ਖ਼ਾਨ ਭੈਣੀ ਤੇ ਸ਼ਿਪਰਾ ਗੋਇਲ ਲੈ ਕੇ ਆ ਰਹੇ ਨੇ ਨਵਾਂ ਗੀਤ ‘ਨਖ਼ਰੋ’,ਪੋਸਟਰ ਛਾਇਆ ਸੋਸ਼ਲ ਮੀਡੀਆ ‘ਤੇ

Written by  Lajwinder kaur   |  June 23rd 2020 12:59 PM  |  Updated: June 23rd 2020 12:59 PM

ਖ਼ਾਨ ਭੈਣੀ ਤੇ ਸ਼ਿਪਰਾ ਗੋਇਲ ਲੈ ਕੇ ਆ ਰਹੇ ਨੇ ਨਵਾਂ ਗੀਤ ‘ਨਖ਼ਰੋ’,ਪੋਸਟਰ ਛਾਇਆ ਸੋਸ਼ਲ ਮੀਡੀਆ ‘ਤੇ

ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਗੀਤਕਾਰ ਖ਼ਾਨ ਭੈਣੀ ਤੇ ਪੰਜਾਬੀ ਗਾਇਕਾ ਸ਼ਿਪਰਾ ਗੋਇਲ ਬਹੁਤ ਜਲਦ ਆਪਣਾ ਨਵਾਂ ਪੰਜਾਬੀ ਗੀਤ ‘ਨਖ਼ਰੋ’ (NAKHRO) ਲੈ ਕੇ ਆ ਰਹੇ ਨੇ । ਗੀਤ ਦਾ ਪੋਸਟਰ ਸੋਸ਼ਲ ਮੀਡੀਆ ਉੱਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ ।

Vote for your favourite : https://www.ptcpunjabi.co.in/voting/

ਪੰਜਾਬੀ ਗਾਇਕਾ ਸ਼ਿਪਰਾ ਗੋਇਲ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਗਾਣੇ ਦਾ ਪੋਸਟਰ ਸ਼ੇਅਰ ਕਰਦੇ ਹੋਏ ਲਿਖਿਆ ਹੈ, ‘ਇੱਕ ਹੋਰ ਸਰਪ੍ਰਾਈਜ਼..ਨਖ਼ਰੋ ਰਿਲੀਜ਼ਿੰਗ 1 ਜੁਲਾਈ ਨੂੰ’ । ਦਰਸ਼ਕਾਂ ਨੂੰ ਪੋਸਟਰ ਖੂਬ ਪਸੰਦ ਆ ਰਿਹਾ ਹੈ ।

ਇਸ ਗੀਤ ਦੇ ਬੋਲ ਖੁਦ ਖ਼ਾਨ ਭੈਣੀ ਵਾਲੇ ਨੇ ਲਿਖੇ ਹੀ ਨੇ ਤੇ ਮਿਊਜ਼ਿਕ Syco Style ਨੇ ਦਿੱਤਾ ਹੈ । ਇਹ ਗੀਤ ਇੱਕ ਜੁਲਾਈ ਨੂੰ ਦਰਸ਼ਕਾਂ ਦੇ ਰੁਬਰੂ ਹੋ ਜਾਵੇਗਾ । ਸ਼ਿਪਰਾ ਗੋਇਲ ਤੇ ਖ਼ਾਨ ਭੈਣੀ ਇਸ ਤੋਂ ਪਹਿਲਾਂ ਵੀ ਪੰਜਾਬੀ ਮਿਊਜ਼ਿਕ ਇੰਡਸਟਰੀ ਕਈ ਹਿੱਟ ਗੀਤ ਦੇ ਚੁੱਕੇ ਨੇ ।

 

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network