ਦੇਖੋ ਕਿਵੇਂ ਸ਼ਿਲਪਾ ਸ਼ੈੱਟੀ ਦੇ ਪਤੀ ਰਾਜ ਕੁੰਦਰਾ ਵੀਡੀਓ ‘ਚ ਲਗਾ ਰਹੇ ਨੇ ਭੰਗੜੇ ਦੇ ਨਾਲ ਪੰਜਾਬੀ ਤੜਕਾ, ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀ ਹੈ ਇਹ ਵੀਡੀਓ

Written by  Lajwinder kaur   |  May 18th 2020 02:25 PM  |  Updated: May 18th 2020 02:28 PM

ਦੇਖੋ ਕਿਵੇਂ ਸ਼ਿਲਪਾ ਸ਼ੈੱਟੀ ਦੇ ਪਤੀ ਰਾਜ ਕੁੰਦਰਾ ਵੀਡੀਓ ‘ਚ ਲਗਾ ਰਹੇ ਨੇ ਭੰਗੜੇ ਦੇ ਨਾਲ ਪੰਜਾਬੀ ਤੜਕਾ, ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀ ਹੈ ਇਹ ਵੀਡੀਓ

ਬਾਲੀਵੁੱਡ ਦੇ ਖ਼ੂਬਸੂਰਤ ਅਦਾਕਾਰਾ ਸ਼ਿਲਪਾ ਸ਼ੈੱਟੀ ਸੋਸ਼ਲ ਮੀਡੀਆ ‘ਤੇ ਆਪਣੀ ਟਿਕ ਟਾਕ ਵੀਡੀਓ ਕਰਕੇ ਖੂਬ ਸੁਰਖ਼ੀਆਂ ਬਟੋਰ ਰਹੇ ਨੇ । ਪਰ ਉਨ੍ਹਾਂ ਦੇ ਹਸਬੈਂਡ ਰਾਜ ਕੁੰਦਰਾ ਵੀ ਅਦਾਕਾਰੀ ਦੇ ਮਾਮਲੇ ‘ਚ ਸ਼ਿਲਪਾ ਸ਼ੈੱਟੀ ਤੋਂ ਘੱਟ ਨਹੀਂ ਹਨ । ਉਨ੍ਹਾਂ ਦੇ ਪੰਜਾਬੀ ਅੰਦਾਜ਼ ਵਾਲੇ ਵੀਡੀਓ ਵੀ ਦਰਸ਼ਕਾਂ ਨੂੰ ਖੂਬ ਪਸੰਦ ਆ ਰਹੇ ਨੇ ।

ਰਾਜ ਕੁੰਦਰਾ ਦਾ ਨਵਾਂ TikTok ਵੀਡੀਓ ਸਾਹਮਣੇ ਆਇਆ ਹੈ ਜਿਸ ‘ਚ ਉਹ ਕਲਾਸੀ ਡਾਂਸ ਕਰਦੇ-ਕਰਦੇ ਭੰਗੜਾ ਪਾਉਣ ਲੱਗ ਪੈਂਦੇ ਨੇ । ਉਨ੍ਹਾਂ ਨੇ ਇਸ ਵੀਡੀਓ ਨੂੰ ਆਪਣੇ ਇੰਸਟਾਗ੍ਰਾਮ ਅਕਾਉਂਟ ‘ਤੇ ਪੋਸਟ ਕਰਦੇ ਹੋਏ ਲਿਖਿਆ ਹੈ- ਮੈਂ ਜਿੰਨਾ ਮਰਜ਼ੀ ਕਲਾਸੀ ਕਰਨ ਦੀ ਕੋਸ਼ਿਸ ਕਰ ਲਵਾਂ, ਪਰ ਪੰਜਾਬੀ ਨੂੰ ਪੰਜਾਬੀਅਤ ਤੋਂ ਦੂਰ ਨਹੀਂ ਰਹਿ ਪਾਉਂਦਾ ਤੇ ਭੰਗੜਾ ਪੈ ਹੀ ਜਾਂਦਾ ਹੈ । ਦਰਸ਼ਕਾਂ ਨੂੰ ਇਹ ਵੀਡੀਓ ਖੂਬ ਪਸੰਦ ਆ ਰਿਹਾ ਹੈ ਹੁਣ ਤੱਕ ਇੱਕ ਲੱਖ ਤੋਂ ਵੱਧ ਲੋਕ ਇਸ ਵੀਡੀਓ ਨੂੰ ਦੇਖ ਚੁੱਕੇ ਨੇ ।

 

View this post on Instagram

 

Because it’s trending! #Happydance #classy or #punjabi? Please decide ? #proudpuniabi #lockdown mode! @indiatiktok

A post shared by Raj Kundra (@rajkundra9) on

ਇਸ ਤੋਂ ਪਹਿਲਾਂ ਵੀ ਉਨ੍ਹਾਂ ਨੇ ਇੱਕ ਵੀਡੀਓ ਸ਼ਿਲਪਾ ਸ਼ੈੱਟੀ ਨਾਲ ਵੀ ਬਣਾਇਆ ਸੀ ਜਿਸ ‘ਚ ਸ਼ਿਲਪਾ ਕਲਾਸੀ ਸਟਾਈਲ ‘ਚ ਡਾਂਸ ਕਰਦੇ ਹੋਏ ਨਜ਼ਰ ਆਏ ਸੀ ਤੇ ਵੀਡੀਓ ਦੇ ਦੂਜਾ ਫਰੇਮ ‘ਚ ਰਾਜ ਕੁੰਦਰਾ ਪੰਜਾਬੀ ਅੰਦਾਜ਼ ‘ਚ ਭੰਗੜਾ ਪਾਉਂਦੇ ਹੋਏ ਦਿਖਾਈ ਦਿੱਤੇ ਸਨ । ਇਹ ਵੀਡੀਓ ਵੀ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋਈ ਸੀ । ਰਾਜ ਕੁੰਦਰਾ ਵੀ ਲਾਕਡਾਊਨ ਦੇ ਕਾਰਨ ਆਪਣੇ ਪਰਿਵਾਰ ਵਾਲਿਆਂ ਦੇ ਨਾਲ ਘਰ ‘ਚ ਹੀ ਸਮਾਂ ਬਿਤਾ ਰਹੇ ਨੇ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network