ਸ਼ਿਲਪਾ ਸ਼ੈੱਟੀ ਦੀ ਧੀ ਸਮਿਸ਼ਾ ਹੋਈ 6 ਮਹੀਨੇ ਦੀ, ਅਦਾਕਾਰਾ ਨੇ ਸ਼ੇਅਰ ਕੀਤਾ ਬੇਟੀ ਦਾ ਪਿਆਰਾ ਜਿਹਾ ਵੀਡੀਓ, ਕਲਾਕਾਰ ਕਮੈਂਟ ਕਰਕੇ ਦੇ ਰਹੇ ਨੇ ਵਧਾਈਆਂ

written by Lajwinder kaur | August 16, 2020

ਬਾਲੀਵੁੱਡ ਦੀ ਖ਼ੂਬਸੂਰਤ ਤੇ ਫਿੱਟ ਐਕਟਰੈੱਸ ਸ਼ਿਲਪਾ ਸ਼ੈੱਟੀ ਜੋ ਕਿ ਸੋਸ਼ਲ ਮੀਡੀ ਉੱਤੇ ਕਾਫੀ ਐਕਟਿਵ ਰਹਿੰਦੇ ਨੇ । ਉਹ ਅਕਸਰ ਹੀ ਆਪਣੀ ਫੋਟੋਆਂ ਤੇ ਵੀਡੀਓਜ਼ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੇ ਰਹਿੰਦੇ ਨੇ । ਹਾਲ ਹੀ ‘ਚ ਉਨ੍ਹਾਂ ਨੇ ਆਪਣੀ ਬੇਟੀ ਸਮਿਸ਼ਾ ਦਾ ਇੱਕ ਪਿਆਰ ਜਿਹਾ ਵੀਡੀਓ ਇੰਟਰਨੈੱਟ ਉੱਤੇ ਸਾਂਝਾ ਕੀਤਾ ਹੈ ।

View this post on Instagram

 

One moment they are so tiny, your arms seem too big for them... you blink and they’ve outgrown it! As our little angel ?Samisha? turns 6 months old today? ?she’s started turning onto her tummy... signs of being ‘independent’ already? Soon, she’ll be sitting up, crawling, and then... my workouts will mainly comprise of running behind her ?? We’ll cross that bridge when we get to it, but for now, I’m loving this time with her. Watching her grow, crossing new milestones every day is a complete blessing and I’m not complaining one bit. Happy 1/2 birthday, our Angel ❤️?❤️ . . . . . #SamishaShettyKundra #6monthsold #daughter #blessed #gratitude #family #milestone #love

A post shared by Shilpa Shetty Kundra (@theshilpashetty) on

 ਇਹ ਵੀਡੀਓ ਉਨ੍ਹਾਂ ਨੇ ਆਪਣੀ ਬੇਟੀ ਦੇ 6 ਮਹੀਨੇ ਦੀ ਹੋਣ ਦੇ ਮੌਕੇ ਉੱਤੇ ਸ਼ੇਅਰ ਕੀਤਾ ਹੈ । ਇਸ ਵੀਡੀਓ ‘ਚ ਉਨ੍ਹਾਂ ਦੀ ਬੇਟੀ ਪੇਟ ਦੇ ਬਲ ਲੇਟੀ ਹੋਈ ਨਜ਼ਰ ਆ ਰਹੀ ਹੈ । ਉਨ੍ਹਾਂ ਨੇ ਕੈਪਸ਼ਨ ‘ਚ ਲਿਖਿਆ ਹੈ, ‘ਇੱਕ ਪਲ ਉਹ ਇੰਨੇ ਛੋਟੇ ਹੁੰਦੇ ਹਨ ,  ਤੁਹਾਡੇ ਹੱਥ ਉਨ੍ਹਾਂ ਦੇ ਲਈ ਬਹੁਤ ਵੱਡੇ ਲੱਗਦੇ ਹਨ । ਤੁਸੀਂ ਪਲਕ ਝਪਕਦੇ ਹੋ ਅਤੇ ਉਹ ਵੱਡੇ ਹੋ ਜਾਂਦੇ ਹਨ । ਜਿਵੇਂ ਸਾਡੀ ਛੋਟੀ ਪਰੀ ਸਮਿਸ਼ਾ,  ਅੱਜ 6 ਮਹੀਨੇ ਦੀ ਹੋ ਗਈ ਹੈ’ । ਇਸ ਪੋਸਟ ਉੱਤੇ ਮਨੋਰੰਜਨ ਜਗਤ ਦੇ ਕਲਾਕਾਰ ਜਿਵੇਂ ਬਿਪਾਸ਼ਾ ਬਾਸੂ, ਸ਼ਮਿਤਾ ਸ਼ੈੱਟੀ, ਸਾਨਿਆ ਮਿਰਜ਼ਾ ਹੋਰਾਂ ਨੇ ਹਾਰਟ ਵਾਲੇ ਇਮੋਜ਼ੀ ਕਮੈਂਟ ਸੈਕਸ਼ਨ ‘ਚ ਪੋਸਟ ਕੀਤੇ ਨੇ । ਇਸ ਵੀਡੀਓ ਨੂੰ ਇੱਕ ਮਿਲੀਅਨ ਤੋਂ ਵੱਧ ਵਿਊਜ਼ ਮਿਲ ਚੁੱਕੇ ਨੇ ।

ਦੱਸ ਦਈਏ 11 ਸਾਲ ਬਾਅਦ ਸ਼ਿਲਪਾ ਸ਼ੈੱਟੀ ਇੱਕ ਵਾਰ ਫਿਰ ਤੋਂ ਮਾਂ ਬਣੀ ਹੈ । ਫਰਵਰੀ ਮਹੀਨੇ ਉਨ੍ਹਾਂ ਦੇ ਘਰ ਬੇਟੀ ਨੇ ਜਨਮ ਲਿਆ ਹੈ । ਸੈਰੋਗੇਸੀ ਦੀ ਮਦਦ ਦੇ ਨਾਲ ਉਹ ਦੂਜੀ ਵਾਰ ਮਾਂ ਬਣੀ ਹੈ । ਉਨ੍ਹਾਂ ਨੇ ਆਪਣੀ ਬੇਟੀ ਦਾ ਨਾਂਅ ਸਮਿਸ਼ਾ ਸ਼ੈੱਟੀ ਕੁੰਦਰਾ ਰੱਖਿਆ ਹੈ । ਸ਼ਿਲਪਾ ਸ਼ੈੱਟੀ ਅਕਸਰ ਹੀ ਆਪਣੇ ਪਤੀ ਤੇ ਬੇਟੇ ਦੇ ਨਾਲ ਵੀਡੀਓ ਸ਼ੇਅਰ ਕਰਦੇ ਰਹਿੰਦੇ ਨੇ ।

You may also like