Advertisment

ਸ਼ਿਲਪਾ ਸ਼ੈੱਟੀ ਦੂਸਰੀ ਵਾਰ ਬਣੀ ਮਾਂ, ਘਰ ਵਿੱਚ ਆਈ ਨੰਨ੍ਹੀ ਪਰੀ, ਸੋਸ਼ਲ ਮੀਡੀਆ ’ਤੇ ਤਸਵੀਰ ਸਾਂਝੀ ਕਰਕੇ ਦਿੱਤੀ ਜਾਣਕਾਰੀ 

author-image
By Rupinder Kaler
New Update
ਸ਼ਿਲਪਾ ਸ਼ੈੱਟੀ ਦੂਸਰੀ ਵਾਰ ਬਣੀ ਮਾਂ, ਘਰ ਵਿੱਚ ਆਈ ਨੰਨ੍ਹੀ ਪਰੀ, ਸੋਸ਼ਲ ਮੀਡੀਆ ’ਤੇ ਤਸਵੀਰ ਸਾਂਝੀ ਕਰਕੇ ਦਿੱਤੀ ਜਾਣਕਾਰੀ 
Advertisment
ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈੱਟੀ ਦੂਸਰੀ ਵਾਰ ਮਾਂ ਬਣੀ ਹੈ । ਸ਼ਿਲਪਾ ਨੇ ਇਸ ਵਾਰ ਬੇਟੀ ਨੂੰ ਜਨਮ ਦਿੱਤਾ ਹੈ । ਬੇਟੀ ਦਾ ਨਾਂਅ ਸਮਿਸ਼ਾ ਸ਼ੈੱਟੀ ਰੱਖਿਆ ਗਿਆ ਹੈ । ਸਰੋਗੇਸੀ ਦੇ ਜ਼ਰੀਏ ਇਸ ਪਿਆਰੀ ਬੱਚੀ ਨੂੰ ਜਨਮ ਦਿੱਤਾ ਹੈ । ਬੱਚੀ ਦਾ ਜਨਮ 15 ਫਰਵਰੀ ਨੂੰ ਹੋਇਆ ਸੀ । ਪਰ ਸ਼ਿਲਪਾ ਸ਼ੈੱਟੀ ਤੇ ਉਹਨਾਂ ਦੇ ਪਤੀ ਨੇ ਇਸ ਖ਼ਬਰ ਨੂੰ ਹੁਣ ਇੱਕ ਤਸਵੀਰ ਸ਼ੇਅਰ ਕਰ ਕਰਕੇ ਸਵਰਜਨਕ ਕੀਤਾ ਹੈ । https://www.instagram.com/p/B8jln-GB_db/ ਇਸ ਤਸਵੀਰ ਵਿੱਚ ਸਮਿਸ਼ਾ ਨੇ ਆਪਣੀ ਮਾਂ ਦੀ ਉਂਗਲ ਫੜੀ ਹੋਈ ਹੈ । ਹਾਲਾਂ ਕਿ ਬੱਚੀ ਦਾ ਚਿਹਰਾ ਨਜ਼ਰ ਨਹੀਂ ਆ ਰਿਹਾ । ਜਿਸ ਤਰ੍ਹਾਂ ਹੀ ਸ਼ਿਲਪਾ ਸ਼ੈੱਟੀ ਨੇ ਇਹ ਤਸਵੀਰ ਸਾਂਝੀ ਕੀਤੀ ਨਾਲ ਦੀ ਨਾਲ ਇਹ ਤਸਵੀਰ ਸੋਸ਼ਲ ਮੀਡੀਆ ਤੇ ਵਾਇਰਲ ਹੋ ਗਈ । ਸੋਸ਼ਲ ਮੀਡੀਆ ਤੇ ਹਰ ਕੋਈ ਸ਼ਿਲਪਾ ਸ਼ੈੱਟੀ ਤੇ ਰਾਜ ਕੁੰਦਰਾ ਨੂੰ ਵਧਾਈ ਦੇ ਰਿਹਾ ਹੈ । https://www.instagram.com/p/B8X-rzqBloA/ ਤੁਹਾਨੂੰ ਦੱਸ ਦਿੰਦੇ ਹਾਂ ਕਿ ਸ਼ਿਲਪਾ ਸ਼ੈੱਟੀ ਦੀ ਇਹ ਦੂਜੀ ਸੰਤਾਨ ਹੈ । ਸ਼ਿਲਪਾ ਤੇ ਰਾਜ ਨੇ ਸਾਲ 2009 ਵਿੱਚ ਵਿਆਹ ਕਰਵਾਇਆ ਸੀ । 2012 ਵਿੱਚ ਸ਼ਿਲਪਾ ਨੇ ਪਹਿਲੇ ਬੱਚੇ ਨੂੰ ਜਨਮ ਦਿੱਤਾ ਸੀ । ਤੁਹਾਨੂੰ ਦੱਸ ਦਿੰਦੇ ਹਾਂ ਕਿ ਸ਼ਿਲਪਾ ਸ਼ੈੱਟੀ ਸੋਸ਼ਲ ਮੀਡੀਆ ਤੇ ਕਾਫੀ ਐਕਟਿਵ ਰਹਿੰਦੀ ਹੈ ਤੇ ਲੱਖਾਂ ਦੀ ਗਿਣਤੀ ਵਿੱਚ ਉਹਨਾਂ ਦੇ ਫਾਲੋਵਰ ਹਨ । https://www.instagram.com/p/B80Uq2RB3yj/
Advertisment

Stay updated with the latest news headlines.

Follow us:
Advertisment
Advertisment
Latest Stories
Advertisment