ਸ਼ਿਲਪਾ ਸ਼ੈੱਟੀ ਨੇ ਸ਼ੇਅਰ ਕੀਤੀ ਆਪਣੀ ‘ਸਬਰ ਦੇ ਫਲ’ ਨਾਲ ਖ਼ਾਸ ਫੋਟੋ, ਦਰਸ਼ਕਾਂ ਨੂੰ ਆ ਰਹੀ ਹੈ ਖੂਬ ਪਸੰਦ

Written by  Lajwinder kaur   |  November 12th 2020 02:28 PM  |  Updated: November 12th 2020 02:28 PM

ਸ਼ਿਲਪਾ ਸ਼ੈੱਟੀ ਨੇ ਸ਼ੇਅਰ ਕੀਤੀ ਆਪਣੀ ‘ਸਬਰ ਦੇ ਫਲ’ ਨਾਲ ਖ਼ਾਸ ਫੋਟੋ, ਦਰਸ਼ਕਾਂ ਨੂੰ ਆ ਰਹੀ ਹੈ ਖੂਬ ਪਸੰਦ

ਬਾਲੀਵੁੱਡ ਦੀ ਬਾਕਮਾਲ ਦੀ ਐਕਟਰੈੱਸ ਸ਼ਿਲਪਾ ਸ਼ੈੱਟੀ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ । ਉਹ ਆਪਣੇ ਫੈਨਜ਼ ਦੇ ਨਾਲ ਸੋਸ਼ਲ ਮੀਡੀਆ ਦੇ ਰਾਹੀਂ ਜੁੜੀ ਰਹਿੰਦੀ ਹੈ । ਜਿਸ ਕਰਕੇ ਉਹ ਕੁਝ ਨਾ ਕੁਝ ਨਵਾਂ ਸ਼ੇਅਰ ਕਰਦੇ ਰਹਿੰਦੇ ਨੇ । ਹਾਲ ਹੀ ‘ਚ ਉਨ੍ਹਾਂ ਆਪਣੀ ‘ਹੰਗਾਮਾ 2’ ਫ਼ਿਲਮ ਦੀ ਸ਼ੂਟਿੰਗ ਸਮੇਂ ਮਨਾਲੀ ‘ਚ ਬਿਤਾਏ ਦਿਨਾਂ ਨੂੰ ਯਾਦ ਕਰਦੇ ਹੋਏ ਇੱਕ ਬੇਹੱਦ ਖ਼ਾਸ ਤਸਵੀਰ ਦਰਸ਼ਕਾਂ ਦੇ ਨਾਲ ਸ਼ੇਅਰ ਕੀਤੀ ਹੈ।

hangam 2 picਹੋਰ ਪੜ੍ਹੋ : ਸਿੱਧੂ ਮੂਸੇਵਾਲੇ ਨੇ ਪ੍ਰਸ਼ੰਸਕਾਂ ਨੂੰ ਦਿੱਤਾ ਖ਼ਾਸ ਤੋਹਫਾ, ‘ਮੂਸਾ ਜੱਟ’ ਟਾਈਟਲ ਹੇਠ ਲੈ ਕੇ ਆ ਰਹੇ ਨੇ ਨਵੀਂ ਫ਼ਿਲਮ

ਇਸ ਤਸਵੀਰ ‘ਚ ਉਹ ਬਹੁਤ ਸਾਰੇ ਸੇਬਾਂ ਦੇ ਨਾਲ ਦਿਖਾਈ ਦੇ ਰਹੇ ਨੇ । ਉਨ੍ਹਾਂ ਨੇ ਕੈਪਸ਼ਨ ‘ਚ ਲਿਖਿਆ ਹੈ- ‘ਫੇਮ ਵਿੱਚ: ਮੈਂ ਔਰ ਮੇਰੇ ਸਬਰ ਕੇ ਢੇਰ ਸਾਰੇ ਫਲ’ । ਇਹ ਤਸਵੀਰ ਦਰਸ਼ਕਾਂ ਨੂੰ ਖੂਬ ਪਸੰਦ ਆ ਰਹੀ ਹੈ ਉਹ ਹਾਸੇ ਵਾਲੇ ਇਮੋਜ਼ੀ ਕਮੈਂਟ ਬਾਕਸ ‘ਚ ਪੋਸਟ ਕਰ ਰਹੇ ਨੇ । ਹੁਣ ਤੱਕ ਚਾਰ ਲੱਖ ਤੋਂ ਵੱਧ ਲਾਈਕਸ ਇਸ ਫੋਟੋ ਉੱਤੇ ਆ ਚੁੱਕੇ ਨੇ ।

inside pic of shilpa shetty instagram post

ਦੱਸ ਦਈਏ ਉਹ ਬਹੁਤ ਜਲਦ ‘ਹੰਗਾਮਾ 2’ ਤੇ ‘ਨਿਕੰਮਾ’ ਫ਼ਿਲਮਾਂ ਦੇ ਨਾਲ ਵੱਡੇ ਪਰਦੇ ਉੱਤੇ ਨਜ਼ਰ ਆਉਣ ਵਾਲੀ ਹੈ । ‘ਹੰਗਾਮਾ 2’ ਦਾ ਫਰਸਟ ਲੁੱਕ ਪੋਸਟ ਰਿਲੀਜ਼ ਹੋ ਚੁੱਕਿਆ ਹੈ ।

shilpa shetty kundra in sari


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network