ਼ਾ ਇਹੀ ਪ੍ਰਾਥਨਾ ਕਰਦੇ ਸਨ ਕਿ ਉਨ੍ਹਾਂ ਦੇ ਘਰ ਛੋਟੀ ਤੇ ਪਿਆਰੀ ਜਿਹੀ ਭੈਣ ਆਵੇ । ਇਸ ਤੋਂ ਇਲਾਵਾ ਉਨ੍ਹਾਂ ਨੇ ਹੋਰ ਬਹੁਤ ਕੁਝ ਲਿਖਦੇ ਹੋਏ ਆਪਣੇ ਇੰਸਟਾਗ੍ਰਾਮ ਫੈਮਿਲੀ ਨੂੰ ਰੱਖੜੀ ਦੇ ਤਿਉਹਾਰ ਦੀਆਂ ਵਧਾਈਆਂ ਦਿੱਤੀਆਂ ਨੇ । ਇਸ ਪੋਸਟ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ । ਕੁਝ ਹੀ ਮਿੰਟਾਂ ‘ਚ ਇਸ ਤਸਵੀਰ ਉੱਤੇ ਲੱਖਾਂ ਹੀ ਲਾਈਕਸ ਆ ਚੁੱਕੇ ਨੇ । publive-image
Advertisment

Stay updated with the latest news headlines.

Follow us:
Advertisment
Advertisment
Latest Stories
Advertisment