ਸ਼ਿਲਪਾ ਸ਼ਿਰਡੋਕਰ ਬਣੀ ਕੋਰੋਨਾ ਵੈਕਸੀਨ ਲਗਵਾਉਣ ਵਾਲੀ ਪਹਿਲੀ ਬਾਲੀਵੁੱਡ ਅਦਾਕਾਰਾ

written by Rupinder Kaler | January 09, 2021

ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ਿਰਡੋਕਰ ਕੋਰੋਨਾ ਵੈਕਸੀਨ ਲਗਵਾਉਣ ਵਾਲੀ ਪਹਿਲੀ ਸੈਲੀਬ੍ਰਿਟੀ ਬਣ ਗਈ ਹੈ । ਉਹਨਾਂ ਨੇ ਦੁਬਈ ਵਿੱਚ ਇਹ ਵੈਕਸੀਨ ਲਗਵਾਈ ਹੈ । ਸ਼ਿਲਪਾ ਨੇ ਖੁਦ ਇਹ ਜਾਣਕਾਰੀ ਸੋਸਲ ਮੀਡੀਆ ਤੇ ਪ੍ਰਸ਼ੰਸਕਾਂ ਨੂੰ ਦਿੱਤੀ ਹੈ । ਕੋਰੋਨਾ ਕਾਲ ਵਿੱਚ ਉਹਨਾਂ ਦੇ ਇਸ ਕਦਮ ਦੀ ਸ਼ਲਾਘਾ ਹੋ ਰਹੀ ਹੈ । shilpa-shirodkar ਹੋਰ ਪੜ੍ਹੋ : ਹੈਪੀ ਰਾਏਕੋਟੀ ਦੇ ਪੁੱਤਰ ਦੇ ਜਨਮ ਦਿਨ ‘ਤੇ ਐਮੀ ਵਿਰਕ, ਅੰਮ੍ਰਿਤ ਮਾਨ ਸਣੇ ਕਈ ਕਲਾਕਾਰ ਪਹੁੰਚੇ, ਸੈਲੀਬ੍ਰੇਸ਼ਨ ਦੀਆਂ ਤਸਵੀਰਾਂ ਆਈਆਂ ਸਾਹਮਣੇ ਇੱਕ ਵਾਰ ਫਿਰ ਵੱਡੇ ਪਰਦੇ ਤੇ ਵਾਪਸੀ ਕਰਨ ਜਾ ਰਹੀ ਹੈ ਜੀਨਤ ਅਮਾਨ shilpa-shirodkar  ਸ਼ਿਲਪਾ ਨੇ ਆਪਣੇ ਇੰਸਟਾਗ੍ਰਾਮ ਤੇ ਇੱਕ ਤਸਵੀਰ ਸ਼ੇਅਰ ਕੀਤੀ ਹੈ, ਜਿਸ ਵਿੱਚ ਉਹਨਾਂ ਨੇ ਮਾਸਕ ਪਹਿਨਿਆ ਹੋਇਆ ਹੈ । ਉਹਨਾਂ ਦੇ ਮੋਢੇ ਤੇ ਛੋਟੀ ਜਿਹੀ ਪੱਟੀ ਲੱਗੀ ਹੋਈ ਹੈ । ਉਹਨਾਂ ਨੇ ਕੈਪਸ਼ਨ ਵਿੱਚ ਲਿਖਿਆ ਹੈ ‘ਵੈਕਸੀਨ ਲੱਗ ਗਈ ਤੇ ਮੈਂ ਸੁਰੱਖਿਅਤ ਹਾਂ । ਇਹ ਨਿਊ ਨਾਰਮਲ ਹੈ । ਥੈਂਕਿਊ ਯੂਏਈ’। shilpa-shirodkar ਸ਼ਿਲਪਾ ਦੀ ਇਹ ਵੀਡੀਓ ਸ਼ੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ । ਪ੍ਰਸ਼ੰਸਕ ਕਮੈਂਟ ਬਾਕਸ ਵਿੱਚ ਉਹਨਾਂ ਦੇ ਇਸ ਕਦਮ ਦੀ ਪ੍ਰਸ਼ੰਸਾ ਕਰ ਰਹੇ ਹਨ । ਸ਼ਿਲਪਾ ਸ਼ਿਰਡੋਕਰ ਸਾਊਥ ਫ਼ਿਲਮਾਂ ਦੇ ਸੁਪਰਸਟਾਰ ਮਹੇਸ਼ ਬਾਬੂ ਦੀ ਪਤਨੀ ਹੈ । ਉਹਨਾਂ ਨੇ ਫ਼ਿਲਮੀ ਕਰੀਅਰ ਦੀ ਸ਼ੁਰੂਆਤ ਫ਼ਿਲਮ ਭ੍ਰਿਸ਼ਾਟਾਚਾਰ ਨਾਲ ਕੀਤੀ ਸੀ ।

0 Comments
0

You may also like