ਦਿਲਜੀਤ ਦੀ ਨਵੀਂ ਫ਼ਿਲਮ ‘ਹੌਂਸਲਾ ਰੱਖ’ ’ਚ ਨਜ਼ਰ ਆਵੇਗਾ ਛਿੰਦਾ ਗਰੇਵਾਲ !

written by Rupinder Kaler | February 19, 2021

ਪੰਜਾਬੀ ਫ਼ਿਲਮਾਂ ਦੇਖਣ ਵਾਲਿਆਂ ਲਈ ਖੁਸ਼ੀ ਦੀ ਖ਼ਬਰ ਹੈ, ਇੱਕ ਹੋਰ ਪੰਜਾਬੀ ਫ਼ਿਲਮ ਦਾ ਐਲਾਨ ਹੋਇਆ ਹੈ । ‘ਹੋਂਸਲਾ ਰੱਖ’ ਨਾਮ ਦੀ ਇਸ ਪੰਜਾਬੀ ਫ਼ਿਲਮ ਵਿੱਚ ਸ਼ਹਿਨਾਜ਼ ਗਿੱਲ, ਦਿਲਜੀਤ ਦੁਸਾਂਝ ਅਤੇ ਸੋਨਮ ਬਾਜਵਾ ਨਜ਼ਰ ਆਉਣਗੇ । ਇਸ ਫ਼ਿਲਮ ਦੀ ਖ਼ਾਸ ਗੱਲ ਇਹ ਹੈ ਕਿ ਫਿਲਮ ਦਾ ਨਿਰਮਾਣ ਵੀ ਦਿਲਜੀਤ ਕਰ ਰਹੇ ਹਨ ਅਤੇ ਇਹ ਫਿਲਮ ਉਨ੍ਹਾਂ ਦੀ ਨਵੀਂ ਪ੍ਰੋਡਕਸ਼ਨ ਕੰਪਨੀ ਪ੍ਰੋਡਿਊਸ ਕਰਨ ਜਾ ਰਹੇ ਹਨ। ਹੋਰ ਪੜ੍ਹੋ : ਸੜਕ ਕਿਨਾਰੇ ਪਤੰਗ ਵੇਚਦੇ ਨਜ਼ਰ ਆਏ ਸੁਨੀਲ ਗਰੋਵਰ, ਵੀਡੀਓ ਹੋ ਰਿਹਾ ਵਾਇਰਲ ਪੰਜਾਬੀ ਮਾਡਲ ਤੇ ਅਦਾਕਾਰਾ ਗਿੰਨੀ ਕਪੂਰ ਵਿਆਹ ਦੇ ਬੰਧਨ ਵਿੱਚ ਬੱਝੀ, ਤਸਵੀਰਾਂ ਕੀਤੀਆਂ ਸਾਂਝੀਆਂ ਇਸ ਫਿਲਮ ਦੀ ਸ਼ੂਟਿੰਗ ਕੈਨੇਡਾ ਦੇ ਵੈਨਕੂਵਰ ਵਿੱਚ ਕੀਤੀ ਜਾਏਗੀ। ਇਸ ਫਿਲਮ ਵਿਚ ਅਦਾਕਾਰ ਗਿੱਪੀ ਗਰੇਵਾਲ ਦਾ ਬੇਟਾ ਸ਼ਿੰਦਾ ਗਰੇਵਾਲ ਵੀ ਨਜ਼ਰ ਆਉਣ ਵਾਲਾ ਹੈ । ਜਿਸ ਦੀ ਜਾਣਕਾਰੀ ਗਿੱਪੀ ਨੇ ਆਪਣੇ ਇੰਸਟਾਗ੍ਰਾਮ ਤੇ ਤਸਵੀਰ ਸ਼ੇਅਰ ਕਰਕੇ ਦਿੱਤੀ ਹੈ।ਇਸ ਤੋਂ ਇਲਾਵਾ ਸ਼ਹਿਨਾਜ਼ ਗਿੱਲ ਵੀ ਇਸ ਫ਼ਿਲਮ ਵਿੱਚ ਨਜ਼ਰ ਆਵੇਗੀ । shehnaaz and sonam bajwa ਇਹ ਫਿਲਮ ਇਕ ਰੋਮਾਂਟਿਕ ਕਾਮੇਡੀ ਫਿਲਮ ਹੋਵੇਗੀ। 28 ਸਾਲਾ ਸ਼ਹਿਨਾਜ਼ ਦੀ ਸੋਸ਼ਲ ਮੀਡੀਆ 'ਤੇ ਜ਼ਬਰਦਸਤ ਫੈਨਫੋਲਿੰਗ ਹੈ। ਬਿੱਗ ਬੌਸ ਵਿੱਚ ਸਲਮਾਨ ਖਾਨ ਨੇ ਖ਼ੁਦ ਸ਼ਹਿਨਾਜ਼ ਨੂੰ ਕਿਹਾ ਸੀ ਕਿ ਜੇ ਉਹ ਕੁਝ ਚੀਜ਼ਾਂ ਨੂੰ ਬਦਲ ਲਵੇ ਤਾਂ ਦੁਨੀਆ ਜਿੱਤ ਸਕਦੀ ਹੈ। ਸ਼ਹਿਨਾਜ਼ ਅਤੇ ਦਿਲਜੀਤ ਦੀ ਇਹ ਫਿਲਮ ਇਸ ਸਾਲ 15 ਅਕਤੂਬਰ ਨੂੰ ਰਿਲੀਜ਼ ਹੋਵੇਗੀ।

0 Comments
0

You may also like