ਪਤਨੀਆਂ ਨੂੰ ਬੋਝ ਸਮਝਣ ਵਾਲੇ ਪਤੀਆਂ ਦੇ ਸ਼ਿਲਪਾ ਸ਼ੈੱਟੀ ਨੇ ਇਸ ਤਰ੍ਹਾਂ ਉਡਾਏ ਪਰਖਚੇ, ਵੀਡੀਓ ਕੀਤੀ ਸ਼ੇਅਰ

written by Rupinder Kaler | January 21, 2020

ਸ਼ਿਲਪਾ ਸ਼ੈੱਟੀ ਦਾ ਇੱਕ ਵੀਡੀਓ ਸੋਸ਼ਲ ਮੀਡੀਆ ’ਤੇ ਕਾਫੀ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ਵਿੱਚ ਸ਼ਿਲਪਾ ਸ਼ੈੱਟੀ ਉਹਨਾਂ ਪਤੀਆਂ ਨੂੰ ਫਟਕਾਰ ਲਗਾਉਂਦੀ ਹੋਈ ਨਜ਼ਰ ਆ ਰਹੀ ਹੈ, ਜਿਹੜੇ ਆਪਣੀਆਂ ਪਤਨੀਆਂ ਨੂੰ ਬੋਝ ਸਮਝਦੇ ਹਨ । ਸ਼ਿਲਪਾ ਵੱਲੋਂ ਸ਼ੇਅਰ ਕੀਤਾ ਇਹ ਵੀਡੀਓ ਟਿੱਕ ਟੌਕ ਦਾ ਹੈ ।ਸ਼ਿਲਪਾ ਇਸ ਵੀਡੀਓ ਵਿੱਚ ਸਿਰ ਤੇ ਦੁਪੱਟਾ ਲੈ ਕੇ ਬੈਠੀ ਹੋਈ ਹੈ ਤੇ ਕਹਿ ਰਹੀ ਹੈ, ‘ਜਿਹੜੇ ਲੋਕ ਆਪਣੀਆਂ ਪਤਨੀਆਂ ਨੂੰ ਮੁਸੀਬਤ ਸਮਝਦੇ ਹਨ, ਮੈਂ ਉਹਨਾਂ ਨੂੰ ਕਹਿਣਾ ਚਾਹੁੰਦੀ ਹਾਂ ਕਿ ਮੁਸੀਬਤ ਖੁਦ ਚਲਕੇ ਤੁਹਾਡੇ ਕੋਲ ਨਹੀਂ ਸੀ ਆਈ, ਤੁਸੀਂ ਖੁਦ ਗਏ ਸੀ ਮੁਸੀਬਤ ਲੈਣ ਬੈਂਡਵਾਜਾ ਲੈ ਕੇ’ । https://www.instagram.com/p/B7k2T7thWc-/ ਸ਼ਿਲਪਾ ਦਾ ਇਹ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ । ਲੋਕ ਇਸ ਵੀਡੀਓ ’ਤੇ ਕਾਫੀ ਕਮੈਂਟ ਕਰ ਰਹੇ ਹਨ । ਤੁਹਾਨੂੰ ਦੱਸ ਦਿੰਦੇ ਹਾਂ ਕਿ ਸ਼ਿਲਪਾ ਸ਼ੈੱਟੀ ਸੋਸ਼ਲ ਮੀਡੀਆ ਤੇ ਕਾਫੀ ਐਕਟਿਵ ਰਹਿੰਦੀ ਹੈ । ਉਹ ਅਕਸਰ ਯੋਗਾ ਵੀਡੀਓ ਸ਼ੇਅਰ ਕਰਦੀ ਹੈ ਜਿਸ ਨੂੰ ਉਹਨਾਂ ਦੇ ਪ੍ਰਸ਼ੰਸਕ ਕਾਫੀ ਪਸੰਦ ਕਰਦੇ ਹਨ । ਇੱਥੇ ਜਿਕਰਯੋਗ ਹੈ ਕਿ ਸ਼ਿਲਪਾ ਸ਼ੈੱਟੀ ਇੱਕ ਵਾਰ ਫਿਰ ਫ਼ਿਲਮਾਂ ਵਿੱਚ ਵਾਪਸੀ ਕਰਨ ਜਾ ਰਹੀ ਹੈ । https://www.instagram.com/p/B7gjEubBuXa/

0 Comments
0

You may also like