ਸ਼ਿਲਪਾ ਸ਼ੈੱਟੀ ਨੇ ਰਾਜ ਕੁੰਦਰਾ ਦੇ ਕੰਮ ਨੂੰ ਲੈ ਕੇ ਕੀਤਾ ਵੱਡਾ ਖੁਲਾਸਾ

written by Rupinder Kaler | September 17, 2021

ਰਾਜ ਕੁੰਦਰਾ (Raj Kundra)ਤੇ ਸ਼ਿਲਪਾ ਸ਼ੈੱਟੀ (Shilpa Shetty) ਦੀਆ ਮੁਸਕਿਲਾਂ ਘਟਣ ਦਾ ਨਾਂਅ ਨਹੀਂ ਲੈ ਰਹੀਆਂ । ਹਾਲ ਹੀ ਵਿੱਚ ਪੁਲਿਸ ਨੇ ਰਾਜ ਦੇ ਖਿਲਾਫ ਚਾਰਜਸ਼ੀਟ ਦਾਖਿਲ ਕੀਤੀ ਹੈ । ਪੁਲਿਸ ਨੇ ਅਸ਼ਲੀਲ ਫ਼ਿਲਮਾਂ ਬਨਾਉਣ ਦੇ ਇਲਜ਼ਾਮ ਹੇਠ ਚਾਰਜਸ਼ੀਟ ਦਾਖਿਲ ਕੀਤੀ ਹੈ ।ਇਸ ਚਾਰਜ਼ ਸੀਟ ਵਿੱਚ ਵਿੱਚ ਸ਼ਿਲਪਾ ਸ਼ੈੱਟੀ (Shilpa Shetty)  ਦਾ ਪੂਰਾ ਬਿਆਨ ਦਰਜ ਕੀਤਾ ਗਿਆ ਹੈ । ਸ਼ਿਲਪਾ (Shilpa Shetty)  ਨੇ ਇਸ ਬਿਆਨ ਵਿੱਚ ਕਿਹਾ ਹੈ ਕਿ ‘ਮੈਂ ਆਪਣੇ ਕੰਮ ਵਿੱਚ ਬਹੁਤ ਬਿਜੀ ਸੀ …ਇਸ ਵਜ੍ਹਾ ਕਰਕੇ ਮੈਂ ਕਦੇ ਨਹੀਂ ਪੁੱਛਿਆ ਕਿ ਉਹ ਕੀ ਕੰਮ ਕਰ ਰਹੇ ਹਨ’ ।

Shilpa-Shetty-pp-min Pic Courtesy: Instagram

ਹੋਰ ਪੜ੍ਹੋ :

ਗਾਇਕ ਦਿਲਜੀਤ ਦੋਸਾਂਝ ਛੇਤੀ ਹੀ ਵੈੱਬ ਸੀਰੀਜ਼ ਵਿੱਚ ਆਉਣਗੇ ਨਜ਼ਰ

Pic Courtesy: Instagram

23 ਜੁਲਾਈ ਨੂੰ ਪੁਲਿਸ ਨੇ ਸ਼ਿਲਪਾ ਸ਼ੈੱਟੀ (Shilpa Shetty)  ਦੇ ਘਰ ਤੇ ਛਾਪਾ ਮਾਰਿਆ ਸੀ ਇਸ ਦੌਰਾਨ ਉਹਨਾ ਨੇ ਬਿਆਨ ਦਰਜ ਕਰਵਾਉਂਦੇ ਹੋਏ ਕਿਹਾ ਸੀ ‘ਮੈਂ ਕਿਨਾਰਾ ਬੰਗਲੇ ਵਿੱਚ ਪਿਛਲੇ 10 ਸਾਲਾਂ ਤੋਂ ਰਹਿ ਰਹੀ ਹਾਂ, ਤਿੰਨ ਸਾਲ ਪਹਿਲਾਂ ਪ੍ਰਦੀਪ ਬਖਸ਼ੀ ਪਰਿਵਾਰ ਦੇ ਕਿਸੇ ਮੈਂਬਰ ਦੇ ਵਿਆਹ ਵਿੱਚ ਆਏ ਸਨ ਉਦੋਂ ਹੀ ਮੇਰੀ ਮੁਲਾਕਾਤ ਉਸ ਨਾਲ ਹੋਈ ਸੀ ।ਸ਼ਿਲਪਾ ਨੇ ਕਿਹਾ ਕਿ ਮੇਰਾ ਜਨਮ ਮੁੰਬਈ ਵਿੱਚ ਹੀ ਹੋਇਆ ਤੇ ਇੱਥੇ ਹੀ ਮੈਂ ਪੜ੍ਹਾਈ ਕੀਤੀ ਇਸ ਤੋਂ ਬਾਅਦ ਮੈਂ ਫਿਲਮਾਂ ਵਿੱਚ ਕੰਮ ਕਰਨਾ ਸ਼ੁਰੂ ਕਰਨ ਦਿੱਤਾ ਤੇ ਹੁਣ ਤੱਕ 360 ਫਿਲਮਾਂ ਵਿੱਚ ਮੈਂ ਕੰਮ ਕੀਤਾ ਹੈ ।

Pic Courtesy: Instagram

ਸ਼ਿਲਪਾ ਨੇ ਕਿਹਾ ਕਿ 2009 ਵਿੱਚ ਰਾਜ ਕੁੰਦਰਾ ਨੇ ਆਈਪੀਐੱਲ ਦੀ ਟੀਮ ਵਿੱਚ 75 ਕਰੋੜ ਨਿਵੇਸ਼ ਕੀਤੇ ਸਨ ਜਿਸ ਵਿੱਚ ਕਈ ਪਾਰਟਨਰ ਸਨ । ਪਰ ਸੱਟੇ ਦੇ ਦੋਸ਼ਾਂ ਤੋਂ ਬਾਅਦ ਉਹਨਾਂ ਨੂੰ ਟੀਮ ਤੇ ਵਿੱਚੋਂ ਬਾਹਰ ਕਰ ਦਿੱਤਾ ਗਿਆ ਸੀ ’ ਇਸ ਚਾਰਜ਼ ਸ਼ੀਟ ਵਿੱਚ ਸ਼ਿਲਪਾ ਨੇ ਹੋਰ ਵੀ ਕਈ ਖੁਲਾਸੇ ਕੀਤੇ ਹਨ ।

 

 

0 Comments
0

You may also like