ਸ਼ਿਲਪਾ ਸ਼ੈੱਟੀ ਨੇ ਪਿਆਰੀ ਜਿਹੀ ਪੋਸਟ ਪਾ ਕੇ ਆਪਣੀ ਨਨਾਣ ਰੀਨਾ ਕੁੰਦਰਾ ਨੂੰ ਦਿੱਤੀ ਜਨਮਦਿਨ ਦੀ ਵਧਾਈ

written by Lajwinder kaur | June 06, 2021

ਬਾਲੀਵੁੱਡ ਜਗਤ ਦੀ ਸੁਪਰ ਫਿੱਟ ਮੰਮੀ ਯਾਨੀਕਿ ਸ਼ਿਲਪਾ ਸ਼ੈੱਟੀ ਕੁੰਦਰਾ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ। ਉਹ ਆਪਣੇ ਫ਼ਿਲਮੀ ਕਰੀਅਰ ਦੇ ਨਾਲ ਆਪਣੇ ਪਰਿਵਾਰਕ ਰਿਸ਼ਤਿਆਂ ਨੂੰ ਬਾਖੂਬੀ ਦੇ ਨਾਲ ਨਿਭਾਉਂਦੀ ਹੈ। ਉਹ ਅਕਸਰ ਹੀ ਆਪਣੇ ਪਰਿਵਾਰ ਵਾਲਿਆਂ ਦੇ ਨਾਲ ਬਿਤਾਏ ਖੁਸ਼ਨੁਮਾ ਪਲਾਂ ਨੂੰ ਆਪਣੇ ਪ੍ਰਸ਼ੰਸਕਾਂ ਦੇ ਨਾਲ ਸਾਂਝਾ ਕਰਦੀ ਰਹਿੰਦੀ ਹੈ।

Shilpa Shetty Visits Siddhivinayak Temple With Family On Samisha's 1st Birthday image source-instagram

ਹੋਰ ਪੜ੍ਹੋ :  ਗਾਇਕਾ ਮਿਸ ਪੂਜਾ ਨੇ ਸਾਂਝਾ ਕੀਤਾ ਇਹ ਵੀਡੀਓ, ਭੂਆ-ਭਤੀਜੇ ਦਾ ਇਹ ਅੰਦਾਜ਼ ਹਰ ਇੱਕ ਨੂੰ ਆ ਰਿਹਾ ਹੈ ਪਸੰਦ, ਦੇਖੋ ਵੀਡੀਓ

shilpa shetty kundra wishe her sister in law happy birthday image source-instagram

ਉਨ੍ਹਾਂ ਨੇ ਆਪਣੀ ਨਨਾਣ ਰੀਨਾ ਕੁੰਦਰਾ ਨੂੰ ਜਨਮਦਿਨ ਦੀ ਵਧਾਈ ਦਿੰਦੇ ਹੋਏ ਇੱਕ ਤਸਵੀਰ ਸਾਂਝੀ ਕੀਤੀ ਹੈ। ਅਤੇ ਕੈਪਸ਼ਨ ‘ਚ ਨਾਲ ਲਿਖਿਆ ਹੈ- ‘ਜਨਮਦਿਨ ਮੁਬਾਰਕ ਮੇਰੀ ਪਿਆਰੀ ਰੀਨਾ.. ਇਸ ਲਈ ਧੰਨਵਾਦੀ ਹਾਂ ਕਿਉਂਕਿ ਮੈਨੂੰ ਇੱਕ ਦੋਸਤ ਤੇ ਭਰੋਸੇਮੰਦ ਇਨਸਾਨ  ਨਨਾਣ ਦੇ ਰੂਪ ‘ਚ ਮਿਲ ਗਈ ਹੈ... ਤੁਹਾਨੂੰ ਚੰਗੀ ਸਿਹਤ, ਪਿਆਰ, ਅਤੇ ਖੁਸ਼ੀ ਦੀ ਬਖਸ਼ਿਸ਼ ਹੋਵੇ. ..ਇੱਕ ਲੰਬਾ ਸਮਾਂ ਹੋ ਗਿਆ ਹੈ ਤੁਹਾਨੂੰ ਮਿਲਿਆ ਨੂੰ....ਪਰ ਇੱਕ ਨਿੱਘੀ ਜੱਫੀ ਤੁਹਾਡੇ ਜਨਮਦਿਨ ‘ਤੇ ਭੇਜ ਰਹੀ ਹਾਂ hugggggg, @ reena.kundra 🤗❤️🎂😘’ । ਇਹ ਪੋਸਟ ਪ੍ਰਸ਼ੰਸਕਾਂ ਨੂੰ ਵੀ ਕਾਫੀ ਪਸੰਦ ਆ ਰਹੀ ਹੈ। ਉਹ ਵੀ ਕਮੈਂਟ ਕਰਕੇ ਰੀਨਾ ਕੁੰਦਰਾ ਨੂੰ ਜਨਮਦਿਨ ਦੀਆਂ ਵਧਾਈਆਂ ਦੇ ਰਹੇ ਨੇ। ਉੱਧਰ ਰਾਜ ਕੁੰਦਰਾ ਨੇ ਵੀ ਇੰਸਟਾਗ੍ਰਾਮ ਅਕਾਉਂਟ ਦੀ ਸਟੋਰੀ ‘ਚ ਪੋਸਟ ਪਾ ਕੇ ਆਪਣੀ ਭੈਣ ਨੂੰ ਵਿਸ਼ ਕੀਤਾ ਹੈ।

raj kundra and his sister image source-instagram

ਰਾਜ ਕੁਦੰਰਾ ਤੇ ਸ਼ਿਲਪਾ ਸ਼ੈੱਟੀ ਜੋ ਕਿ ਪਿਛਲੇ ਸਾਲ ਸਰੋਗੈਸੀ ਦੇ ਨਾਲ ਦੂਜੀ ਵਾਰ ਮਾਪੇ ਬਣੇ ਸੀ। ਦੋਵਾਂ ਨੇ ਆਪਣੀ ਬੇਟੀ ਦਾ ਨਾਂਅ ਸਮੀਸ਼ਾ ਰੱਖਿਆ ਹੈ। ਇਸ ਤੋਂ ਪਹਿਲਾਂ ਉਨ੍ਹਾਂ ਦੇ ਇੱਕ ਬੇਟਾ ਹੈ ਵਿਆਨ। ਸ਼ਿਲਪਾ ਸ਼ੈੱਟੀ ਤੇ ਰਾਜ ਕੁੰਦਰਾ ਅਕਸਰ ਹੀ ਆਪਣੀ ਮਜ਼ੇਦਾਰ ਵੀਡੀਓਜ਼ ਦੇ ਨਾਲ ਪ੍ਰਸ਼ੰਸਕਾਂ ਦਾ ਮਨੋਰੰਜਨ ਕਰਦੇ ਰਹਿੰਦੇ ਨੇ।

inside image of shilpa shetty with her sister in law reena kundra image source-instagram

0 Comments
0

You may also like