Ganesh Chaturthi 2022: ਸ਼ਿਲਪਾ ਸ਼ੈੱਟੀ ਦੇ ਘਰ ਆਏ ਗਣਪਤੀ ਬੱਪਾ, ਟੁੱਟੀ ਲੱਤ ਨਾਲ ਵੀ ਅਦਾਕਾਰਾ ਨੇ ਕੀਤਾ ਜ਼ਬਰਦਸਤ ਸਵਾਗਤ

written by Lajwinder kaur | August 29, 2022

Shilpa Shetty greets Ganpati Bappa on arrival at residence: ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼ਿਲਪਾ ਸ਼ੈੱਟੀ ਨੇ ਆਪਣੇ ਘਰ ਗਣਪਤੀ ਦਾ ਸਵਾਗਤ ਕੀਤਾ। ਵੱਡੀ ਗੱਲ ਇਹ ਹੈ ਕਿ ਸ਼ਿਲਪਾ ਨੇ ਆਪਣੀ ਟੁੱਟੀ ਲੱਤ ਨਾਲ ਵੀ ਬਹੁਤ ਧੂਮਧਾਮ ਨਾਲ ਗਣਪਤੀ ਬੱਪਾ ਦਾ ਘਰ 'ਚ ਸਵਾਗਤ ਕੀਤਾ ਹੈ। ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਜੰਮ ਕੇ ਵਾਇਰਲ ਹੋ ਰਹੀਆਂ ਹਨ।

shilpa with ganpati image source Instagram

ਸ਼ਿਲਪਾ ਸ਼ੈੱਟੀ ਹਰ ਤਿਉਹਾਰ ਬਹੁਤ ਹੀ ਸ਼ਰਧਾ ਤੇ ਉਤਸ਼ਾਹ ਦੇ ਨਾਲ ਸੈਲੀਬ੍ਰੇਟ ਕਰਦੀ ਹੈ। ਇਸ ਵਾਰ ਭਾਵੇ ਉਨ੍ਹਾਂ ਦੀ ਲੱਤ ਟੁੱਟੀ ਹੋਈ ਪਰ ਫਿਰ ਉਨ੍ਹਾਂ ਦੀ ਗਰਮਜੋਸ਼ੀ ਉਨੀ ਹੀ ਹੈ। ਸ਼ਿਲਪਾ ਸ਼ੈੱਟੀ ਹਰ ਸਾਲ ਭਗਵਾਨ ਗਣੇਸ਼ ਨੂੰ ਆਪਣੇ ਘਰ ਲਿਆ ਕੇ ਸੇਵਾ ਕਰਦੀ ਹੈ ਅਤੇ ਫਿਰ ਧੂਮ-ਧਾਮ ਨਾਲ ਇਸ ਦਾ ਵਿਸਰਜਨ ਕਰਦੀ ਹੈ।

inside image of shilpa shetty image image source Instagram

ਹੋਰ ਪੜ੍ਹੋ : ਮਨਕਿਰਤ ਔਲਖ ਨੇ ਆਪਣੇ ਨਵਜੰਮੇ ਪੁੱਤਰ ਦਾ ਦਿਖਾਇਆ ਚਿਹਰਾ, ਕਲਾਕਾਰ ਤੇ ਪ੍ਰਸ਼ੰਸਕ ਦੇ ਰਹੇ ਨੇ ਵਧਾਈਆਂ

ਸ਼ਿਲਪਾ ਸ਼ੈੱਟੀ ਦੀ ਲੱਤ 'ਤੇ ਸੱਟ ਲੱਗਣ ਕਾਰਨ ਰਾਜ ਕੁੰਦਰਾ ਗਣੇਸ਼ ਜੀ ਨੂੰ ਕਾਰ 'ਚ ਬਿਠਾ ਕੇ ਘਰ ਲੈ ਆਏ। ਇਸ ਤੋਂ ਬਾਅਦ ਅਭਿਨੇਤਰੀ ਪੂਜਾ ਦੀ ਥਾਲੀ ਲੈ ਕੇ ਘਰ ਤੋਂ ਬਾਹਰ ਆਈ ਅਤੇ ਆਰਤੀ ਕਰਕੇ ਬੱਪਾ ਦਾ ਸਵਾਗਤ ਕੀਤਾ। ਇਸ ਦੌਰਾਨ ਰਾਜ ਕੁੰਦਰਾ ਨੇ ਨਾਰੀਅਲ ਵੀ ਤੋੜਿਆ।

raj kundra image source Instagram

ਸ਼ਿਲਪਾ ਨੇ ਇੱਕ ਵਾਰ ਫਿਰ ਤੋਂ ਫਿਲਮਾਂ ਵੱਲ ਰੁਖ ਕਰ ਲਿਆ ਹੈ। ਫਿਲਮਾਂ ਤੋਂ ਇਲਾਵਾ ਸ਼ਿਲਪਾ ਨੇ ਆਪਣੇ ਲਈ ਕਈ ਤਰ੍ਹਾਂ ਦੇ ਕਾਰੋਬਾਰ ਵੀ ਖੋਲ੍ਹੇ ਹਨ। ਸ਼ਿਲਪਾ ਸ਼ੈੱਟੀ ਦੇ ਨਾਂ 'ਤੇ ਕਈ ਰੈਸਟੋਰੈਂਟ ਹਨ। ਇਸ ਤੋਂ ਇਲਾਵਾ ਉਹ ਆਪਣਾ ਯੂ-ਟਿਊਬ ਚੈਨਲ ਵੀ ਚਲਾਉਂਦੀ ਹੈ। ਸ਼ਿਲਪਾ ਸੋਸ਼ਲ ਮੀਡੀਆ ਪੋਸਟਾਂ ਰਾਹੀਂ ਵੀ ਕਾਫੀ ਕਮਾਈ ਕਰਦੀ ਹੈ। ਇੰਨਾ ਹੀ ਨਹੀਂ, ਉਹ ਕਈ ਸ਼ੋਅਜ਼ ਨੂੰ ਜੱਜ ਵੀ ਕਰ ਚੁੱਕੀ ਹੈ।

You may also like