ਸ਼ਿਲਪਾ ਸ਼ੈੱਟੀ ਨੇ ਆਪਣੇ ਬੱਚਿਆਂ ਦੇ ਨਾਲ ਨਵਰਾਤਰੀ ਪੂਜਾ ਦਾ ਵੀਡੀਓ ਕੀਤਾ ਸ਼ੇਅਰ, ਪਤੀ ਰਾਜ ਕੁੰਦਰਾ ਨਹੀਂ ਆਏ ਨਜ਼ਰ

written by Lajwinder kaur | October 12, 2021

ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈੱਟੀ (Shilpa Shetty)ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ। ਦੱਸ ਦਈਏ ਜਿੰਨੀ ਉਹ ਮਾਡਰਨ ਹੈ ਉਨੀਂ ਹੈ ਧਾਰਮਿਕ ਵੀ ਹੈ । ਉਹ ਹਰ ਤਿਉਹਾਰ ਨੂੰ ਬਹੁਤ ਹੀ ਗਰਮਜੋਸ਼ੀ ਤੇ ਸ਼ਰਧਾ ਦੇ ਨਾਲ ਮਨਾਉਂਦੀ ਹੈ। ਹੁਣ ਨਵਰਾਤਰੀ ਦੇ ਮੌਕੇ 'ਤੇ ਸ਼ਿਲਪਾ ਨੇ ਆਪਣੇ ਇੰਸਟਾਗ੍ਰਾਮ' ਤੇ ਇਕ ਵੀਡੀਓ ਸ਼ੇਅਰ ਕੀਤਾ ਹੈ ਜਿਸ 'ਚ ਉਹ ਬੱਚਿਆਂ ਨਾਲ ਪੂਜਾ ਕਰਦੀ ਨਜ਼ਰ ਆ ਰਹੀ ਹੈ।

ਹੋਰ ਪੜ੍ਹੋ : ਹਰਦੀਪ ਗਰੇਵਾਲ ਨੇ ‘ਤੁਣਕਾ-ਤੁਣਕਾ’ ਫ਼ਿਲਮ ਦੀ ਸਫਲਤਾ ਤੋਂ ਬਾਅਦ ਕੀਤਾ ਆਪਣੀ ਅਗਲੀ ਫ਼ਿਲਮ 'S.W.A.T PUNJAB' ਦਾ ਐਲਾਨ

shilpa shetty kundra during ganpati visarjan Image Source: Instagram

ਇਸ ਵੀਡੀਓ ਵਿੱਚ ਸ਼ਿਲਪਾ ਆਪਣੇ ਬੇਟੇ ਵਿਆਨ ਰਾਜ ਕੁੰਦਰਾ ਅਤੇ ਬੇਟੀ ਸਮਿਸ਼ਾ ਸ਼ੈੱਟੀ ਅਤੇ ਕੁਝ ਸਟਾਫ ਮੈਂਬਰਾਂ ਦੇ ਨਾਲ ਨਜ਼ਰ ਆ ਰਹੀ ਹੈ, ਪਰ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਇਸ ਵੀਡੀਓ ਵਿੱਚ ਸ਼ਿਲਪਾ ਦੇ ਪਤੀ ਰਾਜ ਕੁੰਦਰਾ ਨਜ਼ਰ ਨਹੀਂ ਆ ਰਹੇ ਹਨ। ਵੀਡੀਓ ‘ਚ ਦੇਖ ਸਕਦੇ ਹੋ ਸ਼ਿਲਪਾ ਆਪਣੇ ਪੁੱਤਰ ਵਿਆਨ ਦੇ ਨਾਲ ਦੁਰਗਾ ਮਾਂ ਦੀ ਆਰਤੀ ਗਾਉਂਦੇ ਹੋਏ ਅਤੇ ਪੂਜਾ ਕਰਦੇ ਨਜ਼ਰ ਆ ਰਹੇ ਹਨ। ਪੂਜਾ ਦੌਰਾਨ ਸ਼ਿਲਪਾ ਅਤੇ ਬੱਚਿਆਂ ਨੇ ਸੰਤਰੀ ਰੰਗ ਦੇ ਕੱਪੜੇ ਪਾਏ ਹੋਏ ਹਨ। ਇਸ ਵੀਡੀਓ ਨੂੰ ਦੋ ਮਿਲੀਅਨ ਤੋਂ ਵੱਧ ਲੋਕ ਦੇਖ ਚੁੱਕੇ ਹਨ। ਪ੍ਰਸ਼ੰਸਕ ਵੀ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।

inside image of shilpa shetty durga puja Image Source: Instagram

ਹੋਰ ਪੜ੍ਹੋ : ਰਣਵਿਜੇ ਦੀ ਪਤਨੀ ਪ੍ਰਿਅੰਕਾ ਨੇ ਆਪਣੇ ਬੱਚਿਆਂ ਦੇ ਨਾਲ ਤਸਵੀਰ ਸ਼ੇਅਰ ਕਰਦੇ ਹੋਈ ਭਾਵੁਕ, ਕਿਹਾ- ‘ਬੱਚੇ ਤੁਹਾਨੂੰ ਬਹੁਤ ਮਿਸ ਕਰ ਰਹੇ ਨੇ...’

ਤੁਹਾਨੂੰ ਦੱਸ ਦੇਈਏ ਕਿ ਰਾਜ ਕੁੰਦਰਾ ਜੋ ਕਿ ਅਸ਼ਲੀਲ ਵੀਡੀਓ ਦੇ ਮਾਮਲੇ ‘ਚ ਜੇਲ੍ਹ ਤੋਂ ਰਿਹਾਅ ਹੋਣ ਦੇ ਬਾਅਦ ਤੋਂ ਮੀਡੀਆ ਤੋਂ ਦੂਰੀ ਬਣਾਈ ਹੋਈ ਹੈ। ਉੱਧਰ ਜੇ ਗੱਲ ਕਰੀਏ ਸ਼ਿਲਪਾ ਸ਼ੈੱਟੀ ਦੇ ਵਰਕ ਫਰੰਟ ਦੀ ਤਾਂ ਉਹ ਅਖੀਰਲੀ ਵਾਰ 'ਹੰਗਾਮਾ 2' 'ਚ ਨਜ਼ਰ ਆਈ ਸੀ। ਆਉਣ ਵਾਲੇ ਸਮੇਂ ‘ਚ ਉਹ ਕਈ ਹੋਰ ਫ਼ਿਲਮਾਂ ‘ਚ ਅਦਾਕਾਰੀ ਕਰਦੀ ਹੋਈ ਨਜ਼ਰ ਆਵੇਗੀ।

0 Comments
0

You may also like