Advertisment

ਬਾਲੀਵੁੱਡ ਐਕਟਰੈੱਸ ਸ਼ਿਲਪਾ ਸ਼ੈੱਟੀ ਹੋਈ ਇੱਕ ਖਾਸ ਚੀਜ ਦੇਖ ਕੇ ਆਊਟ ਆਫ ਕੰਟਰੋਲ, ਦੇਖੋ ਵੀਡਿਓ 

author-image
By Rupinder Kaler
New Update
ਬਾਲੀਵੁੱਡ ਐਕਟਰੈੱਸ ਸ਼ਿਲਪਾ ਸ਼ੈੱਟੀ ਹੋਈ ਇੱਕ ਖਾਸ ਚੀਜ ਦੇਖ ਕੇ ਆਊਟ ਆਫ ਕੰਟਰੋਲ, ਦੇਖੋ ਵੀਡਿਓ 
Advertisment
ਬਾਲੀਵੁੱਡ ਐਕਟਰੈੱਸ ਸ਼ਿਲਪਾ ਸ਼ੈੱਟੀ ਭਾਵੇ ਆਪਣੇ ਆਪ ਨੂੰ ਫਿੱਟ ਰੱਖਣ ਲਈ ਕਈ ਤਰ੍ਹਾਂ ਦੀਆਂ ਐਕਸਰ-ਸਾਇਜ਼ ਕਰਦੀ ਤੇ ਆਪਣੇ ਖਾਣ ਪੀਣ ਦਾ ਖਾਸ ਖਿਆਲ ਰੱਖਦੀ ਹੈ । ਪਰ ਜਦੋਂ ਉਹਨਾਂ ਦੇ ਸਾਹਮਣੇ ਗੁਲਾਬ ਜਾਮੁਨ ਆ ਜਾਂਦੇ ਹਨ ਤਾਂ ਉਹ ਸਭ ਕੁਝ ਭੁੱਲ ਜਾਂਦੀ ਹੈ, ਕਿਉਂਕਿ ਸ਼ਿਲਪਾ ਸ਼ੈੱਟੀ ਨੂੰ ਗੁਲਾਬ ਜਾਮੁਨ ਬੇਹੱਦ ਪਸੰਦ ਹਨ ।ਸ਼ਿਲਪਾ ਸ਼ੈੱਟੀ ਨੇ ਆਪਣੇ ਇੰਸਟਾਗ੍ਰਾਮ 'ਤੇ ਇੱਕ ਵੀਡਿਓ ਸ਼ੇਅਰ ਕੀਤਾ ਹੈ । ਹੋਰ ਵੇਖੋ : ਕੇਸਰੀ ਰੰਗ ਵਿੱਚ ਰੰਗੀ ਐਕਟਰੈੱਸ ਪ੍ਰੀਨਿਤੀ ਚੋਪੜਾ, ਦੇਖੋ ਵੀਡਿਓ
Advertisment
shilpa shetty shilpa shetty ਜਿਸ ਵਿੱਚ ਉਹ ਕਿਸੇ ਦੁਕਾਨ ਤੇ ਗੁਲਾਬ-ਜਾਮੁਨ ਖਾਂਦੀ ਦਿਖਾਈ ਦੇ ਰਹੀ ਹੈ । ਵੀਡਿਓ ਵਿੱਚ ਉਹ ਕਹਿ ਰਹੀ ਹੈ ਜਦੋਂ ਵੀ ਉਸ ਦੇ ਸਾਹਮਣੇ ਗੁਲਾਬ ਜਾਮੁਨ ਆਉਂਦੇ ਹਨ ਤਾਂ ਉਹ ਆਪਣੇ ਆਪ ਨੂੰ ਰੋਕ ਨਹੀਂ ਪਾਉਂਦੀ ।ਸ਼ਿਲਪਾ ਸ਼ੈੱਟੀ ਮੁਤਾਬਿਕ ਭਾਵੇਂ ਗੁਲਾਬ ਜਾਮੁਨ ਦੀਆਂ ਕਈ ਕਿਸਮਾਂ ਹਨ । ਪਰ ਉਸ ਨੂੰ ਅਸਲੀ ਗੁਲਾਬ ਜਾਮੁਨ ਹੀ ਪਸੰਦ ਹੈ । ਇਸ ਵੀਡਿਓ ਦੇ ਨਾਲ ਸ਼ਿਲਪਾ ਨੇ ਕੁਝ ਲਿਖਿਆ ਵੀ ਹੈ । ਹੋਰ ਵੇਖੋ : ਬਿੰਨੂ ਢਿੱਲੋਂ ਨੇ ਇਸ ਅਦਾਕਾਰਾ ਨਾਲ ਲਗਾਈ ਲੰਡਨ ਬ੍ਰਿਜ ‘ਤੇ ਦੌੜ ਕੌਣ ਰਿਹਾ ਅੱਗੇ ,ਵੇਖੋ ਵੀਡਿਓ https://www.instagram.com/p/Brc4ylrBr3x/ ਉਸ ਨੇ ਲਿਖਿਆ ਹੈ ਕਿ ਗੁਲਾਬ ਜਾਮੁਨ ਖਾਣ ਦਾ ਸ਼ੌਂਕ ਉਸ ਨੂੰ ਸਕੂਲ ਦੇ ਦਿਨਾਂ ਤੋਂ ਹੀ ਸੀ । ਉਹ ਅਕਸਰ ਆਪਣੇ ਪਰਿਵਾਰ ਨਾਲ ਇਸ ਜਗ੍ਹਾ ਤੇ ਗੁਲਾਬ ਜਾਮੁਨ ਖਾਣ ਲਈ ਆਉਂਦੀ ਸੀ । ਸ਼ਿਲਪਾ ਦਾ ਕਹਿਣਾ ਹੈ ਕਿ ਗੁਲਾਬ ਜਾਮੁਨ ਖਾ ਕੇ ਉਸ ਦਾ ਢਿੱਡ ਤਾਂ ਭਰ ਜਾਂਦਾ ਹੈ ਪਰ ਮਨ ਨਹੀਂ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment