ਬੁਰੇ ਫਸੇ ਸ਼ਿਲਪਾ ਸ਼ੈੱਟੀ ਦੇ ਪਤੀ ਅਤੇ ਕਾਰੋਬਾਰੀ ਰਾਜ ਕੁੰਦਰਾ, ਇਨਫੋਰਸਮੈਂਟ ਡਾਇਰੈਕਟੋਰੇਟ ਨੇ ਕੀਤਾ ਤਲਬ

Written by  Rupinder Kaler   |  October 30th 2019 05:00 PM  |  Updated: October 30th 2019 05:00 PM

ਬੁਰੇ ਫਸੇ ਸ਼ਿਲਪਾ ਸ਼ੈੱਟੀ ਦੇ ਪਤੀ ਅਤੇ ਕਾਰੋਬਾਰੀ ਰਾਜ ਕੁੰਦਰਾ, ਇਨਫੋਰਸਮੈਂਟ ਡਾਇਰੈਕਟੋਰੇਟ ਨੇ ਕੀਤਾ ਤਲਬ

ਅਦਾਕਾਰਾ ਸ਼ਿਲਪਾ ਸ਼ੈੱਟੀ ਦੇ ਪਤੀ ਅਤੇ ਕਾਰੋਬਾਰੀ ਰਾਜ ਕੁੰਦਰਾ ਦੀਆਂ ਮੁਸ਼ਕਲਾਂ ਵੱਧਦੀਆਂ ਹੀ ਜਾ ਰਹੀਆਂ ਹਨ ਕਿਉਂਕਿ ਗੈਂਗਸਟਰ ਇਕਬਾਲ ਮਿਰਚੀ ਅਤੇ ਹੋਰਾਂ ਖਿਲਾਫ ਚੱਲ ਰਹੀ ਮਨੀ ਲਾਂਡਰਿੰਗ ਮਾਮਲੇ ਦੀ ਜਾਂਚ ਦੇ ਸਿਲਸਿਲੇ ਵਿੱਚ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਉਹਨਾਂ ਨੂੰ ਤਲਬ ਕੀਤਾ ਸੀ । ਖਬਰਾਂ ਦੀ ਮੰਨੀਏ ਤਾਂ ਕੁੰਦਰਾ ਸਵੇਰੇ 11 ਵਜੇ ਦੇ ਕਰੀਬ ਬੱਲਾਰਡ ਪੀਅਰ ਖੇਤਰ ਵਿੱਚ ਇਨਫੋਰਸਮੈਂਟ ਡਾਇਰੈਕਟੋਰੇਟ ਦੇ ਦਫਤਰ ਪਹੁੰਚਿਆ ।

https://twitter.com/ANI/status/1189413648508129281

ਏਜੰਸੀ ਨੇ ਉਸ ਨੂੰ 4 ਨਵੰਬਰ ਨੂੰ ਪੇਸ਼ ਹੋਣ ਲਈ ਕਿਹਾ ਸੀ, ਪਰ ਸਮਝਿਆ ਜਾਂਦਾ ਹੈ ਕਿ ਉਸ ਦਿਨ ਕਿਸੇ ਜ਼ਰੂਰੀ ਕੰਮ ਕਾਰਨ ਉਸ ਨੇ ਪਹਿਲਾਂ ਦੀ ਤਰੀਕ ਮੰਗੀ ਸੀ। ਖਬਰਾਂ ਆ ਰਹੀਆਂ ਹਨ ਕਿ ਮਨੀ ਲਾਂਡਰਿੰਗ ਰੋਕੂ ਐਕਟ ਤਹਿਤ ਉਹਨਾਂ ਨੇ ਆਪਣਾ ਬਿਆਨ ਦਰਜ ਕਰਵਾਇਆ ਹੈ ।

https://www.instagram.com/p/B4H7NXrhgE8/

ਮਾਮਲੇ ਦੀ ਕਾਰਵਾਈ ਪੀ.ਐੱਮ.ਐੱਲ.ਏ. ਦੀ ਅਪਰਾਧਿਕ ਵਿਵਸਥਾ ਤਹਿਤ ਕੀਤੀ ਜਾ ਰਹੀ ਹੈ। ਕੇਂਦਰੀ ਜਾਂਚ ਏਜੰਸੀ ਇਸ ਮਾਮਲੇ ਵਿੱਚ ਰਣਜੀਤ ਬਿੰਦਰਾ ਤੇ ਬੈਸਟੀਅਨ ਹਾਸਪਿਟਲਿਟੀ ਨਾਮਕ ਇਕ ਫਰਮ ਨਾਲ ਕੁੰਦਰਾ ਦੇ ਕਥਿਤ ਸੌਦੇ ਦੀ ਜਾਂਚ ਕਰ ਰਹੀ ਹੈ।

https://www.instagram.com/p/B35XjqShzF4/


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network