Advertisment

ਮਾਡਲਿੰਗ ਨਾਲ ਕਰੀਅਰ ਦੀ ਸ਼ੁਰੂਆਤ ਕੀਤੀ ਸੀ ਸ਼ਾਈਨੀ ਅਹੂਜਾ ਨੇ, ਪਰ ਇਸ ਘਟਨਾ ਨੇ ਬਣਾ ਦਿੱਤਾ ਅਸਲ ਜ਼ਿੰਦਗੀ ਦਾ ਖਲਨਾਇਕ

author-image
By Rupinder Kaler
New Update
ਮਾਡਲਿੰਗ ਨਾਲ ਕਰੀਅਰ ਦੀ ਸ਼ੁਰੂਆਤ ਕੀਤੀ ਸੀ ਸ਼ਾਈਨੀ ਅਹੂਜਾ ਨੇ, ਪਰ ਇਸ ਘਟਨਾ ਨੇ ਬਣਾ ਦਿੱਤਾ ਅਸਲ ਜ਼ਿੰਦਗੀ ਦਾ ਖਲਨਾਇਕ
Advertisment
ਮਾਡਲਿੰਗ ਦੀ ਦੁਨੀਆ ਤੋਂ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੇ ਸ਼ਾਈਨੀ ਅਹੂਜਾ ਸ਼ੁਰੂ ਵਿੱਚ ਇੰਜੀਨੀਅਰ ਬਣਨਾ ਚਾਹੁੰਦੇ ਸਨ । ਹੌਲੀ ਹੌਲੀ ਉਹਨਾਂ ਨੇ ਮਾਡਲਿੰਗ ਵੱਲ ਰੁਖ ਕੀਤਾ ਤੇ ਫਿਰ ਵਿਗਿਆਪਨਾਂ ਦੀ ਮਦਦ ਨਾਲ ਬਾਲੀਵੁੱਡ ਵਿੱਚ ਕਦਮ ਰੱਖਿਆ । ਸ਼ਾਈਨੀ ਨੇ ਆਪਣੇ ਫ਼ਿਲਮੀ ਸਫ਼ਰ ਦੀ ਸ਼ੁਰੂਆਤ ਫ਼ਿਲਮ ‘ਹਜ਼ਾਰੋਂ ਖਵਾਇਸ਼ੇਂ ਐਸੀ’ ਤੋਂ ਕੀਤੀ ਸੀ । ਇਸ ਫ਼ਿਲਮ ਵਿੱਚ ਉਹਨਾਂ ਦੇ ਕੰਮ ਦੀ ਕਾਫੀ ਤਾਰੀਫ਼ ਹੋਈ ਸੀ । ਇਸ ਤੋਂ  ਬਾਅਦ ਉਹ ਇੱਕ ਤੋਂ ਬਾਅਦ ਇੱਕ ਕਈ ਫ਼ਿਲਮਾਂ ਵਿੱਚ ਨਜ਼ਰ ਆਏ । https://www.instagram.com/p/BqdfFG9A7Fk/ ਇਹਨਾਂ ਫ਼ਿਲਮਾਂ ਕਰਕੇ ਉਹਨਾਂ ਨੂੰ ਪਹਿਚਾਣ ਮਿਲਣ ਲੱਗ ਗਈ ਸੀ ਤੇ ਉਹ ਦੇਖਦੇ ਹi ਦੇਖਦੇ ਬਾਲੀਵੁੱਡ ਦਾ ਚਰਚਿਤ ਚੇਹਰਾ ਬਣ ਗਏ ਸਨ । ਪਰ ਇਸੇ ਦੌਰਾਨ ਉਹਨਾਂ ਦੀ ਜ਼ਿੰਦਗੀ ਵਿੱਚ ਅਜਿਹੀ ਘਟਨਾ ਵਾਪਰੀ ਜਿਸ ਨੇ ਉਹਨਾਂ ਦੀ ਜ਼ਿੰਦਗੀ ਬਦਲ ਕੇ ਰੱਖ ਦਿੱਤੀ । ਉਹਨਾਂ ਦੀ ਨੌਕਰਰਾਣੀ ਨੇ ਸ਼ਾਈਨੀ ਤੇ ਬਲਾਤਕਾਰ ਦਾ ਦੋਸ਼ ਲਗਾਇਆ ਜਿਸ ਕਰਕੇ ਬਾਲੀਵੁੱਡ ਦਾ ਇਹ ਬਾਵਰਾ ਅਸਲ ਜ਼ਿੰਦਗੀ ਦਾ ਖਲਨਾਇਕ ਬਣ ਗਿਆ ।
Advertisment
https://www.instagram.com/p/Bqde36ugLKr/ ਇਸ ਘਟਨਾ ਨੂੰ ਲੈ ਕੇ ਹਰ ਪਾਸੇ ਸ਼ਾਈਨੀ ਦੀ ਨਿੰਦਾ ਹੋਣ ਲੱਗੀ । ਇਸ ਘਟਨਾ ਤੋਂ ਬਾਅਦ ਕੋਈ ਵੀ ਉਸ ਨੂੰ ਕੰਮ ਨਹੀਂ ਦੇਣਾ ਚਾਹੁੰਦਾ ਸੀ । 2007 ਵਿੱਚ ਉਹ ਤਿੰਨ ਫ਼ਿਲਮਾਂ ਵਿੱਚ ਨਜ਼ਰ ਆਏ ਸਨ ਪਰ ਬਾਲੀਵੁੱਡ ਵਿੱਚ ਉਹਨਾਂ ਦੀ ਚਮਕ ਤੇਜ਼ੀ ਨਾਲ ਖ਼ਤਮ ਹੋ ਗਈ । https://www.instagram.com/p/BAxjwz1voDg/ ਸਾਲ 2008 ਵਿੱਚ ਉਹ ਫ਼ਿਲਮ ਹਾਈਜੈਕ ਵਿੱਚ ਨਜ਼ਰ ਆਏ । ਇਸ ਤੋਂ ਬਾਅਦ ਸ਼ਾਈਨੀ ਵੱਡੇ ਪਰਦੇ ਤੋਂ ਦੋ ਸਾਲ ਗਾਇਬ ਰਹੇ ਅਤੇ 2015 ਵਿੱਚ ਉਹਨਾਂ ਨੇ ਫ਼ਿਲਮ ਵੈੱਲਕਮ ਬੈਕ ਕੀਤੀ, ਇਸ ਤੋਂ ਬਾਅਦ ਉਹ ਵੱਡੇ ਪਰਦੇ ਤੋਂ ਗਾਇਬ ਹਨ । https://www.instagram.com/p/9-mV7rPoFt/
Advertisment

Stay updated with the latest news headlines.

Follow us:
Advertisment
Advertisment
Latest Stories
Advertisment