ਲਾਕਡਾਊਨ ਕਰਕੇ ਸ਼ਿਲਪਾ ਸ਼ੈੱਟੀ ਨੂੰ ਘਰ ’ਚ ਲਗਾਉਣਾ ਪੈ ਰਿਹਾ ਹੈ ਝਾੜੂ, ਵੀਡੀਓ ਸ਼ੇਅਰ ਕਰਕੇ ਨੌਕਰਾਂ ਲਈ ਲਿਖੀ ਭਾਵੁਕ ਪੋਸਟ

Written by  Rupinder Kaler   |  March 28th 2020 12:30 PM  |  Updated: March 28th 2020 12:30 PM

ਲਾਕਡਾਊਨ ਕਰਕੇ ਸ਼ਿਲਪਾ ਸ਼ੈੱਟੀ ਨੂੰ ਘਰ ’ਚ ਲਗਾਉਣਾ ਪੈ ਰਿਹਾ ਹੈ ਝਾੜੂ, ਵੀਡੀਓ ਸ਼ੇਅਰ ਕਰਕੇ ਨੌਕਰਾਂ ਲਈ ਲਿਖੀ ਭਾਵੁਕ ਪੋਸਟ

ਕੋਰੋਨਾ ਵਾਇਰਸ ਭਾਰਤ ਵਿੱਚ ਤੇਜੀ ਨਾਲ ਪੈਰ ਪਸਾਰ ਰਿਹਾ ਹੈ । ਸਿਹਤ ਮੰਤਰਾਲੇ ਵੱਲੋਂ ਜਾਰੀ ਅੰਕੜਿਆਂ ਦੀ ਮੰਨੀਏ ਤਾਂ ਇਸ ਵਾਇਰਸ ਕਰਕੇ ਦੇਸ਼ ਵਿੱਚ 17 ਲੋਕਾਂ ਦੀ ਮੌਤ ਹੋ ਗਈ ਹੈ ਜਦੋਂਕਿ 724 ਲੋਕ ਇਸ ਤੋਂ ਪੀੜਤ ਹਨ ਤੇ 66 ਲੋਕ ਠੀਕ ਹੋ ਗਏ ਹਨ । ਬਾਲੀਵੁੱਡ ਦੇ ਸਿਤਾਰਿਆਂ ਦੀ ਗੱਲ ਕੀਤੀ ਜਾਵੇ ਤਾਂ ਉਹ ਘਰ ਵਿੱਚ ਰਹਿ ਕੇ ਐਕਸਰਸਾਈਜ ਕਰ ਰਹੇ ਹਨ ।

https://www.instagram.com/p/B-Lv10_hre1/

ਇਸ ਸਭ ਦੇ ਚਲਦੇ ਸ਼ਿਲਪਾ ਸ਼ੈੱਟੀ ਨੇ ਹਾਲ ਹੀ ਵਿੱਚ ਇੱਕ ਵੀਡੀਓ ਸਾਂਝਾ ਕੀਤਾ ਹੈ, ਜਿਸ ਵਿੱਚ ਉਹ ਗਾਰਡਨ ਦੀ ਸਫਾਈ ਕਰਦੀ ਹੋਈ ਨਜ਼ਰ ਆ ਰਹੀ ਹੈ ਤੇ ਬੂਟਿਆਂ ਨੂੰ ਪਾਣੀ ਦੇ ਰਹੀ ਹੈ । ਸ਼ਿਲਪਾ ਸ਼ੈੱਟੀ ਇਸ ਵੀਡੀਓ ਵਿੱਚ ਕਹਿ ਰਹੀ ਹੈ, ਏਨੀਂ ਦਿਨੀਂ ਘਰ ਰਹੋ ਤੇ ਘਰ ਦੀ ਸਫਾਈ ਕਰੋ । ਸ਼ਿਲਪਾ ਨੇ ਇਸ ਵੀਡੀਓ ਨੂੰ ਇੰਸਟਾਗ੍ਰਾਮ ੳਤੇ ਸ਼ੇਅਰ ਕੀਤਾ ਹੈ ।

https://www.instagram.com/p/B-KaIraByxV/

ਇਸ ਵੀਡੀਓ ਨੂੰ ਚਾਰ ਲੱਖ ਤੋਂ ਵੱਧ ਲੋਕਾਂ ਨੇ ਦੇਖ ਲਿਆ ਹੈ ਕਿਉਂਕ ਉਹਨਾਂ ਦੇ ਪ੍ਰਸ਼ੰਸਕਾਂ ਨੂੰ ਸ਼ਿਲਪਾ ਦਾ ਇਹ ਅੰਦਾਜ਼ ਬਹੁਤ ਪਸੰਦ ਆ ਰਿਹਾ ਹੈ । ਇਸ ਦੇ ਨਾਲ ਹੀ ਸ਼ਿਲਪਾ ਨੇ ਆਪਣੇ ਘਰ ਵਿੱਚ ਕੰਮ ਕਰਨ ਵਾਲੀ ਮੇਟ ਲਈ ਭਾਵੁਕ ਪੋਸਟ ਵੀ ਲਿਖੀ ਹੈ ।

https://www.instagram.com/p/B-O1yEVBHT0/

ਸ਼ਿਲਪਾ ਨੇ ਲਿਖਿਆ ਹੈ ‘ਸਾਡੀ ਜ਼ਿੰਦਗੀ ਸਾਡੇ ਹਾੳਸ ਹੈਲਪਰ ਤੇ ਸਟਾਫ ਕਰਕੇ ਕਿੰਨੀ ਸੌਖੀ ਹੋ ਜਾਂਦੀ ਹੈ, ਇਸ ਤਰ੍ਹਾਂ ਦੇ ਸਮੇਂ ਵਿੱਚ ਮੈਨੂੰ ਇਹ ਅਹਿਸਾਸ ਹੋਇਆ, ਅੱਜ ਮੈਂ ਉਹਨਾਂ ਸਾਰੇ ਲੋਕਾਂ ਦਾ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਮੇਰੀ ਜ਼ਿੰਦਗੀ ਏਨੀਂ ਸੌਖੀ ਬਣਾਈ’ । ਸ਼ਿਲਪਾ ਨੇ ਲਿਖਿਆ ਹੈ ‘ਇਹਨਾਂ ਲੋਕਾਂ ਕਰਕੇ ਅਸੀਂ ਘਰੋਂ ਬਾਹਰ ਜਾ ਕੇ ਆਪਣੇ ਸੁਫ਼ਨੇ ਪੂਰੇ ਕਰ ਸਕਦੇ ਹਾਂ ਜਦੋਂ ਸਭ ਕੁਝ ਆ ਮਹੋ ਜਾਵੇਗਾ ਤਾਂ ਇਹਨਾਂ ਲੋਕਾਂ ਨੂੰ ਦੱਸੋ ਕਿ ਤੁਹਾਡੀ ਸਾਡੇ ਜੀਵਨ ਵਿੱਚ ਕੀ ਵੈਲੀਉ ਹੈ’।

https://www.instagram.com/p/B-EK1jZBRFJ/


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network