ਸ਼ਿਲਪਾ ਸ਼ੈੱਟੀ ਨੇ ਪੁੱਤ ਨੂੰ ਸਿਖਾਏ ਕਸਰਤ ਕਰਨ ਦੇ ਗੁਰ, ਮਾਂ-ਪੁੱਤ ਦੀ ਮਸਤੀ ਵਾਲਾ ਇਹ ਵੀਡੀਓ ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ

written by Lajwinder kaur | March 23, 2020

ਕੋਰੋਨਾ ਵਾਇਰਸ ਦੇ ਚੱਲਦੇ ਸਰਕਾਰ ਨੇ ਲੋਕਾਂ ਨੂੰ ਘਰ ‘ਚ ਰਹਿਣ ਲਈ ਬੇਨਤੀ ਕੀਤੀ ਹੈ । ਜਿਸਦੇ ਚੱਲਦੇ ਬਾਲੀਵੁੱਡ ਦੇ ਸਿਤਾਰੇ ਵੀ ਆਪਣੇ ਘਰਾਂ ‘ਚ ਸਮਾਂ ਬਿਤਾ ਰਹੇ ਨੇ । ਸ਼ਿਲਪਾ ਸ਼ੈੱਟੀ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਤੇ ਆਪਣੇ ਪੁੱਤਰ ਦੇ ਨਾਲ ਪੋਸਟ ਪਾਈ ਹੈ ।

ਹੋਰ ਵੇਖੋ:ਮਾਲਦੀਵ ਵਿਚ ਦਿਖਿਆ ਸ਼ਿਲਪਾ ਸ਼ੇੱਟੀ ਦਾ ਚਕਵਾਂ ਅੰਦਾਜ਼, ਲੋਕਾਂ ਨੇ ਕਿੱਤੇ ਕਮੈਂਟ

ਇਸ ਵੀਡੀਓ ‘ਚ ਉਹ ਆਪਣੇ ਬੇਟੇ ਵਿਆਨ ਦੇ ਨਾਲ ਕਸਰਤ ਕਰਦੇ ਹੋਏ ਤੇ ਫਿਟਨੈੱਸ ਪੋਜ਼ ਕਰਦੇ ਹੋਏ ਦਿਖਾਈ ਦੇ ਰਹੇ ਨੇ । ਦਰਸ਼ਕਾਂ ਨੂੰ ਇਹ ਵੀਡੀਓ ਖੂਬ ਪਸੰਦ ਆ ਰਿਹਾ ਹੈ । ਹੁਣ ਤੱਕ ਕੁਝ ਹੀ ਸਮੇਂ ‘ਚ 5 ਲੱਖ ਤੋਂ ਵੱਧ ਲੋਕ ਇਸ ਨੂੰ ਦੇਖ ਚੁੱਕੇ ਨੇ ਤੇ ਵੱਡੀ ਗਿਣਤੀ ਚ ਲੋਕ ਕਮੈਂਟਸ ਕਰ ਚੁੱਕੇ ਨੇ । ਇਸ ਵੀਡੀਓ ਉੱਤੇ ਬਾਲੀਵੁੱਡ ਸਿਤਾਰੇ ਵੀ ਕਮੈਂਟਸ ਕਰਕੇ ਖੂਬ ਤਾਰੀਫ ਕਰ ਰਹੇ ਨੇ ।  ਇਸ ਤੋਂ ਇਲਾਵਾ ਸ਼ਿਲਪਾ ਅਕਸਰ ਆਪਣੇ ਲਾਈਫ ਪਾਟਨਰ ਦੇ ਨਾਲ ਆਪਣੀ ਟਿਕ ਟਾਕ ਵੀਡੀਓ ਬਣਾ ਪ੍ਰਸ਼ੰਸਕਾਂ ਦੇ ਨਾਲ ਸ਼ੇਅਰ ਕਰਦੇ ਰਹਿੰਦੇ ਨੇ । ਦਰਸ਼ਕਾਂ ਨੂੰ ਰਾਜ ਕੁੰਦਰਾ ਤੇ ਸ਼ਿਲਪਾ ਸ਼ੈੱਟੀ ਦੀਆਂ ਵੀਡੀਓਜ਼ ਖੂਬ ਪਸੰਦ ਆਉਂਦੀਆਂ ਨੇ ।

ਦੱਸ ਦਈਏ ਫਰਵਰੀ ਮਹੀਨੇ ਉਨ੍ਹਾਂ ਦੇ ਘਰ ਨੰਨ੍ਹੀ ਬੱਚੀ ਨੇ ਜਨਮ ਲਿਆ ਹੈ । ਸੈਰੋਗੇਸੀ ਦੇ ਨਾਲ ਸ਼ਿਲਪਾ ਸ਼ੈੱਟੀ ਇਕ ਵਾਰ ਫਿਰ ਤੋਂ ਮਾਂ ਬਣੀ ਹੈ । ਰਾਜ ਕੁੰਦਰਾ ਤੇ ਸ਼ਿਲਪਾ ਸ਼ੈੱਟੀ ਨੇ ਆਪਣੀ ਧੀ ਦਾ ਨਾਂਅ ਸ਼ਮੀਸ਼ਾ ਸ਼ੈੱਟੀ ਕੁੰਦਰਾ ਰੱਖਿਆ ਹੈ ।

 

 

You may also like