ਪਤਨੀਆਂ ਨੂੰ ਬੋਝ ਸਮਝਣ ਵਾਲੇ ਪਤੀਆਂ ਦੇ ਸ਼ਿਲਪਾ ਸ਼ੈੱਟੀ ਨੇ ਇਸ ਤਰ੍ਹਾਂ ਉਡਾਏ ਪਰਖਚੇ, ਵੀਡੀਓ ਕੀਤੀ ਸ਼ੇਅਰ

Written by  Rupinder Kaler   |  January 21st 2020 03:53 PM  |  Updated: January 21st 2020 03:53 PM

ਪਤਨੀਆਂ ਨੂੰ ਬੋਝ ਸਮਝਣ ਵਾਲੇ ਪਤੀਆਂ ਦੇ ਸ਼ਿਲਪਾ ਸ਼ੈੱਟੀ ਨੇ ਇਸ ਤਰ੍ਹਾਂ ਉਡਾਏ ਪਰਖਚੇ, ਵੀਡੀਓ ਕੀਤੀ ਸ਼ੇਅਰ

ਸ਼ਿਲਪਾ ਸ਼ੈੱਟੀ ਦਾ ਇੱਕ ਵੀਡੀਓ ਸੋਸ਼ਲ ਮੀਡੀਆ ’ਤੇ ਕਾਫੀ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ਵਿੱਚ ਸ਼ਿਲਪਾ ਸ਼ੈੱਟੀ ਉਹਨਾਂ ਪਤੀਆਂ ਨੂੰ ਫਟਕਾਰ ਲਗਾਉਂਦੀ ਹੋਈ ਨਜ਼ਰ ਆ ਰਹੀ ਹੈ, ਜਿਹੜੇ ਆਪਣੀਆਂ ਪਤਨੀਆਂ ਨੂੰ ਬੋਝ ਸਮਝਦੇ ਹਨ । ਸ਼ਿਲਪਾ ਵੱਲੋਂ ਸ਼ੇਅਰ ਕੀਤਾ ਇਹ ਵੀਡੀਓ ਟਿੱਕ ਟੌਕ ਦਾ ਹੈ ।ਸ਼ਿਲਪਾ ਇਸ ਵੀਡੀਓ ਵਿੱਚ ਸਿਰ ਤੇ ਦੁਪੱਟਾ ਲੈ ਕੇ ਬੈਠੀ ਹੋਈ ਹੈ ਤੇ ਕਹਿ ਰਹੀ ਹੈ, ‘ਜਿਹੜੇ ਲੋਕ ਆਪਣੀਆਂ ਪਤਨੀਆਂ ਨੂੰ ਮੁਸੀਬਤ ਸਮਝਦੇ ਹਨ, ਮੈਂ ਉਹਨਾਂ ਨੂੰ ਕਹਿਣਾ ਚਾਹੁੰਦੀ ਹਾਂ ਕਿ ਮੁਸੀਬਤ ਖੁਦ ਚਲਕੇ ਤੁਹਾਡੇ ਕੋਲ ਨਹੀਂ ਸੀ ਆਈ, ਤੁਸੀਂ ਖੁਦ ਗਏ ਸੀ ਮੁਸੀਬਤ ਲੈਣ ਬੈਂਡਵਾਜਾ ਲੈ ਕੇ’ ।

https://www.instagram.com/p/B7k2T7thWc-/

ਸ਼ਿਲਪਾ ਦਾ ਇਹ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ । ਲੋਕ ਇਸ ਵੀਡੀਓ ’ਤੇ ਕਾਫੀ ਕਮੈਂਟ ਕਰ ਰਹੇ ਹਨ । ਤੁਹਾਨੂੰ ਦੱਸ ਦਿੰਦੇ ਹਾਂ ਕਿ ਸ਼ਿਲਪਾ ਸ਼ੈੱਟੀ ਸੋਸ਼ਲ ਮੀਡੀਆ ਤੇ ਕਾਫੀ ਐਕਟਿਵ ਰਹਿੰਦੀ ਹੈ । ਉਹ ਅਕਸਰ ਯੋਗਾ ਵੀਡੀਓ ਸ਼ੇਅਰ ਕਰਦੀ ਹੈ ਜਿਸ ਨੂੰ ਉਹਨਾਂ ਦੇ ਪ੍ਰਸ਼ੰਸਕ ਕਾਫੀ ਪਸੰਦ ਕਰਦੇ ਹਨ । ਇੱਥੇ ਜਿਕਰਯੋਗ ਹੈ ਕਿ ਸ਼ਿਲਪਾ ਸ਼ੈੱਟੀ ਇੱਕ ਵਾਰ ਫਿਰ ਫ਼ਿਲਮਾਂ ਵਿੱਚ ਵਾਪਸੀ ਕਰਨ ਜਾ ਰਹੀ ਹੈ ।

https://www.instagram.com/p/B7gjEubBuXa/


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network