ਸੁਨੀਲ ਗਰੋਵਰ ਅਤੇ ਸ਼ਿਲਪਾ ਸ਼ਿੰਦੇ ਦੇ ਨਾਗਿਨ ਡਾਂਸ ਦੀ ਵੀਡੀਓ ਵਾਇਰਲ

Written by  Gourav Kochhar   |  May 21st 2018 12:01 PM  |  Updated: May 21st 2018 03:26 PM

ਸੁਨੀਲ ਗਰੋਵਰ ਅਤੇ ਸ਼ਿਲਪਾ ਸ਼ਿੰਦੇ ਦੇ ਨਾਗਿਨ ਡਾਂਸ ਦੀ ਵੀਡੀਓ ਵਾਇਰਲ

ਕ੍ਰਿਕੇਟ ਕਾਮੇਡੀ ਸ਼ੋਅ 'ਜਿਓ ਧਨ ਧਨਾ ਧਨ' ਇਨ੍ਹੀਂ ਦਿਨੀਂ ਖੂਬ ਸੁਰਖੀਆਂ 'ਚ ਹੈ। ਜਿਸ ਦੀ ਵਜ੍ਹਾ ਸੁਨੀਲ ਗਰੋਵਰ sunil grover ਅਤੇ ਸ਼ਿਲਪਾ ਸ਼ਿੰਦੇ ਦੀ ਮਜ਼ੇਦਾਰ ਕੈਮਿਸਟਰੀ ਹੈ। ਅਕਸਰ ਸ਼ੋਅ 'ਚ ਦੋਹਾਂ ਦੇ ਡਾਂਸ ਅਤੇ ਕਾਮੇਡੀ ਵੀਡੀਓਜ਼ ਵਾਇਰਲ ਹੋ ਰਹੇ ਹਨ। ਹਾਲ ਹੀ 'ਚ ਹੁਣ ਇਕ ਨਵਾਂ ਵੀਡੀਓ ਸਾਹਮਣੇ ਆਇਆ ਹੈ, ਜਿਸ 'ਚ ਸ਼ਿਲਪਾ ਸ਼ਿੰਦੇ ਅਤੇ ਸੁਨੀਲ ਗਰੋਵਰ ਨਾਗਿਨ ਡਾਂਸ ਕਰਦੇ ਦਿਖਾਈ ਦੇ ਰਹੇ ਹਨ।

sunil shilpa

ਫੈਨਜ਼ ਵਿਚਕਾਰ ਮਸ਼ਹੂਰ ਹੋ ਰਹੀ ਇਸ ਵੀਡੀਓ 'ਚ ਸਭ ਦੀ ਪਿਆਰੀ ਭਾਬੀ ਜੀ ਇਕ ਵਾਰ ਤੋਂ ਨਾਗਿਨ ਦੇ ਰੂਪ 'ਚ ਹੈ। ਇਸ ਤੋਂ ਪਹਿਲਾਂ ਸ਼ਿਲਪਾ shilpa shinde ਨੇ 'ਬਿੱਗ ਬੌਸ 11' ਦੇ ਗਰਾਂਡ ਫਿਨਾਲੇ 'ਚ ਵਿਕਾਸ ਗੁਪਤਾ ਨਾਲ ਨਾਗਿਨ ਡਾਂਸ ਕੀਤਾ ਸੀ। ਉੱਥੇ ਹੀ ਇਸ ਵੀਡੀਓ 'ਚ ਸੁਨੀਲ-ਸ਼ਿਲਪਾ 'ਤੇਰੇ ਸੰਗ ਪਿਆਰ...' ਗੀਤ 'ਤੇ ਡਾਂਸ ਕਰਦੇ ਨਜ਼ਰ ਆ ਰਹੇ ਹਨ। ਹਾਲਾਂਕਿ ਦੋਹਾਂ ਦਾ ਡਾਂਸ ਕਾਫੀ ਫਨੀ ਲੱਗ ਰਿਹਾ ਹੈ। ਸ਼ਿਲਪਾ ਜਿੱਥੇ ਆਪਣੇ ਡਾਂਸ ਮੂਵਜ਼ 'ਤੇ ਫੋਕਸ ਕਰਦੀ ਨਜ਼ਰ ਆ ਰਹੀ ਹੈ, ਉੱਥੇ ਹੀ ਸੁਨੀਲ ਫਨੀ ਅੰਦਾਜ਼ 'ਚ ਦਿਖਾਈ ਦੇ ਰਹੇ ਹਨ। ਉਹ ਡਾਂਸ ਘੱਟ ਕਾਮੇਡੀ ਜ਼ਿਆਦਾ ਕਰ ਰਹੇ ਹਨ।

ਦੱਸਣਯੋਗ ਹੈ ਕਿ ਸ਼ਿਲਪਾ ਸ਼ਿੰਦ ਸ਼ੋਅ 'ਚ ਸੁਨੀਲ ਗਰੋਵਰ sunil grover ਦੀ ਪਤਨੀ ਦਾ ਕਿਰਦਾਰ ਨਿਭਾਅ ਰਹੀ ਹੈ। 'ਭਾਬੀ ਜੀ ਘਰ ਪਰ ਹੈ' 'ਚ ਜਿੱਥੇ ਸ਼ਿਲਪਾ ਸ਼ਿੰਦੇ ਦੇਸੀ ਲੁੱਕ ਦਿਖਾਈ ਦਿੰਦੀ ਸੀ, ਉੱਥੇ ਹੀ ਸ਼ਿਲਪਾ ਦਾ ਇਸ ਸ਼ੋਅ 'ਚ ਗਲੈਮਰਸ ਲੁੱਕ ਦੇਖਣ ਨੂੰ ਮਿਲ ਰਿਹਾ ਹੈ। ਇਸ ਤੋਂ ਇਲਾਵਾ ਸ਼ੋਅ 'ਚ ਪ੍ਰਸ਼ੰਸਕਾਂ ਵਲੋਂ ਦੋਹਾਂ ਦੇ ਅਭਿਨੈ ਦੀ ਕਾਫੀ ਤਾਰੀਫ ਜਾਂਦੀ ਹੈ।

sunil shilpa


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network