ਗਿੱਪੀ ਗਰੇਵਾਲ ਦੇ ਗੀਤ ਉੱਤੇ ਜੰਮ ਕੇ ਭੰਗੜਾ ਪਾਉਂਦੇ ਹੋਏ ਨਜ਼ਰ ਆਏ ਏਕਮ ਤੇ ਸ਼ਿੰਦਾ, ਇਹ ਵੀਡੀਓ ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ

Written by  Lajwinder kaur   |  August 23rd 2020 09:14 PM  |  Updated: August 23rd 2020 09:14 PM

ਗਿੱਪੀ ਗਰੇਵਾਲ ਦੇ ਗੀਤ ਉੱਤੇ ਜੰਮ ਕੇ ਭੰਗੜਾ ਪਾਉਂਦੇ ਹੋਏ ਨਜ਼ਰ ਆਏ ਏਕਮ ਤੇ ਸ਼ਿੰਦਾ, ਇਹ ਵੀਡੀਓ ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ

ਪੰਜਾਬੀ ਗਾਇਕ ਗਿੱਪੀ ਗਰੇਵਾਲ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਸਰਗਰਮ ਰਹਿੰਦੇ ਨੇ । ਉਨ੍ਹਾਂ ਦੇ ਬੱਚਿਆਂ ਨੂੰ ਵੀ ਸੋਸ਼ਲ ਮੀਡੀਆ ਉੱਤੇ ਖੂਬ ਪਸੰਦ ਕੀਤਾ ਜਾਂਦਾ ਹੈ । ਇਸ ਵਾਰ ਗਿੱਪੀ ਗਰੇਵਾਲ ਨੇ ਏਕਮ ਤੇ ਸ਼ਿੰਦੇ ਦਾ ਇੱਕ ਵੀਡੀਓ ਫੈਨਜ਼ ਦੇ ਨਾਲ ਸਾਂਝਾ ਕੀਤਾ ਹੈ ।

 

View this post on Instagram

 

Fun Time ??? #familytime #pricelessmoments @humblekids_ #gippygrewal #ekomgrewal #shindagrewal

A post shared by Gippy Grewal (@gippygrewal) on

ਇਸ ਵੀਡੀਓ ‘ਚ ਏਕਮ ਤੇ ਸ਼ਿੰਦਾ ਗਿੱਪੀ ਗਰੇਵਾਲ ਦੇ ਗੀਤ ਉੱਤੇ ਜੰਮ ਕੇ ਭੰਗੜਾ ਪਾਉਂਦੇ ਹੋਏ ਨਜ਼ਰ ਆ ਰਹੇ ਨੇ । ਪੰਜਾਬੀ ਫ਼ਿਲਮ ‘ਕੈਰੀ ਆਨ ਜੱਟ-2’ ਦੇ ‘ਗੱਭਰੂ’ ਗੀਤ ਉੱਤੇ ਖੂਬ ਰੰਗ ਬੰਨਦੇ ਹੋਏ ਦਿਖਾਈ ਦੇ ਰਹੇ ਨੇ । ਦਰਸ਼ਕਾਂ ਵੱਲੋਂ ਇਸ ਵੀਡੀਓ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ । ਅਜੇ ਤੱਕ ਦੋ ਲੱਖ ਤੋਂ ਵੱਧ ਵਿਊਜ਼ ਇਸ ਵੀਡੀਓ ਉੱਤੇ ਆ ਚੁੱਕੇ ਨੇ ।

ਜੇ ਗੱਲ ਕਰੀਏ ਗਿੱਪੀ ਗਰੇਵਾਲ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਜਗਤ ਦੇ ਨਾਲ ਫ਼ਿਲਮੀ ਜਗਤ ‘ਚ ਕਾਫੀ ਸਰਗਰਮ ਨੇ । ਇਸ ਸਾਲ ਉਹ ‘ਇੱਕ ਸੰਧੂ ਹੁੰਦਾ ਸੀ’ ਵਰਗੀ ਸੁਪਰ ਹਿੱਟ ਐਕਸ਼ਨ ਫ਼ਿਲਮ ਦੇ ਨਾਲ ਦਰਸ਼ਕਾਂ ਦਾ ਖੂਬ ਮਨੋਰੰਜਨ ਕਰ ਚੁੱਕੇ ਨੇ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network