ਸ਼ਿਲਪਾ ਸ਼ੈੱਟੀ ਨੇ ਆਪਣੀ ਧੀ ਸਮੀਸ਼ਾ ਦਾ ਕਿਊਟ ਜਿਹਾ ਵੀਡੀਓ ਕੀਤਾ ਸ਼ੇਅਰ, ਦੋ ਮਿਲੀਅਨ ਤੋਂ ਵੱਧ ਵਾਰ ਦੇਖਿਆ  ਗਿਆ ਇਹ ਵੀਡੀਓ

written by Lajwinder kaur | September 27, 2021

‘ਧੀ’ ਦਾ ਆਪਣੇ ਮਾਪਿਆ ਦੇ ਨਾਲ ਬਹੁਤ ਹੀ ਖ਼ੂਬਸੂਰਤ ਰਿਸ਼ਤਾ ਹੁੰਦਾ ਹੈ। ਉਹ ਆਪਣੇ ਮਾਪਿਆਂ ਦੀ ਚੰਗੀ ਦੋਸਤ, ਭਰਾ ਦੀ ਸਲਾਹਕਾਰ ਤੇ ਰੱਖਿਅਕ ਤੇ ਵਿਆਹ ਤੋਂ ਬਾਅਦ ਆਪਣੇ ਪਤੀ ਦੀ ਦੁੱਖ-ਸੁੱਖ ਦੀ ਸਾਥੀ ਹੁੰਦੀ ਹੈ। ਘਰ ‘ਚ ਖੁਸ਼ੀਆਂ ਵੰਡੀ ਧੀ, ਆਪਣੇ ਮਾਪਿਆ ਦਾ ਮਾਣ ਤੇ ਲਾਡਲੀਆਂ ਹੁੰਦੀਆਂ ਨੇ। ਜਿਸ ਕਰਕੇ ਡਾਟਰਸ ਡੇਅ ਮੌਕੇ ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈੱਟੀ Shilpa Shetty ਨੇ ਵੀ ਆਪਣੀ ਧੀ ਸਮੀਸ਼ਾ ਕੁੰਦਰਾ (Samisha Shetty Kundra) ਦਾ ਪਿਆਰਾ ਜਿਹਾ ਵੀਡੀਓ ਪੋਸਟ ਕੀਤਾ ਹੈ।

shilpa shetty kundra during ganpati visarjan Image Source: Instagram

ਹੋਰ  ਪੜ੍ਹੋ : ਪੰਜਾਬੀਆਂ ਲਈ ਮਾਣ ਦੀ ਗੱਲ, ਯੂ.ਕੇ. ਦੇ ‘Wireless Festival’ ‘ਚ ਪ੍ਰਫਾਰਮੈਂਸ ਕਰਨ ਵਾਲਾ ਪਹਿਲਾ ਸਰਦਾਰ ਤੇ ਪਹਿਲਾ ਭਾਰਤੀ ਕਲਾਕਾਰ ਬਣਿਆ ਪੰਜਾਬੀ ਗਾਇਕ ‘ਸਿੱਧੂ ਮੂਸੇਵਾਲਾ’

ਇਸ ਵੀਡੀਓ 'ਚ ਸਮੀਸ਼ਾ ਆਪਣੀ ਮੰਮੀ ਦੇ ਨਾਲ ਪੂਜਾ ਕਰਦੀ ਹੋਈ ਨਜ਼ਰ ਆ ਰਹੀ ਹੈ। ਇਸ ਵੀਡੀਓ ਨੂੰ ਪੋਸਟ ਕਰਦੇ ਹੋਏ ਸ਼ਿਲਪਾ ਨੇ ਕੈਪਸ਼ਨ ਚ ਲਿਖਿਆ ਹੈ- ‘Happy Daughter’s Day to us, mine and ours… ਸਮੀਸ਼ਾ, ਮੈਨੂੰ ਚੁਣਨ ਲਈ ਤੁਹਾਡਾ ਧੰਨਵਾਦ ਕਰਦੀ ਹਾਂ, ਮੈਂ ਤੁਹਾਡੇ ਨਾਲ ਵਾਅਦਾ ਕਰਦੀ ਹਾਂ ਕਿ ਭਾਵੇਂ ਸਾਡਾ ਮਾਂ-ਧੀ ਵਾਲਾ ਰਿਸ਼ਤਾ ਹੈ, ਪਰ ਅਸੀਂ ਹਮੇਸ਼ਾ ਦਿਲ ਤੋਂ ਸਦਾ ਲਈ ਸਭ ਤੋਂ ਚੰਗੇ ਦੋਸਤ ਰਹਾਂਗੇ..ਤੁਹਾਨੂੰ ਪਿਆਰ ਕਰਦੀ ਹਾਂ, ਮੇਰੇ ਬੱਚੀ!’ । ਇਸ ਵੀਡੀਓ ਉੱਤੇ ਦੋ ਮਿਲੀਅਨ ਤੋਂ ਵੱਧ ਵਿਊਜ਼ ਤੇ ਵੱਡੀ ਗਿਣਤੀ ਚ ਕਮੈਂਟ ਆ ਚੁੱਕੇ ਨੇ।

Shilpa Shetty-Raj Kundra Image Source: Instagram

ਹੋਰ  ਪੜ੍ਹੋ : ਜੈਸਮੀਨ ਅਖ਼ਤਰ ਨੇ ਆਪਣੀ ਵੱਡੀ ਭੈਣ ਗੁਰਲੇਜ਼ ਅਖਤਰ ਤੇ ਭਾਣਜੇ ਦਾਨਵੀਰ ਦੀ ਤਸਵੀਰ ਸ਼ੇਅਰ ਕਰਦੇ ਹੋਏ ਦੱਸੀ ‘ਆਪਣਿਆਂ’ ਦੀ ਅਹਿਮੀਅਤ

ਜੇ ਗੱਲ ਕਰੀਏ ਸ਼ਿਲਪਾ ਸ਼ੈੱਟੀ ਦੀ ਤਾਂ ਉਹ ਇੱਕ ਵਾਰ ਫਿਰ ਤੋਂ ਹਿੰਦੀ ਫ਼ਿਲਮਾਂ ‘ਚ ਐਂਟਰੀ ਕੀਤੀ ਹੈ। ਪਿੱਛੇ ਜਿਹੇ ਉਹ ‘ਹੰਗਾਮਾ-2’ ਫ਼ਿਲਮ ‘ਚ ਨਜ਼ਰ ਆਈ ਸੀ। ਪਰ ਏਨੀਂ ਦਿਨੀਂ ਉਹ ਬਹੁਤ ਹੀ ਮੁਸ਼ਿਕਲ ਦੌਰ ‘ਚ ਲੰਘ ਰਹੀ ਹੈ। ਉਨ੍ਹਾਂ ਦੇ ਪਤੀ ਰਾਜ ਕੁੰਦਰਾ ਨੂੰ ਪੁਲਿਸ ਨੇ ਅਸ਼ਲੀਲ ਵੀਡੀਓ ਦੇ ਮਾਮਲੇ ‘ਚ ਗ੍ਰਿਫਤਾਰ ਕੀਤਾ ਸੀ । ਹਾਲ ਹੀ ‘ਚ ਰਾਜ ਕੁੰਦਰਾ ਦੀ ਜਮਾਨਤ ਹੋਈ ਹੈ ।

 

0 Comments
0

You may also like