ਜਿਮ ਸੈਸ਼ਨ ਦੌਰਾਨ ਅਚਾਨਕ ਡਿੱਗੀ ਸ਼ਿਲਪਾ ਸ਼ੈੱਟੀ ਨੇ ਕਿਹਾ ਮਾਰ ਡਾਲਾ, ਵੇਖੋ ਵੀਡੀਓ

Written by  Pushp Raj   |  January 31st 2022 03:22 PM  |  Updated: January 31st 2022 03:24 PM

ਜਿਮ ਸੈਸ਼ਨ ਦੌਰਾਨ ਅਚਾਨਕ ਡਿੱਗੀ ਸ਼ਿਲਪਾ ਸ਼ੈੱਟੀ ਨੇ ਕਿਹਾ ਮਾਰ ਡਾਲਾ, ਵੇਖੋ ਵੀਡੀਓ

ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਸ਼ਿੱਲਪਾ ਸ਼ੈਟੀ ਦੀ ਇੱਕ ਨਵੀਂ ਵੀਡੀਓ ਸਾਹਮਣੇ ਆਈ ਹੈ। ਹੁਣ ਸ਼ਿਲਪਾ ਨੇ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਸ਼ੇਅਰ ਕੀਤੀ ਹੈ, ਜਿਸ 'ਚ ਉਹ ਵਰਕਆਊਟ ਕਰਨ ਤੋਂ ਬਾਅਦ ਇੰਨੀ ਥੱਕ ਗਈ ਕਿ 'ਬੇਹੋਸ਼ੀ' ਦੀ ਹਾਲਤ 'ਚ ਆ ਗਈ। ਦਰਸ਼ਕਾਂ ਇਸ ਵੀਡੀਓ 'ਤੇ ਵੱਖ-ਵੱਖ ਤਰ੍ਹਾਂ ਦੀ ਪ੍ਰਤੀਕੀਰਿਆ ਦੇ ਰਹੇ ਹਨ।

image From instagram

ਸਭ ਤੋਂ ਫਿੱਟ ਅਭਿਨੇਤਰੀਆਂ ਵਿੱਚੋਂ ਇੱਕ ਸ਼ਿਲਪਾ ਸ਼ੈੱਟੀ 40 ਸਾਲ ਦੀ ਉਮਰ ਵਿੱਚ ਵੀ ਵਰਕਆਊਟ ਅਤੇ ਯੋਗਾ ਕਰਨਾ ਨਹੀਂ ਭੁੱਲਦੀ ਹੈ। ਸ਼ਿਲਪਾ ਆਪਣੇ ਬਿਜ਼ੀ ਸ਼ੈਡੀਊਲ ਚੋਂ ਰੋਜ਼ਾਨਾ ਸਮਾਂ ਕੱਢ ਕੇ ਯੋਗਾ ਤੇ ਵਰਕਆਊਟ ਜ਼ਰੂਰ ਕਰਦੀ ਹੈ। ਸ਼ਿਲਪਾ ਸਮੇਂ-ਸਮੇਂ 'ਤੇ ਸੋਸ਼ਲ ਮੀਡੀਆ 'ਤੇ ਆਪਣੇ ਵਰਕਆਊਟ ਅਤੇ ਫਿਟਨੈਸ ਪਲਾਨ ਬਾਰੇ ਦੱਸਦੀ ਰਹਿੰਦੀ ਹੈ।

image From instagram

ਹੁਣ ਸ਼ਿਲਪਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ, ਜਿਸ 'ਚ ਉਹ ਜਿਮ ਦਾ ਵਰਕਆਊਟ ਕਰਨ ਤੋਂ ਬਾਅਦ ਇੰਨੀ ਥੱਕ ਗਈ ਕਿ ਉਹ 'ਬੇਹੋਸ਼ੀ' ਦੀ ਹਾਲਤ 'ਚ ਆ ਗਈ।ਇਥੇ ਤੁਸੀਂ ਸ਼ਿਲਪਾ ਦੇ ਨਾਲ ਉਸ ਦੀ ਜਿਮ ਟ੍ਰੇਨਰ ਨੂੰ ਵੀ ਵੇਖ ਸਕਦੇ ਹੋ, ਜੋ ਸ਼ਿਲਪਾ ਦੀ ਇਨ੍ਹਾਂ ਹਰਕਤਾਂ 'ਤੇ ਹੱਸਦੀ ਹੋਈ ਨਜ਼ਰ ਆ ਰਹੀ ਹੈ।

ਇਸ ਵੀਡੀਓ ਨੂੰ ਸ਼ੇਅਰ ਕਰਦੇ ਸ਼ਿਲਪਾ ਨੇ ਕੈਪਸ਼ਨ ਵਿੱਚ ਲਿਖਿਆ ਹੈ, " oday ਦਾ ਫਿਟਨੈਸ ਸੈਸ਼ਨ ਜਨਵਰੀ 2022 ਜਿੰਨਾ ਲੰਬਾ ਸੀ ?? ਮਹੀਨੇ ਦਾ ਅੰਤ ਸਿਰਫ ਮੈਟ 'ਤੇ ਲੇਟਣਾ ਅਤੇ ਮਾਨਸਿਕ ਤੌਰ 'ਤੇ ਆਪਣੇ ਆਪ ਨੂੰ ਨਵੇਂ ਮਹੀਨੇ ਲਈ ਤਿਆਰ ਕਰਨਾ ਹੈ?? ਪਰ ਹਾਂ, ਮੇਰੇ ਕੋਲ ਵੀ ਅਜਿਹੇ ਦਿਨ ਹਨ। ਇਕੋ ਚੀਜ਼ ਜੋ ਮੈਨੂੰ ਪ੍ਰੇਰਿਤ ਕਰਦੀ ਹੈ ਉਹ ਹੈ "ਤੁਹਾਡਾ ਪਿਆਰ"… ਅਤੇ ਫਿਰ, ਮੈਂ ਮੁੜ ਇਥੇ 'ਤੇ ਹਾਂ। ??♥️?"

ਇਸ ਵੀਡੀਓ ਦੇ ਵਿੱਚ ਤੁਸੀਂ ਸ਼ਿਲਪਾ ਨੂੰ ਜ਼ਮੀਨ ਉੱਤੇ ਲੰਮੇਂ ਪਏ ਹੋਏ ਵੇਖ ਸਕਦੇ ਹੋ। ਉਹ ਕਹਿ ਰਹੀ ਹੈ ਹਾਏ! ਮਾਰ ਡਾਲਾ।Bollywood actress

image From instagram

ਹੋਰ ਪੜ੍ਹੋ : Birthday Special : ਬਾਲੀਵੁੱਡ ਅਦਾਕਾਰਾ ਪ੍ਰੀਤੀ ਜ਼ਿੰਟਾ ਅੱਜ ਮਨਾ ਰਹੀ ਹੈ ਆਪਣਾ 47ਵਾਂ ਜਨਮਦਿਨ

ਦੱਸ ਦੇਈਏ ਕਿ, ਸ਼ਿਲਪਾ ਨੇ ਸੋਮਵਾਰ ਮੋਟੀਵੇਸ਼ਨ ਪ੍ਰੋਗਰਾਮ ਤਹਿਤ ਸੋਸ਼ਲ ਮੀਡੀਆ 'ਤੇ ਵੀਡੀਓਜ਼ ਸ਼ੇਅਰ ਕੀਤੀਆਂ ਹਨ ਅਤੇ ਇਸ 'ਚ ਉਹ ਕਦੇ ਯੋਗਾ ਅਤੇ ਕਦੇ ਸਖ਼ਤ ਵਰਕਆਊਟ ਕਰਦੀ ਨਜ਼ਰ ਆ ਰਹੀ ਹੈ।

ਸ਼ਿਲਪਾ ਵੱਲੋਂ ਸ਼ੇਅਰ ਕੀਤੀ ਗਈ ਇਸ ਵੀਡੀਓ ਨੂੰ ਸੋਸ਼ਲ ਮੀਡੀਆ 'ਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ। ਫੈਨਜ਼ ਇਸ ਵੀਡੀਓ ਉੱਤੇ ਤਰ੍ਹਾਂ ਤਰ੍ਹਾਂ ਦੇ ਕਮੈਂਟ ਕਰਕੇ ਆਪਣੀ ਪ੍ਰਤੀਕੀਰਿਆ ਦੇ ਰਹੇ ਹਨ। ਉਹ ਸ਼ਿਲਪਾ ਦੇ ਇਸ ਫਨੀ ਅੰਦਾਜ਼ ਨੂੰ ਬਹੁਤ ਪਸੰਦ ਕਰ ਰਹੇ ਹਨ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network