ਚੌਰ ਸਾਹਿਬ ਦੇ ਨਾਲ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਕਰਦਾ ਨਜ਼ਰ ਆਇਆ ਸ਼ਿੰਦਾ ਗਰੇਵਾਲ, ਦੇਖੋ ਵੀਡੀਓ

written by Lajwinder kaur | October 03, 2022 04:15pm

Shinda Grewal Video: ਗਿੱਪੀ ਗਰੇਵਾਲ ਦੇ ਪੁੱਤਰ ਸ਼ਿੰਦਾ ਗਰੇਵਾਲ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ। ਇਸ ਵੀਡੀਓ ‘ਚ ਸ਼ਿੰਦਾ ਜੋ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਕਰਦੇ ਹੋਇਆ ਦਿਖਾਈ ਦੇ ਰਿਹਾ ਹੈ। ਉਹ ਚੌਰ ਸਾਹਿਬ ਦੇ ਨਾਲ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਅਦਾ ਕਰਦਾ ਹੋਇਆ ਨਜ਼ਰ ਆ ਰਿਹਾ ਹੈ।

ਹੋਰ ਪੜ੍ਹੋ : ਆਨਲਾਈਨ ਧੋਖਾਧੜੀ ਦਾ ਸ਼ਿਕਾਰ ਹੋਏ ਬਾਲੀਵੁੱਡ ਐਕਟਰ ਅਨੂੰ ਕਪੂਰ, ਠੱਗਾਂ ਨੇ ਬੈਂਕ ਖਾਤੇ ‘ਚੋਂ ਉੱਡਾਏ ਲੱਖਾਂ ਦੀ ਰਕਮ, ਜਾਣੋ ਪੂਰਾ ਮਾਮਲਾ

inside image of shinda grewal image source instagram

ਇਸ ਵੀਡੀਓ ਨੂੰ ਗੁਰਬਾਜ਼ ਗਰੇਵਾਲ ਦੇ ਇੰਸਟਾਗ੍ਰਾਮ ਅਕਾਊਂਟ ਉੱਤੇ ਸ਼ੇਅਰ ਕੀਤਾ ਗਿਆ ਹੈ। ਵੀਡੀਓ ‘ਚ ਗਾਇਕ ਹੈਪੀ ਰਾਏਕੋਟੀ ਦਾ ਧਾਰਮਿਕ ਗੀਤ ‘Wah Guru’ ਸੁਣਨ ਨੂੰ ਮਿਲ ਰਿਹਾ ਹੈ। ਪ੍ਰਸ਼ੰਸਕ ਇਸ ਵੀਡੀਓ ਨੂੰ ਖੂਬ ਪਸੰਦ ਕਰ ਰਹੇ ਹਨ। ਯੂਜ਼ਰ ਕਮੈਂਟ ਬਾਕਸ 'ਚ ਵਾਹਿਗੁਰੂ ਜੀ ਲਿਖ ਰਹੇ ਹਨ।

shinda grewal pic image source instagram

ਦੱਸ ਦਈਏ ਸ਼ਿੰਦਾ ਗਰੇਵਾਲ ਪੰਜਾਬੀ ਫ਼ਿਲਮੀ ਜਗਤ ‘ਚ ਬਤੌਰ ਬਾਲ ਕਲਾਕਾਰ ਕੰਮ ਕਰ ਰਿਹਾ ਹੈ। ਏਨੀਂ ਦਿਨੀਂ ਉਹ ਕੈਰੀ ਆਨ ਜੱਟਾ-3 ਦੀ ਸ਼ੂਟਿੰਗ ਕਰ ਰਿਹਾ ਹੈ। ਇਸ ਫ਼ਿਲਮ ‘ਚ ਉਹ ਬਿੰਨ੍ਹ ਢਿੱਲੋਂ ਦੇ ਪੁੱਤਰ ਦੇ ਕਿਰਦਾਰ ‘ਚ ਨਜ਼ਰ ਆਵੇਗਾ। ਇਸ ਤੋਂ ਇਲਾਵਾ ਸ਼ਿੰਦਾ ਆਪਣੇ ਪਿਤਾ ਗਿੱਪੀ ਗਰੇਵਾਲ ਦੇ ਨਾਲ ਫ਼ਿਲਮ 'ਸ਼ਿੰਦਾ ਸ਼ਿੰਦਾ ਨੋ ਪਾਪਾ' 'ਚ ਵੀ ਨਜ਼ਰ ਆਵੇਗਾ। ਦੱਸ ਦਈਏ ਸ਼ਿੰਦਾ ਜੋ ਕਿ ਪਿਛਲੇ ਸਾਲ ‘ਹੌਸਲਾ ਰੱਖ’ ਫ਼ਿਲਮ ‘ਚ ਦਿਖਾਈ ਦਿੱਤਾ ਸੀ। ਇਸ ਫ਼ਿਲਮ 'ਚ ਉਹ ਦਿਲਜੀਤ ਦੋਸਾਂਝ, ਸੋਨਮ ਬਾਜਵਾ ਤੇ ਸ਼ਹਿਨਾਜ਼ ਗਿੱਲ ਦੇ ਨਾਲ ਅਦਾਕਾਰੀ ਕਰਦੇ ਹੋਇਆ ਨਜ਼ਰ ਆਇਆ ਸੀ।

image source instagram

 

View this post on Instagram

 

A post shared by Gurbaaz Grewal (@thegurbaazgrewal_)

You may also like