ਸ਼ਿਲਪਾ ਸ਼ੈੱਟੀ ਦਾ ਫਿੱਟਨੈੱਸ ਵੱਲ ਧਿਆਨ ਨਾ ਦੇਣ ਵਾਲਿਆਂ ਨੂੰ ਖ਼ਾਸ ਸੁਨੇਹਾ,ਕਿਹਾ ਜੇ ਛੁੱਟੀਆਂ 'ਚ ਬਰੱਸ਼ ਕਰਨਾ ਨਹੀਂ ਛੱਡਦੇ ਤਾਂ ਫਿਰ ਵਰਕ ਆਊਟ ਕਰਨਾ ਕਿਉਂ ਛੱਡ ਦਿੰਦੇ ਹਨ ਲੋਕ 

written by Shaminder | July 09, 2019

ਸ਼ਿਲਪਾ ਸ਼ੈੱਟੀ ਆਪਣੀ ਫਿਟਨੈੱਸ ਨੂੰ ਲੈ ਕੇ ਕਾਫੀ ਗੰਭੀਰ ਰਹਿੰਦੇ ਹਨ । ਉਹ ਆਪਣੇ ਆਪ ਨੂੰ ਫਿੱਟ ਰੱਖਣ ਲਈ ਯੋਗ ਦਾ ਸਹਾਰਾ ਲੈਂਦੇ ਨੇ । ਇਸ ਦੇ ਨਾਲ ਹੀ ਉਹ ਕਈ ਤਰ੍ਹਾਂ ਦੀਆਂ ਐਕਸਰਸਾਈਜ਼ ਵੀ ਕਰਦੇ ਨੇ । ਉਹ ਬੇਸ਼ੱਕ ਏਨੀਂ ਦਿਨੀਂ ਵਿਦੇਸ਼ 'ਚ ਛੁੱਟੀਆਂ ਮਨਾ ਰਹੇ ਨੇ ਪਰ ਇਸ ਦੇ ਬਾਵਜੂਦ ਉਹ ਆਪਣੀ ਐਕਸਰਸਾਈਜ਼ ਨੂੰ ਲੈ ਕੇ ਕਿਸੇ ਤਰ੍ਹਾਂ ਦਾ ਸਮਝੌਤਾ ਨਹੀਂ ਕਰਦੇ । ਹੋਰ ਵੇਖੋ :ਕੌਮਾਂਤਰੀ ਯੋਗ ਦਿਹਾੜੇ ਤੇ ਸੁਨੰਦਾ ਸ਼ਰਮਾ ਤੋਂ ਲੈ ਕੇ ਸ਼ਿਲਪਾ ਸ਼ੈੱਟੀ ਤੱਕ ਨੇ ਕੀਤੇ ਯੋਗ ਦੇ ਆਸਨ https://www.instagram.com/p/BzpyLjhBUUA/ ਉਹ ਵਿਦੇਸ਼ 'ਚ ਹਨ ਪਰ ਉਹ ਆਪਣੀ ਕਸਰਤ ਕਰਨਾ ਨਹੀਂ ਭੁੱਲਦੇ । ਇਸ ਵੀਡੀਓ 'ਚ ਤੁਸੀਂ ਵੇਖ ਸਕਦੇ ਹੋ ਕਿ ਸ਼ਿਲਪਾ ਸ਼ੈੱਟੀ ਵਰਕ ਆਊਟ ਕਰਦੇ ਨਜ਼ਰ ਆ ਰਹੇ ਹਨ । https://www.instagram.com/p/BzmJBkwhbpx/ ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਕਿ "You don’t stop brushing or eating on a holiday so why stop working out! Make Fitness a “WAY”of life , not a “WHY” in life  and I practice what I preach..ਦੱਸ ਦਈਏ ਕਿ ਸ਼ਿਲਪਾ ਸ਼ੈੱਟੀ ਆਪਣੀ ਫਿਟਨੈੱਸ ਨੂੰ ਲੈ ਕੇ ਕਾਫੀ ਸਚੇਤ ਰਹਿੰਦੇ ਹਨ ਅਤੇ ਅਕਸਰ ਔਖੀਆਂ ਐਕਸਰਸਾਈਜ਼ ਕਰਦੇ ਉਨ੍ਹਾਂ ਨੂੰ ਵੇਖਿਆ ਜਾ ਸਕਦਾ ਹੈ । https://www.instagram.com/p/BzlCFQoBcB7/

0 Comments
0

You may also like