ਸਮੀਸ਼ਾ ਦੇ ਪਹਿਲੇ ਜਨਮਦਿਨ ‘ਤੇ ਮੰਮੀ ਸ਼ਿਲਪਾ ਸ਼ੈੱਟੀ ਨੇ ਪਰਿਵਾਰ ਦੇ ਨਾਲ ਸਿੱਧੀਵਿਨਾਇਕ ਮੰਦਰ ‘ਚ ਟੇਕਿਆ ਮੱਥਾ, ਵਾਇਰਲ ਹੋਈ ਵੀਡੀਓ

Written by  Lajwinder kaur   |  February 16th 2021 11:47 AM  |  Updated: February 16th 2021 11:49 AM

ਸਮੀਸ਼ਾ ਦੇ ਪਹਿਲੇ ਜਨਮਦਿਨ ‘ਤੇ ਮੰਮੀ ਸ਼ਿਲਪਾ ਸ਼ੈੱਟੀ ਨੇ ਪਰਿਵਾਰ ਦੇ ਨਾਲ ਸਿੱਧੀਵਿਨਾਇਕ ਮੰਦਰ ‘ਚ ਟੇਕਿਆ ਮੱਥਾ, ਵਾਇਰਲ ਹੋਈ ਵੀਡੀਓ

ਬਾਲੀਵੁੱਡ ਐਕਟਰ ਸ਼ਿਲਪਾ ਸ਼ੈੱਟੀ ਜਿਨ੍ਹਾਂ ਦੀ ਬੇਟੀ ਸਮੀਸ਼ਾ ਜੋ ਕਿ ਬੀਤੇ ਦਿਨੀ ਇੱਕ ਸਾਲ ਦੀ ਹੋ ਗਈ ਹੈ । ਜਿਸ ਦੇ ਚੱਲਦੇ ਸ਼ਿਲਪਾ ਸ਼ੈੱਟੀ ਤੇ ਰਾਜ ਕੁੰਦਰਾ ਨੇ ਸੋਸ਼ਲ ਮੀਡੀਆ ਉੱਤੇ ਸਮੀਸ਼ਾ ਦੀਆਂ ਕਿਊਟ ਵੀਡੀਓਜ਼ ਪਾ ਕੇ ਪ੍ਰਸ਼ੰਸਕਾਂ ਦੇ ਨਾਲ ਸ਼ੇਅਰ ਕੀਤੀਆਂ ਸਨ।

shilpa with family

ਹੋਰ ਪੜ੍ਹੋ :ਸ਼ਹਿਨਾਜ਼ ਗਿੱਲ ਨੇ ਬਾਦਸ਼ਾਹ ਨਾਲ ਸ਼ੇਅਰ ਕੀਤੀ ਨਵੀਂ ਵੀਡੀਓ,ਇੱਕ ਮਿਲੀਅਨ ਤੋਂ ਵੱਧ ਵਾਰ ਦੇਖਿਆ ਗਿਆ ਇਹ ਵੀਡੀਓ

ਉਨ੍ਹਾਂ ਨੇ ਸਮੀਸ਼ਾ ਦੇ ਪਹਿਲੇ ਜਨਮਦਿਨ ਮੌਕੇ ਤੇ ਸ਼ਿਲਪਾ ਸ਼ੈਟੀ ਨੇ ਪੂਰੇ ਪਰਿਵਾਰ ਦੇ ਨਾਲ ਸਿੱਧੀਵਿਨਾਇਕ ਮੰਦਰ ਚ ਮੱਥਾ ਟੇਕਿਆ । ਜਿਸ ਦੀਆਂ ਵੀਡੀਓਜ਼ ਤੇ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀਆਂ ਨੇ।

inside image of shilpa and samisha

ਵੀਡੀਓ ‘ਚ ਸਮੀਸ਼ਾ ਨੇ ਪਿੰਕ ਰੰਗ ਦੀ ਫਰਾਕ ਪਾਈ ਹੋਈ ਹੈ । ਸ਼ਿਲਪਾ ਸ਼ੈੱਟੀ ਨੇ ਆਪਣੀ ਧੀ ਨੂੰ ਗੋਦੀ ਚੁੱਕਿਆ ਹੋਇਆ ਹੈ। ਦੱਸ ਦਈਏ ਕਿ ਰਾਜ ਕੁੰਦਰਾ ਅਤੇ ਸ਼ਿਲਪਾ ਸ਼ੈੱਟੀ ਦੇ ਘਰ ਬੀਤੇ ਸਾਲ ਸਮੀਸ਼ਾ ਨੇ ਸੈਰੋਗੇਸੀ ਦੇ ਜ਼ਰੀਏ ਜਨਮ ਲਿਆ ਸੀ । ਇਸ ਤੋਂ ਪਹਿਲਾਂ ਦੋਵਾਂ ਦਾ ਇੱਕ ਬੇਟਾ  ਹੈ ਜਿਸ ਦਾ ਨਾਂਅ ਵਿਆਨ ਕੁੰਦਰਾ ਹੈ।

inside image of shilpa shetty's daughter's first birthday


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network