ਧੀ ਦੇ ਜਨਮ ਦੀ ਖੁਸ਼ੀ ’ਚ ਸ਼ਿਲਪਾ ਸ਼ੈੱਟੀ ਨੇ ਰੱਖੀ ਪਾਰਟੀ, ਕੁਝ ਇਸ ਤਰ੍ਹਾਂ ਮਨਾਈ ਖੁਸ਼ੀ

Written by  Rupinder Kaler   |  February 25th 2020 11:19 AM  |  Updated: February 25th 2020 11:19 AM

ਧੀ ਦੇ ਜਨਮ ਦੀ ਖੁਸ਼ੀ ’ਚ ਸ਼ਿਲਪਾ ਸ਼ੈੱਟੀ ਨੇ ਰੱਖੀ ਪਾਰਟੀ, ਕੁਝ ਇਸ ਤਰ੍ਹਾਂ ਮਨਾਈ ਖੁਸ਼ੀ

ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈੱਟੀ ਹਾਲ ਹੀ ਵਿੱਚ ਸੇਰੋਗੇਸੀ ਦੇ ਜਰੀਏ ਦੂਜੀ ਵਾਰ ਮਾਂ ਬਣੀ ਹੈ । ਉਹਨਾਂ ਦੇ ਘਰ ਇੱਕ ਧੀ ਨੇ ਜਨਮ ਲਿਆ ਹੈ, ਜਿਸ ਦਾ ਨਾਂਅ ਸਮੀਸ਼ਾ ਸ਼ੈੱਟੀ ਕੁੰਦਰਾ ਰੱਖਿਆ ਗਿਆ ਹੈ । ਤੁਹਾਨੂੰ ਦੱਸ ਦਿੰਦੇ ਹਾਂ ਕਿ ਸ਼ਿਲਪਾ ਸ਼ੈੱਟੀ ਨੇ ਮਹਾਸ਼ਿਵਰਾਤਰੀ ਵਾਲੇ ਦਿਨ ਇਹ ਖੁਸ਼ੀ ਆਪਣੇ ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ ਸੀ ।

https://www.instagram.com/p/B8jk-oZBLk2/

ਉਹਨਾਂ ਨੇ ਆਪਣੇ ਇੰਸਟਾਗ੍ਰਾਮ ਤੇ ਇੱਕ ਤਸਵੀਰ ਸਾਂਝੀ ਕੀਤੀ ਸੀ, ਜਿਸ ਵਿੱਚ ਉਹਨਾਂ ਦੀ ਧੀ ਨੇ ਉਹਨਾਂ ਦੀ ਉਂਗਲੀ ਫੜੀ ਹੋਈ ਹੈ । ਸਮੀਸ਼ਾ ਦਾ ਜਨਮ 15 ਫਰਵਰੀ ਨੂੰ ਹੋਇਆ ਸੀ, ਪਰ ਉਸ ਦੇ ਜਨਮ ਦੀ ਖ਼ਬਰ ਸ਼ਿਲਪਾ ਨੇ ਸ਼ਿਵਰਾਤਰੀ ਵਾਲੇ ਦਿਨ ਦਿੱਤੀ ਸੀ । ਸਮੀਸ਼ਾ ਦੇ ਜਨਮ ਦੀ ਖੁਸ਼ੀ ਵਿੱਚ ਸ਼ਿਲਪਾ ਸ਼ੈੱਟੀ ਨੇ ਆਪਣੇ ਘਰ ਹਾਲ ਹੀ ਵਿੱਚ ਪਾਰਟੀ ਕੀਤੀ ਹੈ ।

https://www.instagram.com/p/B80zVyJh-l8/

ਇਸ ਪਾਰਟੀ ਵਿੱਚ ਸਿਰਫ ਸ਼ਿਲਪਾ ਸ਼ੈੱਟੀ ਦੇ ਰਿਸ਼ਤੇਦਾਰ ਤੇ ਕੁਝ ਖ਼ਾਸ ਦੋਸਤ ਪਹੁੰਚੇ ਸਨ । ਇਸ ਪਾਰਟੀ ਦੀਆਂ ਕੁਝ ਤਸਵੀਰਾਂ ਵੀ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀਆਂ ਹਨ ।

https://www.instagram.com/p/B86L0zqheE8/

ਤੁਹਾਨੂੰ ਦੱਸ ਦਿੰਦੇ ਹਾਂ ਕਿ ਸ਼ਿਲਪਾ ਸ਼ੈੱਟੀ ਤੇ ਰਾਜ ਕੁੰਦਰਾ ਦਾ ਪਹਿਲਾ ਇੱਕ ਬੇਟਾ ਹੈ । ਬੇਟੀ ਦੇ ਜਨਮ ਤੋਂ ਬਾਅਦ ਸ਼ਿਲਪਾ ਨੇ ਦੱਸਿਆ ਕਿ ਉਹ ਪਿਛਲੇ ਪੰਜ ਸਾਲੋਂ ਤੋਂ ਇਹ ਚਾਹ ਰਹੀ ਸੀ ਕਿ ਉਹ ਦੁਬਾਰਾ ਮਾਂ ਬਣੇ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network