ਮਾਲਦੀਵ ਵਿਚ ਦਿਖਿਆ ਸ਼ਿਲਪਾ ਸ਼ੇੱਟੀ ਦਾ ਚਕਵਾਂ ਅੰਦਾਜ਼, ਲੋਕਾਂ ਨੇ ਕਿੱਤੇ ਕਮੈਂਟ

written by Gourav Kochhar | May 01, 2018

ਸ਼ਿਲਪਾ ਸ਼ੈੱਟੀ ਨੂੰ ਹਾਲ ਹੀ ਵਿਚ ਇੰਸਟਾਗਰਾਮ 'ਤੇ ਮਾਲਦੀਵ 'ਚ ਵੇਕੇਸ਼ਨ ਦੌਰਾਨ ਮੱਛੀ ਫੜ੍ਹਣ ਲਈ ਟਰੋਲ ਕੀਤਾ ਗਿਆ ਸੀ। ਹੁਣ ਇਸ 'ਤੇ ਸ਼ਿਲਪਾ ਦੀ ਸਫਾਈ ਸਾਹਮਣੇ ਆਈ ਹੈ ਦਰਅਸਲ, ਸ਼ਿਲਪਾ Shilpa Shetty ਨੇ ਆਪਣੇ ਇੰਸਟਾਗਰਾਮ 'ਤੇ ਇਕ ਵੀਡੀਓ ਸ਼ੇਅਰ ਕੀਤਾ ਸੀ, ਜਿਸ 'ਚ ਉਨ੍ਹਾਂ ਨੇ ਹੁਕ ਨਾਲ ਇਕ ਮੱਛੀ ਨੂੰ ਫੜ੍ਹਿਆ ਸੀ। ਇਸ ਵੀਡੀਓ ਨੂੰ ਦੇਖ ਕੇ ਲੋਕ ਉਨ੍ਹਾਂ ਨੂੰ ਬੇਰਹਿਮ ਕਹਿਣ ਲੱਗੇ ਸਨ।

ਇਕ ਯੂਜ਼ਰ ਨੇ ਲਿਖਿਆ ਸੀ ਕਿ ਤੁਸੀਂ P5“1 ਨਾਲ ਜੁੜੀ ਹੋਈ ਹੋ ਅਤੇ ਜਾਨਵਰ ਨੂੰ ਨੁਕਸਾਨ ਪਹੁੰਚਾ ਰਹੇ ਹੋ। ਇਕ ਹੋਰ ਯੂਜ਼ਰ ਨੇ ਲਿਖਿਆ,'' ਮੱਛੀ ਲਈ ਬੁਰਾ ਲੱਗ ਰਿਹਾ ਹੈ। ਉਹ ਖੇਡ ਰਹੀ ਹੈ ਅਤੇ ਮੱਛੀ ਨੂੰ ਹਰਟ ਕਰ ਰਹੀ ਹੈ।''

shilpa shetty

ਇਹ ਸਭ ਦੇਖਦੇ ਹੋਏ ਸ਼ਿਲਪਾ Shilpa Shetty ਨੇ ਇੰਸਟਾਗਰਾਮ 'ਤੇ ਲਿਖਿਆ,'' ਤੁਹਾਨੂੰ ਸਾਰਿਆਂ ਦੱਸਣਾ ਚਾਹੁੰਦੀ ਹਾਂ ਕਿ ਮੈਂ ਨਾਨ ਵੈਜੀਟੇਰੀਅਨ ਹਾਂ। ਉਹ ਖਾਧੀ ਜਾਣ ਵਾਲੀ ਮੱਛੀ ਨਹੀਂ ਸੀ ਇਸ ਲਈ ਮੈਂ ਉਸ ਨੂੰ ਪਾਣੀ 'ਚ ਵਾਪਿਸ ਛੱਡ ਦਿੱਤਾ ਸੀ।

ਉਨ੍ਹਾਂ ਨੇ ਅੱਗੇ ਲਿਖਿਆ ਅਤੇ ਹਾਂ, ਉਹ ਮਰੀ ਨਹੀਂ। ਤੁਹਾਨੂੰ ਦੱਸ ਦੇਈਏ ਕਿ ਸ਼ਿਲਪਾ Shilpa Shetty ਆਪਣੇ ਪਤੀ ਰਾਜ ਕੁੰਦਰਾ Raj Kundra ਅਤੇ ਬੇਟੇ ਨਾਲ ਇਨੀਂ ਦਿਨੀਂ ਮਾਲਦੀਵ 'ਚ ਛੁੱਟੀਆਂ ਬਿਤਾ ਰਹੀ ਹੈ ਅਤੇ ਉਨ੍ਹਾਂ ਨੇ ਇਸ ਦੌਰਾਨ ਇੰਸਟਾਗ੍ਰਾਮ 'ਤੇ ਕਈ ਤਸਵੀਰਾਂ ਅਤੇ ਵੀਡੀਓਜ਼ ਵੀ ਸ਼ੇਅਰ ਕੀਤੀਆਂ ਹਨ।

shilpa shetty

0 Comments
0

You may also like