ਸ਼ਿਲਪਾ ਸ਼ੈੱਟੀ ਨੇ ਮਨਾਈ ਆਪਣੀ ਧੀ ਸਮੀਸ਼ਾ ਦੀ ਪਹਿਲੀ ਲੋਹੜੀ, ਪਰਿਵਾਰ ਦੇ ਨਾਲ ਸਾਂਝਾ ਕੀਤਾ ਇਹ ਖ਼ਾਸ ਵੀਡੀਓ

written by Lajwinder kaur | January 14, 2021

ਬਾਲੀਵੁੱਡ ਦੀ ਖ਼ੂਬਸੂਰਤ ਐਕਟਰੈੱਸ ਸ਼ਿਲਪਾ ਸ਼ੈੱਟੀ ਜੋ ਕਿ ਹਰ ਤਿਉਹਾਰ ਨੂੰ ਬਹੁਤ ਹੀ ਗਰਮਜੋਸ਼ੀ ਦੇ ਨਾਲ ਸੈਲੀਬ੍ਰੇਟ ਕਰਦੀ ਹੈ। ਉਨ੍ਹਾਂ ਲੋਹੜੀ ਦੇ ਤਿਉਹਾਰ ਨੂੰ ਵੀ ਬਹੁਤ ਦਿਲ ਤੋਂ ਮਨਾਇਆ। inside pic of shilpa shetty

ਹੋਰ ਪੜ੍ਹੋ : ਪੰਜਾਬੀ ਗਾਇਕ ਪ੍ਰਭ ਗਿੱਲ ਲੈ ਕੇ ਆ ਰਹੇ ਨੇ ਕਿਸਾਨੀ ਗੀਤ ‘ਭਲਾ ਸਰਬੱਤ ਦਾ’, ਗਾਣੇ ਦਾ ਪੋਸਟਰ ਸ਼ੇਅਰ ਕਰਦੇ ਹੋਏ ਕਿਸਾਨਾਂ ਦੀ ਕਾਮਯਾਬੀ ਲਈ ਕੀਤੀ ਅਰਦਾਸ

ਬੀਤੇ ਦਿਨੀਂ ਉਹ ਆਪਣੀ ਧੀ ਸਮੀਸ਼ਾ ਦੀ ਪਹਿਲੀ ਲੋਹੜੀ ਪਰਿਵਾਰ ਦੇ ਨਾਲ ਮਨਾਉਂਦੀ ਹੋਈ ਨਜ਼ਰ ਆਈ । ਸ਼ਿਲਪਾ ਸ਼ੈੱਟੀ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ‘ਤੇ ਲੋਹੜੀ ਸੈਲੀਬ੍ਰੇਸ਼ਨ ਦੀ ਵੀਡੀਓ ਪ੍ਰਸ਼ੰਸਕਾਂ ਦੇ ਨਾਲ ਸ਼ੇਅਰ ਕੀਤੀ ਹੈ ।

inside pic of shilpa shetty lohri celebration post

ਇਸ ਵੀਡੀਓ ਨੂੰ ਪੋਸਟ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਹੈ –‘ਲੋਹੜੀ ਦੀ ਲੱਖ-ਲੱਖ ਵਧਾਈਆਂ ਸਭ ਨੂੰ..ਲੋਹੜੀ ਦੀ ਅੱਗ ‘ਚ ਸਾਰੀਆਂ ਨਕਾਰਤਮਕਤਾ ਨੂੰ ਸਾੜ ਦੇਵੇ, ਤੁਹਾਡੇ ਲਈ ਅਨੰਦ, ਖੁਸ਼ਹਾਲੀ ਅਤੇ ਪਿਆਰ ਲੈ ਕੇ ਆਵੇ.. ਤੁਹਾਨੂੰ ਅਤੇ ਤੁਹਾਡੇ ਪਿਆਰਿਆਂ ਨੂੰ ਸਾਡੇ ਪਰਿਵਾਰ ਵੱਲੋਂ ਲੋਹੜੀ ਦੀਆਂ ਬਹੁਤ-ਬਹੁਤ ਮੁਬਾਰਕਾਂ । ਇਸ ਵੀਡੀਓ ਨੂੰ ਇੱਕ ਮਿਲੀਅਨ ਤੋਂ ਵੱਧ ਲੋਕ ਇਸ ਨੂੰ ਦੇਖ ਚੁੱਕੇ ਨੇ। ਪ੍ਰਸ਼ੰਸਕ ਵੀ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਨੇ।

inside pic of shilpa shetty with family

 

0 Comments
0

You may also like