ਦਰਸ਼ਕਾਂ ਨੂੰ ਖੂਬ ਪਸੰਦ ਆ ਰਹੀ ਹੈ ਸ਼ਹਿਨਾਜ਼ ਗਿੱਲ ਤੇ ਸ਼ਿੰਦੇ ਗਰੇਵਾਲ ਦੀ ਇਹ ਪਿਆਰੀ ਜਿਹੀ ਤਸਵੀਰ

written by Lajwinder kaur | October 01, 2021 05:33pm

ਸ਼ਿੰਦਾ ਗਰੇਵਾਲ Shinda Grewal ਜੋ ਕਿ ਬਹੁਤ ਜਲਦ ਇੱਕ ਵਾਰ ਫਿਰ ਤੋਂ ਵੱਡੇ ਪਰਦੇ ਉੱਤੇ ਨਜ਼ਰ ਆਉਣ ਵਾਲਾ ਹੈ। ਉਹ ‘ਹੌਸਲਾ ਰੱਖ’ Honsla Rakhਫ਼ਿਲਮ ‘ਚ ਬਤੌਰ ਬਾਲ ਕਲਾਕਾਰ ਨਜ਼ਰ ਆਵੇਗਾ। ਸ਼ਿੰਦਾ ਜਿਸ ਦੀ ਸੋਸ਼ਲ ਮੀਡੀਆ ਉੱਤੇ ਚੰਗੀ ਫੈਨ ਫਾਲਵਿੰਗ ਹੈ।

ਹੋਰ ਪੜ੍ਹੋ : ਆਪਣੇ ਮਰਹੂਮ ਪਿਤਾ ਦੀ ਯਾਦ ਨੂੰ ਗਾਇਕਾ ਮਿਸ ਪੂਜਾ ਨੇ ‘Papa’ ਗੀਤ ਦੇ ਰਾਹੀਂ ਕੀਤਾ ਬਿਆਨ, ਦਰਸ਼ਕ ਹੋਏ ਭਾਵੁਕ, ਦੇਖੋ ਵੀਡੀਓ

inside image of shinda grewal with shehnaaz Image Source: Instagram

ਸ਼ਿੰਦਾ ਗਰੇਵਾਲ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਸ਼ਹਿਨਾਜ਼ ਗਿੱਲ ਦੇ ਨਾਲ ਤਸਵੀਰ ਪੋਸਟ ਕੀਤੀ ਹੈ। ਇਹ ਤਸਵੀਰ ਹੌਸਲਾ ਰੱਖ ਦੀ ਸ਼ੂਟਿੰਗ ਟਾਈਮ ਦੀ ਹੈ। ਸੋਸ਼ਲ ਮੀਡੀਆ ਉੱਤੇ ਇਹ ਤਸਵੀਰ ਖੂਬ ਵਾਇਰਲ ਹੋ ਰਹੀ ਹੈ। ਪ੍ਰਸ਼ੰਸਕਾਂ ਨੂੰ ਸ਼ਹਿਨਾਜ਼ ਤੇ ਸ਼ਿੰਦੇ ਦਾ ਇਹ ਅੰਦਾਜ਼ ਕਾਫੀ ਪਸੰਦ ਆ ਰਿਹਾ ਹੈ।

ਹੋਰ ਪੜ੍ਹੋ : ਕਪਿਲ ਸ਼ਰਮਾ ਨੂੰ ਸ਼ਤਰੂਘਨ ਸਿਨਹਾ ਟਿੱਪਣੀ ਕਰਨੀ ਪਈ ਮਹਿੰਗੀ, ਧੀ ਸੋਨਾਕਸ਼ੀ ਸਿਨਹਾ ਨੇ ਮਾਰਿਆ ਕਪਿਲ ਸ਼ਰਮਾ ਦੇ ਜ਼ੋਰਦਾਰ ਮੁੱਕਾ, ਦੇਖੋ ਵੀਡੀਓ

honsal rakh-min Image Source: Instagram

ਜੇ ਗੱਲ ਕਰੀਏ ਹੌਸਲ ਰੱਖ ਫ਼ਿਲਮ ਦੀ ਤਾਂ ਹਾਲ ਹੀ ‘ਚ ਫ਼ਿਲਮ ਦਾ ਟ੍ਰੇਲਰ ਰਿਲੀਜ਼ ਹੋਇਆ ਹੈ। ਜਿਸ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਸ ਫ਼ਿਲਮ ‘ਚ ਸ਼ਿੰਦਾ ਸ਼ਹਿਨਾਜ਼ ਗਿੱਲ ਤੇ ਦਿਲਜੀਤ ਦੋਸਾਂਝ ਦੇ ਪੁੱਤਰ ਦਾ ਕਿਰਦਾਰ ਨਿਭਾਉਂਦੇ ਹੋਏ ਨਜ਼ਰ ਆਵੇਗਾ। ਇਸ ਫ਼ਿਲਮ ‘ਚ ਸੋਨਮ ਬਾਜਵਾ ਵੀ ਅਹਿਮ ਕਿਰਦਾਰ ਚ ਨਜ਼ਰ ਆਵੇਗੀ। ਇਹ ਫ਼ਿਲਮ ਦੁਸ਼ਹਿਰੇ ਵਾਲੇ ਦਿਨ 15 ਅਕਤੂਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸ ਫ਼ਿਲਮ ਨੂੰ ਲੈ ਕੇ ਪੂਰੀ ਸਟਾਰ ਕਾਸਟ ਕਾਫੀ ਉਤਸੁਕ ਹੈ।

 

 

View this post on Instagram

 

A post shared by Shinda Grewal (@iamshindagrewal_)

You may also like