Advertisment

ਸ਼ਿਪਰਾ ਗੋਇਲ ਨੇ ਲੋਕਾਂ ਦੀ ਮਦਦ ਲਈ ਬਣਾਈ ਫਾਊਂਡੇਸ਼ਨ, ਸਾਂਝੀ ਕੀਤੀ ਖ਼ਾਸ ਪੋਸਟ

author-image
By Rupinder Kaler
New Update
ਸ਼ਿਪਰਾ ਗੋਇਲ ਨੇ ਲੋਕਾਂ ਦੀ ਮਦਦ ਲਈ ਬਣਾਈ ਫਾਊਂਡੇਸ਼ਨ, ਸਾਂਝੀ ਕੀਤੀ ਖ਼ਾਸ ਪੋਸਟ
Advertisment
ਕੋਰੋਨਾ ਮਹਾਮਾਰੀ ਵਿੱਚ ਕਈ ਕਲਾਕਾਰ ਲੋਕਾਂ ਦੀ ਮਦਦ ਵਿੱਚ ਜੁਟੇ ਹੋਏ ਹਨ । ਇਸ ਸਭ ਦੇ ਚਲਦੇ ਮਸ਼ਹੂਰ
Advertisment
ਗਾਇਕਾ ਸ਼ਿਪਰਾ ਗੋਇਲ ਵੀ ਲੋਕਾਂ ਦੀ ਮਦਦ ਲਈ ਅੱਗੇ ਆਈ ਹੈ ।ਸ਼ਿਪਰਾ ਪੰਜਾਬ ਦੀਆਂ ਮਸ਼ਹੂਰ ਗਾਇਕਾਵਾਂ ’ਚੋਂ ਇਕ ਹੈ। ਹਾਲ ਹੀ ’ਚ ਸ਼ਿਪਰਾ ਗੋਇਲ ਨੇ ਲੋੜਵੰਦਾਂ ਲਈ ਵੱਡਾ ਕਦਮ ਚੁੱਕਿਆ ਹੈ। ਸ਼ਿਪਰਾ ਨੇ ਆਪਣੇ ਨਾਂ ਤੋਂ ਇਕ ਐੱਨ. ਜੀ. ਓ. ਦੀ ਸ਼ੁਰੂਆਤ ਕੀਤੀ ਹੈ। ਇਸ ਐੱਨ. ਜੀ. ਓ. ਦਾ ਨਾਂ ‘ਸ਼ਿਪਰਾ ਗੋਇਲ ਫਾਊਂਡੇਸ਼ਨ’ ਹੈ। ਇਸ ਸਭ ਦੀ ਜਾਣਕਾਰੀ ਸ਼ਿਪਰਾ ਨੇ ਆਪਣੇ ਇੰਸਟਾਗ੍ਰਾਮ ਤੇ ਸ਼ੇਅਰ ਕੀਤੀ ਹੈ ।
Advertisment
publive-image ਹੋਰ ਪੜ੍ਹੋ : ਨੀਰੂ ਬਾਜਵਾ ਨੇ ਬੇਟੀ ਅਤੇ ਪਤੀ ਨਾਲ ਕੀਤੀ ਖੂਬ ਮਸਤੀ, ਵੀਡੀਓ ਕੀਤਾ ਸਾਂਝਾ publive-image Pic Courtesy: Instagram ਸ਼ਿਪਰਾ ਗੋਇਲ ਨੇ ਲਿਖਿਆ ਹੈ ‘ਮੈਂ ਕੁਝ ਦਿਨ ਪਹਿਲਾਂ ਹਸਪਤਾਲ ’ਚ ਦਾਖ਼ਲ ਸੀ। ਇਸ ਤੋਂ ਪਹਿਲਾਂ ਮੈਂ ਕਦੇ ਨਹੀਂ ਸੋਚਿਆ ਸੀ ਕਿ ਮੇਰੇ ਨਾਲ ਵੀ ਕੁਝ ਅਜਿਹਾ ਹੋ ਜਾਵੇਗਾ ਕਿਉਂਕਿ ਮੈਂ ਆਪਣੀ ਖੁਰਾਕ ਵਧੀਆ ਰੱਖੀ ਹੈ ਤੇ ਰੋਜ਼ਾਨਾ ਕਸਰਤ ਕਰਦੀ ਹਾਂ। ਇਸ ਤਜਰਬੇ ਨੇ ਮੇਰਾ ਜ਼ਿੰਦਗੀ ਪ੍ਰਤੀ ਨਜ਼ਰੀਆ ਬਦਲ ਕੇ ਰੱਖ ਦਿੱਤਾ ਹੈ ਤੇ ਮੈਨੂੰ ਇਹ ਅਹਿਸਾਸ ਹੋਇਆ ਕਿ ਮੈਂ ਇਸ ਨੂੰ ਕਿੰਨੇ ਹਲਕੇ ’ਚ ਲੈਂਦੀ ਸੀ ਫਿਰ ਸ਼ਿਪਰਾ ਦਾ ਕਹਿਣਾ ਹੈ ਕੇ ‘ਸਮਾਂ ਅਸਲ ’ਚ ਬੇਹੱਦ ਮੁਸ਼ਕਿਲ ਹੈ। Punjabi Singer Shipra Goyal Shared Picture With Babbu Maan Pic Courtesy: Instagram ਕੁਝ ਘੰਟੇ ਹਸਪਤਾਲ ’ਚ ਰਹਿਣ ’ਤੇ ਮੈਂ ਦੇਖਿਆ ਕਿ ਕਿਵੇਂ ਲੋਕ ਆਪਣੇ ਮਰੀਜ਼ ਨੂੰ ਗੱਡੀਆਂ ’ਚ ਲੈ ਕੇ ਬੈੱਡਾਂ ਲਈ ਬੇਨਤੀਆਂ ਕਰ ਰਹੇ ਹਨ। ਹਾਲਾਤ ਬਹੁਤ ਖਰਾਬ ਹਨ, ਸਾਨੂੰ ਸਾਰਿਆਂ ਨੂੰ ਲੋੜ ਹੈ ਇਕ-ਦੂਜੇ ਦੀ ਮਦਦ ਕਰਨ ਦੀ।’ਐੱਨ. ਜੀ. ਓ. ਦਾ ਜ਼ਿਕਰ ਕਰਦਿਆਂ ਸ਼ਿਪਰਾ ਨੇ ਲਿਖਿਆ, ‘ਮੈਂ ਲੋਕਾਂ ਦੀ ਮਦਦ ਲਈ ਅੱਗੇ ਆ ਰਹੀ ਹਾਂ ਤੇ ਇਸ ਲਈ ਮੈਂ ਸ਼ਿਪਰਾ ਗੋਇਲ ਫਾਊਂਡੇਸ਼ਨ ਨਾਂ ਦੀ ਐੱਨ. ਜੀ. ਓ. ਬਣਾਈ ਹੈ, ਜਿਸ ਰਾਹੀਂ ਮੈਂ ਵੱਧ ਤੋਂ ਵੱਧ ਲੋਕਾਂ ਦੀ ਮਦਦ ਕਰ ਸਕਾਂ’।
Advertisment

Stay updated with the latest news headlines.

Follow us:
Advertisment
Advertisment
Latest Stories
Advertisment