ਸ਼ਿਲਪਾ ਸ਼ੈੱਟੀ ਦਾ ਪਰਿਵਾਰ ਹੋਇਆ ਕੋਰੋਨਾ ਪਾਜ਼ੀਟਿਵ, ਅਦਾਕਾਰਾ ਨੇ ਸ਼ੇਅਰ ਕੀਤੀ ਜਾਣਕਾਰੀ

written by Shaminder | May 07, 2021

ਸ਼ਿਲਪਾ ਸ਼ੈੱਟੀ ਦਾ ਪਰਿਵਾਰ ਵੀ ਕੋਰੋਨਾ ਪਾਜ਼ੀਟਿਵ ਪਾਇਆ ਗਿਆ ਹੈ । ਇਸ ਬਾਰੇ ਉਸ ਨੇ ਇੱਕ ਪੋਸਟ ਵੀ ਸਾਂਝੀ ਕੀਤੀ ਹੈ । ਜਿਸ ‘ਚ ਉਸ ਨੇ ਦੱਸਿਆ ਹੈ ਕਿ ਉਨ੍ਹਾਂ ਦੀ ਸੱਸ ਮਾਂ, ਸਹੁਰਾ, ਉਸ ਦਾ ਪਤੀ ਰਾਜ ਕੁੰਦਰਾ ਅਤੇ ਬੇਟਾ ਵਿਆਨ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ । ਉਹ ਖੁਦ ਵੀ ਕੋਰੋਨਾ ਪਾਜ਼ੀਟਿਵ ਪਾਈ ਗਈ ਸੀ ਪਰ ਉਹ ਰਿਕਵਰ ਕਰ ਚੁੱਕੀ ਹੈ ਅਤੇ ਹੁਣ ਉਸ ਦੀ ਰਿਪੋਰਟ ਨੈਗੇਟਿਵ ਆਈ ਹੈ ।

shilpa shetty Image From shilpa shetty's Instagram

ਹੋਰ ਪੜ੍ਹੋ : ਕੋਰੋਨਾ ਪੀੜਤਾਂ ਦੇ ਲਈ ਅਨੁਸ਼ਕਾ ਸ਼ਰਮਾ ਅਤੇ ਵਿਰਾਟ ਕੋਹਲੀ ਕਰ ਰਹੇ ਫੰਡ ਇਕੱਠਾ, ਵੀਡੀਓ ਸਾਂਝਾ ਕਰਕੇ ਕੀਤੀ ਖ਼ਾਸ ਅਪੀਲ 

 shilpa shetty Image From shilpa shetty's Instagram

ਇਸ ਦੇ ਨਾਲ ਹੀ ਉਸ ਨੇ ਲਿਖਿਆ ਕਿ ਇਹ ਉਸ ਦੇ ਪਰਿਵਾਰ ਲਈ ਮਾੜਾ ਸਮਾਂ ਹੈ ਅਤੇ ਸਭ ਆਪਣੇ ਘਰ ‘ਚ ਆਈਸੋਲੇਟ ਹਨ । ਉਨ੍ਹਾਂ ਨੇ ਲੋਕਾਂ ਨੂੰ ਕੋਰੋਨਾ ਮਹਾਮਾਰੀ ਤੋਂ ਬਚਣ ਲਈ ਘਰ ਰਹਿਣ ਲਈ ਅਪੀਲ ਕੀਤੀ ਹੈ ।

Shilpa Shetty Image From shilpa shetty's Instagram

ਦੱਸ ਦਈਏ ਕਿ ਸ਼ਿਲਪਾ ਸ਼ੈੱਟੀ ਤੋਂ ਇਲਾਵਾ ਹੋਰ ਵੀ ਕਈ ਸੈਲੀਬ੍ਰੇਟੀ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ ।ਜਿਨ੍ਹਾਂ ਰਣਬੀਰ ਕਪੂਰ, ਆਲੀਆ ਭੱਟ, ਕਾਰਤਿਕ ਆਰੀਅਨ ਸਣੇ ਕਈ ਅਦਾਕਾਰ ਸ਼ਾਮਿਲ ਹਨ ।

ਪਰ ਉਹ ਕੋਰੋਨਾ ਤੋਂ ਰਿਕਵਰ ਹੋ ਚੁੱਕੇ ਹਨ । ਦੱਸ ਦਈਏ ਕਿ ਕੋਰੋਨਾ ਵਾਇਰਸ ਦਾ ਕਹਿਰ ਦੇਸ਼ ਭਰ ‘ਚ ਵੱਧਦਾ ਜਾ ਰਿਹਾ ਹੈ ਅਤੇ ਇਸ ਦੇ ਨਾਲ ਮਰਨ ਵਾਲਿਆਂ ਦੀ ਗਿਣਤੀ ਵੀ ਲਗਾਤਾਰ ਵੱਧਦੀ ਜਾ ਰਹੀ ਹੈ ।

 

0 Comments
0

You may also like