ਸ਼ਿਲਪਾ ਸ਼ੈੱਟੀ ਨੇ ਕੀਤੀ ਕੰਜਕਾਂ ਦੀ ਪੂਜਾ, ਬੱਚੀਆਂ ਦੇ ਨਾਲ ਲਾਡ ਲਡਾਉਂਦੀ ਆਈ ਨਜ਼ਰ, ਵੇਖੋ ਵੀਡੀਓ

written by Shaminder | October 04, 2022 06:37pm

ਅੱਜ ਨਰਾਤਿਆਂ ਦਾ ਨੌਵਾਂ ਦਿਨ ਅਤੇ ਆਖਰੀ ਦਿਨ ਸੀ । ਇਸ ਮੌਕੇ ‘ਤੇ ਜਿੱਥੇ ਆਮ ਲੋਕਾਂ ਨੇ ਮਾਂ ਦੇ ਨੌਵੇਂ ਰੂਪ ਦੀ ਪੂਜਾ ਕੀਤੀ। ਇਸ ਤੋਂ ਬਾਅਦ ਕੰਜਕਾਂ ਦੀ ਪੂਜਾ ਕੀਤੀ ਗਈ । ਸੈਲੀਬ੍ਰੇਟੀਜ਼ ਦੇ ਵੱਲੋਂ ਵੀ ਇਸ ਮੌਕੇ ‘ਤੇ ਕੰਜਕਾਂ ਦੀ ਪੂਜਾ ਕੀਤੀ ਗਈ ।ਅਦਾਕਾਰਾ ਸ਼ਿਲਪਾ ਸ਼ੈਟੀ (Shilpa Shetty)  ਵੀ ਕੰਜਕਾਂ (Kanjak Puja) ਦੀ ਪੂਜਾ ‘ਚ ਰੁੱਝੀ ਹੋਈ ਦਿਖਾਈ ਦਿੱਤੀ । ਜਿਸ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ।

shilpa shetty wished happy birthday to her husband raj kundra

ਹੋਰ ਪੜ੍ਹੋ : ਹਰਮਨ ਮਾਨ ਨੇ ਪਤੀ ਹਰਭਜਨ ਮਾਨ ਦੇ ਨਾਲ ਸਾਂਝਾ ਕੀਤਾ ਰੋਮਾਂਟਿਕ ਵੀਡੀਓ, ਪ੍ਰਸ਼ੰਸਕਾਂ ਨੂੰ ਆ ਰਿਹਾ ਪਸੰਦ

ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਸ਼ਿਲਪਾ ਸ਼ੈੱਟੀ ਬੱਚੀਆਂ ਨੂੰ ਭੋਜਨ ਖੁਆਉਂਦੀ ਨਜ਼ਰ ਆ ਰਹੀ ਹੈ । ਅਦਾਕਾਰਾ ਦੇ ਇਸ ਵੀਡੀਓ ਨੂੰ ਪਸੰਦ ਕੀਤਾ ਜਾ ਰਿਹਾ ਹੈ ਅਤੇ ਪ੍ਰਸ਼ੰਸਕ ਵੀ ਇਸ ‘ਤੇ ਪ੍ਰਤੀਕਰਮ ਦੇ ਰਹੇ ਹਨ । ਇਸ ਤੋਂ ਇਲਾਵਾ ਹੋਰ ਕਈ ਹੀਰੋਇਨਾਂ ਦੇ ਵੱਲੋਂ ਵੀ ਵੀਡੀਓ ਸਾਂਝੇ ਕੀਤੇ ਗਏ ਹਨ ।

shilpa shetty in bankey bihari temple-min

ਹੋਰ ਪੜ੍ਹੋ : ਦਿਲਜੀਤ ਦੋਸਾਂਝ ਦੀ ਫ਼ਿਲਮ ‘ਬਾਬੇ ਭੰਗੜਾ ਪਾਉਂਦੇ ਨੇ’ ਦਾ ਟਾਈਟਲ ਟ੍ਰੈਕ ਰਿਲੀਜ਼, ਗੁਰਪ੍ਰੀਤ ਭੰਗੂ ਅਤੇ ਬਲਜਿੰਦਰ ਜੌਹਲ ਦੇ ਅੰਦਾਜ਼ ਨੇ ਦਰਸ਼ਕਾਂ ਦਾ ਜਿੱਤਿਆ ਦਿਲ

ਸ਼ਿਲਪਾ ਸ਼ੈੱਟੀ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਅਨੇਕਾਂ ਹੀ ਹਿੱਟ ਫ਼ਿਲਮਾਂ ‘ਚ ਨਜ਼ਰ ਆ ਚੁੱਕੀ ਹੈ । ਇਸ ਦੇ ਨਾਲ ਹੀ ਅਦਾਕਾਰਾ ਕਈ ਰਿਆਲਟੀ ਸ਼ੋਅਜ਼ ‘ਚ ਵੀ ਨਜ਼ਰ ਆ ਰਹੀ ਹੈ । ਆਉਣ ਵਾਲੇ ਦਿਨਾਂ ‘ਚ ਉਹ ਹੋਰ ਵੀ ਕਈ ਪ੍ਰਾਜੈਕਟਸ ‘ਚ ਨਜ਼ਰ ਆਏਗੀ ।

ਸ਼ਿਲਪਾ ਸ਼ੈੱਟੀ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਹ ਪਿਛਲੇ ਕੁਝ ਮਹੀਨਿਆਂ ਤੋਂ ਕਾਫੀ ਪ੍ਰੇਸ਼ਾਨ ਚੱਲ ਰਹੀ ਸੀ । ਆਪਣੇ ਪਤੀ ਰਾਜ ਕੁੰਦਰਾ ਨੂੰ ਲੈ ਕੇ ਉਹ ਕਾਫੀ ਪ੍ਰੇਸ਼ਾਨੀਆਂ ਝੱਲ ਰਹੀ ਸੀ । ਪਰ ਹੁਣ ਰਾਜ ਕੁੰਦਰਾ ਦੇ ਜੇਲ੍ਹ ਚੋਂ ਬਾਹਰ ਆਉਣ ਤੋਂ ਬਾਅਦ ਉਸ ਦੀ ਜ਼ਿੰਦਗੀ ਮੁੜ ਤੋਂ ਪਟਰੀ ‘ਤੇ ਆ ਗਈ ਹੈ ।

 

View this post on Instagram

 

A post shared by Voompla (@voompla)

You may also like