ਰਾਜ ਕੁੰਦਰਾ ਨੇ ਸ਼ਿਲਪਾ ਸ਼ੈੱਟੀ ਲਈ ਕੇਕ ਬਣਾ ਕੇ ਦਿੱਤਾ ਸਰਪ੍ਰਾਈਜ਼, ਅਦਾਕਾਰਾ ਨੇ ਸ਼ੇਅਰ ਕੀਤੀਆਂ ਬਰਥਡੇਅ ਦੀਆਂ ਕੁਝ ਤਸਵੀਰਾਂ

Written by  Lajwinder kaur   |  June 09th 2020 10:22 AM  |  Updated: June 09th 2020 10:22 AM

ਰਾਜ ਕੁੰਦਰਾ ਨੇ ਸ਼ਿਲਪਾ ਸ਼ੈੱਟੀ ਲਈ ਕੇਕ ਬਣਾ ਕੇ ਦਿੱਤਾ ਸਰਪ੍ਰਾਈਜ਼, ਅਦਾਕਾਰਾ ਨੇ ਸ਼ੇਅਰ ਕੀਤੀਆਂ ਬਰਥਡੇਅ ਦੀਆਂ ਕੁਝ ਤਸਵੀਰਾਂ

ਬਾਲੀਵੁੱਡ ਦੀ ਫਿੱਟ ਤੇ ਖ਼ੂਬਸੂਰਤ ਅਦਾਕਾਰਾ ਸ਼ਿਲਪਾ ਸ਼ੈੱਟੀ ਜਿਨ੍ਹਾਂ ਦਾ ਬੀਤੇ ਦਿਨੀ ਬਰਥਡੇਅ ਸੀ । ਉਨ੍ਹਾਂ ਨੇ ਆਪਣੇ ਬਰਥਡੇਅ ਪਾਰਟੀ ਦੀਆਂ ਕੁਝ ਤਸਵੀਰਾਂ ਆਪਣੇ ਫੈਨਜ਼ ਦੇ ਨਾਲ ਸ਼ੇਅਰ ਕੀਤੀਆਂ ਨੇ । ਉਨ੍ਹਾਂ ਨੇ ਆਪਣਾ ਜਨਮਦਿਨ ਆਪਣੇ ਪਰਿਵਾਰਿਕ ਮੈਬਰਾਂ ਦੇ ਨਾਲ ਸੈਲੀਬ੍ਰੇਟ ਕੀਤਾ ਹੈ । ਤਸਵੀਰਾਂ ‘ਚ ਸ਼ਿਲਪਾ ਸ਼ੈੱਟੀ ਆਪਣੇ ਲਾਈਫ ਪਾਟਨਰ ਰਾਜ ਕੁੰਦਰਾ, ਬੇਟੇ ਤੇ ਬੇਟੀ ਤੋਂ ਇਲਾਵਾ ਆਪਣੀ ਮੰਮੀ ਤੇ ਭੈਣ ਦੇ ਨਾਲ ਨਜ਼ਰ ਆ ਰਹੀ ਹੈ ।

Vote for your favourite : https://www.ptcpunjabi.co.in/voting/

ਹੋਰ ਵੇਖੋ:ਪੰਜਾਬੀ ਲਹਿੰਗੇ 'ਚ ਨਜ਼ਰ ਆਈ ‘ਸਾਂਝ’, ਕੁਲਵਿੰਦਰ ਬਿੱਲਾ ਨੇ ਸ਼ੇਅਰ ਕੀਤੀ ਆਪਣੀ ਧੀ ‘ਸਾਂਝ’ ਦੀ ਤਸਵੀਰ

ਉਨ੍ਹਾਂ ਨੇ ਤਸਵੀਰਾਂ ਸ਼ੇਅਰ ਕਰਦੇ ਹੋਏ ਲਿਖਿਆ ਹੈ, ‘ਮੇਰਾ ਪਸੰਦੀਦਾ ਕੇਕ ਮੇਰੇ ਪਤੀ ਨੇ ਬਣਾਇਆ ਹੈ ਜੋ ਕਿ ਦੁਨੀਆ ਦੇ ਸਭ ਬੈਸਟ ਹੱਸਬੈਂਡ ਨੇ । ਮੇਰੇ ਪਰਿਵਾਰ ਤੇ ਉਨ੍ਹਾਂ ਸਭ ਦਾ ਧੰਨਵਾਦ ਜਿਨ੍ਹਾਂ ਨੇ ਮੈਨੂੰ ਜਨਮਦਿਨ ਦੀਆਂ ਵਧਾਈਆਂ ਵੀਡੀਓ ਕਾਲ ਤੇ ਫੋਨ ਕਾਲ ਦੇ ਰਾਹੀਂ ਦਿੱਤੀਆਂ ਨੇ । ਮੈਂ ਬਹੁਤ ਪਿਆਰ ਤੇ ਮਾਣ ਮਹਿਸੂਸ ਕਰ ਰਹੀ ਹਾਂ, ਸਭ ਦਾ ਤਹਿ ਦਿਲੋਂ ਬਹੁਤ-ਬਹੁਤ ਸ਼ੁਕਰੀਆ ਜਿਨ੍ਹਾਂ ਮੈਨੂੰ ਵਿਸ਼ ਕੀਤਾ ਹੈ’। ਇਸ ਪੋਸਟ ਉੱਤੇ ਕਈ ਮਨੋਰੰਜਨ ਜਗਤ ਦੇ ਸਿਤਾਰਿਆਂ ਨੇ ਕਮੈਂਟ ਕਰਕੇ ਸ਼ਿਲਪਾ ਸ਼ੈੱਟੀ ਨੂੰ ਜਨਮਦਿਨ ਦੀਆਂ ਮੁਬਾਰਕਾਂ ਦਿੱਤੀਆਂ ਨੇ । ਇਸ ਪੋਸਟ ਉੱਤੇ 7ਲੱਖ ਤੋਂ ਵੱਧ ਲਾਈਕਸ ਆ ਚੁੱਕੇ ਨੇ ।

ਜੇ ਗੱਲ ਕਰੀਏ ਸ਼ਿਲਪਾ ਸ਼ੈੱਟੀ ਦਾ ਤਾਂ ਉਹ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ ਤੇ ਅਕਸਰ ਹੀ ਆਪਣੇ ਪਤੀ ਤੇ ਬੇਟੇ ਵਿਆਨ ਦੇ ਨਾਲ ਵੀਡੀਓ ਸ਼ੇਅਰ ਕਰਦੇ ਰਹਿੰਦੇ ਨੇ । ਇਹ ਸਾਲ ਉਨ੍ਹਾਂ ਲਈ ਬਹੁਤ ਸਾਰੀਆਂ ਖੁਸ਼ੀਆਂ ਲੈ ਕੇ ਆਇਆ, ਕਿਉਂਕਿ ਉਹ ਇੱਕ ਫਿਰ ਤੋਂ ਸੈਰੋਗੇਸੀ ਦੀ  ਮਦਦ ਦੇ ਨਾਲ ਦੂਜੀ ਵਾਰ ਮਾਂ ਬਣੀ ਹੈ । ਉਨ੍ਹਾਂ ਦੇ ਘਰ ਇੱਕ ਧੀ ਨੇ ਜਨਮ ਲਿਆ ਹੈ । ਉਨ੍ਹਾਂ ਨੇ ਆਪਣੀ ਬੇਟੀ ਦਾ ਨਾਂਅ ਸਮੀਸ਼ਾ ਸ਼ੈੱਟੀ ਕੁੰਦਰਾ ਰੱਖਿਆ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network