ਸ਼ਿਲਪਾ ਸ਼ੈੱਟੀ ਨੇ ਬੀਤੇ ਦਿਨ ਇਸ ਤਰ੍ਹਾਂ ਆਪਣੇ ਘਰ ਕੀਤੀ ਕੰਜਕਾਂ ਦੀ ਪੂਜਾ, ਵੀਡੀਓ ਵਾਇਰਲ

written by Rupinder Kaler | October 26, 2020

ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈੱਟੀ ਬੀਤੇ ਦਿਨ ਆਪਣੇ ਘਰ ਕੰਜਕਾਂ ਬਿਠਾਈਆਂ ਸਨ । ਉਸਨੇ 9 ਕੁੜੀਆਂ ਦੀ ਪੂਜਾ ਕੀਤੀ। ਇਸ ਦੇ ਨਾਲ ਸ਼ਿਲਪਾ ਸ਼ੈੱਟੀ ਨੇ ਆਪਣੀ ਬੇਟੀ ਸ਼ਮਿਸ਼ਾ ਨੂੰ ਵੀ ਖ਼ਾਸ ਤਰੀਕੇ ਨਾਲ ਤਿਆਰ ਕੀਤਾ । ਸ਼ਿਲਪਾ ਨੇ ਆਪਣੀ ਪੂਰੀ ਪੂਜਾ ਦੀ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਹੈ। ਜਿਸ ਵਿਚ ਸਭ ਤੋਂ ਪਹਿਲਾਂ ਮਾਂ ਦੀ ਮੂਰਤੀ ਅਤੇ ਉਸ ਦੇ ਦੁਆਲੇ ਸਜਾਵਟ ਦਰਸਾਈ ਗਈ ਹੈ। ਹੋਰ ਪੜ੍ਹੋ :
ਆਪਣੇ ਵਿਆਹ ’ਤੇ ਨੇਹਾ ਕੱਕੜ ਨੇ ਰੋਹਨਪ੍ਰੀਤ ਲਈ ਗਾਇਆ ਰੋਮਾਂਟਿਕ ਗਾਣਾ ਧਰਮਿੰਦਰ ਦੀ ਹੇਮਾ ਮਾਲਿਨੀ ਅਤੇ ਆਪਣੀਆਂ ਬੇਟੀਆਂ ਦੇ ਨਾਲ ਤਸਵੀਰ ਸੋਸ਼ਲ ਮੀਡੀਆ ‘ਤੇ ਵਾਇਰਲ ਇਸ ਤੋਂ ਬਾਅਦ ਸ਼ਿਲਪਾ ਦੀ ਬੇਟੀ ਸ਼ਮੀਸ਼ਾ ਨੂੰ ਛੋਟੇ ਪੈਰਾਂ ਨਾਲ ਦਿਖਾਇਆ ਗਿਆ ਹੈ, ਜਿਨ੍ਹਾਂ ਉਤੇ ਸ਼ਿਲਪਾ ਕੁਮਕੁਮ ਲਗਾ ਕੇ ਪੂਜਾ ਕਰਦੀ ਦਿਖਾਈ ਦੇ ਰਹੀ ਹੈ। ਇਸ ਤੋਂ ਇਲਾਵਾ ਸ਼ਿਲਪਾ ਨੇ ਅੱਠ ਹੋਰ ਕੁੜੀਆਂ ਦੇ ਪੈਰ ਵੀ ਧੋਤੇ ਅਤੇ ਉਨ੍ਹਾਂ ਨੂੰ ਭੋਜਨ ਖੁਆਇਆ। ਇਸ ਤੋਂ ਬਾਅਦ ਪਲੇਟ ਸਜਾਈ ਅਤੇ ਸਾਰੀਆਂ ਲੜਕੀਆਂ ਦੀ ਪੂਜਾ ਕੀਤੀ। Shilpa Shetty Kundra Viral Picture With Cute Baby ਸ਼ਿਲਪਾ ਦੀ ਇਸ ਵੀਡੀਓ ਵਿੱਚ ਉਸਦੀ ਭੈਣ ਸ਼ਮਿਤਾ ਸ਼ੈੱਟੀ ਅਤੇ ਸ਼ਿਲਪਾ ਦੇ ਪਤੀ ਰਾਜ ਕੁੰਦਰਾ ਵੀ ਨਜ਼ਰ ਆ ਰਹੇ ਹਨ। ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਸ਼ਿਲਪਾ ਨੇ ਲਿਖਿਆ - ‘ਅੱਜ ਅਸ਼ਟਮੀ ਦੇ ਸ਼ੁਭ ਅਵਸਰ ‘ਤੇ, ਖੁਸ਼ਕਿਸਮਤੀ ਨਾਲ ਸਾਡੀ ਆਪਣੀ ਦੇਵੀ ਸ਼ਮੀਸ਼ਾ ਸਾਨੂੰ ਅਸੀਸ ਦੇ ਤੌਰ ‘ਤੇ ਮਿਲੀ ਸੀ। shilpa shetty pic ਇਹ ਉਸ ਦੀ ਪਹਿਲੀ ਨਵਰਾਤਰੀ ਹੈ, ਇਸ ਲਈ ਕੰਨਿਆ ਦੀ ਪੂਜਾ ਕੀਤੀ ਅਤੇ 8 ਹੋਰ ਜਵਾਨ ਲੜਕੀਆਂ ਅਤੇ ਪੂਰੀ ਸਾਵਧਾਨੀ ਨਾਲ ਸਵਾਗਤ ਕੀਤਾ। ਇਸ ਵੀਡੀਓ ਦੇ ਨਾਲ ਸ਼ਿਲਪਾ ਨੇ ਦੱਸਿਆ ਕਿ ਇਹ ਨਵਰਾਤਰੀ ਉਨ੍ਹਾਂ ਦੀ ਆਪਣੀ ਬੇਟੀ ਸ਼ਮਿਸ਼ਾ ਲਈ ਕਿੰਝ ਖਾਸ ਹਨ’।

0 Comments
0

You may also like