ਬੱਬੂ ਮਾਨ ਦਾ ਲਿਖਿਆ ਤੇ ਸ਼ਿਪਰਾ ਗੋਇਲ ਦੀ ਆਵਾਜ਼ ‘ਚ ਗਾਇਆ ਗੀਤ ‘ਇੱਕ ਦਿਨ’ ਜਿੱਤ ਰਿਹਾ ਹੈ ਦਰਸ਼ਕਾਂ ਦਾ ਦਿਲ, ਛਾਇਆ ਟਰੈਂਡਿੰਗ ‘ਚ ਨੰਬਰ ਇੱਕ ‘ਤੇ, ਦੇਖੋ ਵੀਡੀਓ
ਪੰਜਾਬੀ ਗਾਇਕਾ ਸ਼ਿਪਰਾ ਗੋਇਲ ਆਪਣੇ ਨਵੇਂ ਸਿੰਗਲ ਟਰੈਕ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋ ਚੁੱਕੇ ਨੇ । ਉਹ ਆਪਣੀ ਮਿੱਠੀ ਆਵਾਜ਼ ‘ਚ ‘ਇੱਕ ਦਿਨ’(Ik Din) ਗੀਤ ਦੇ ਨਾਲ ਦਰਸ਼ਕਾਂ ਦੇ ਸਨਮੁੱਖ ਹੋਏ ਨੇ । ਇਹ ਗੀਤ ਬਹੁਤ ਖ਼ਾਸ ਇਸ ਲਈ ਹੈ ਕਿਉਂਕਿ ਗੀਤ ਦੇ ਬੋਲ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਦਿੱਗਜ ਗਾਇਕ ਬੱਬੂ ਮਾਨ ਨੇ ਲਿਖੇ ਨੇ ।
Vote for your favourite : https://www.ptcpunjabi.co.in/voting/
ਜੇ ਗੱਲ ਕਰੀਏ ‘ਇੱਕ ਦਿਨ’ ਗੀਤ ਦੇ ਮਿਊਜ਼ਿਕ ਦੀ ਤਾਂ ਉਹ ਵੀ ਬੱਬੂ ਮਾਨ ਨੇ ਹੀ ਦਿੱਤਾ ਹੈ । ਗੀਤ ‘ਚ ਅਦਾਕਾਰੀ ਵੀ ਖੁਦ ਸ਼ਿਪਰਾ ਗੋਇਲ ਨੇ ਹੀ ਕੀਤੀ ਹੈ । ਗਾਣੇ ਦਾ ਵੀਡੀਓ ਵਿਦੇਸ਼ ਦੀਆਂ ਖ਼ੂਬਸੂਰਤ ਲੋਕੇਸ਼ਨਾਂ ਉੱਤੇ ਸ਼ੂਟ ਕੀਤਾ ਗਿਆ ਹੈ । ਅਮਿਤ ਕੁਮਾਰ ਫ਼ਿਲਮਸ ਵੱਲੋਂ ਇਸ ਗਾਣੇ ਦਾ ਵੀਡੀਓ ਤਿਆਰ ਕੀਤਾ ਗਿਆ ਹੈ । ਇਹ ਗੀਤ ਸੈਡ ਜ਼ੌਨਰ ਦਾ ਹੈ । ਦਰਸ਼ਕਾਂ ਵੱਲੋਂ ਗੀਤ ਨੂੰ ਚੰਗਾ ਹੁੰਗਾਰਾ ਮਿਲ ਰਿਹਾ ਹੈ ਜਿਸ ਕਰਕੇ ਗੀਤ ਟਰੈਂਡਿੰਗ ‘ਚ ਨੰਬਰ ਇੱਕ ਉੱਤੇ ਚੱਲ ਰਿਹਾ ਹੈ । ਬਹੁਤ ਘੱਟ ਗਾਇਕ ਨੇ ਜਿਨ੍ਹਾਂ ਨੂੰ ਬੱਬੂ ਮਾਨ ਵੱਲੋਂ ਲਿਖੇ ਗੀਤ ਗਾਉਣ ਦਾ ਮੌਕਾ ਮਿਲਿਆ ਹੈ ।
ਜੇ ਗੱਲ ਕਰੀਏ ਸ਼ਿਪਰਾ ਗੋਇਲ ਦੇ ਵਰਕ ਫਰੰਟ ਦੀ ਤਾਂ ਉਹ ਬਹੁਤ ਜਲਦ ਖ਼ਾਨ ਭੈਣੀ ਵਾਲੇ ਨਾਲ ਵੀ ਡਿਊਟ ਗੀਤ ਨਖ਼ਰੋ ਲੈ ਕੇ ਆਉਣ ਵਾਲੇ ਨੇ । ਇਸ ਤੋਂ ਪਹਿਲਾਂ ਵੀ ਉਹ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਸੁਪਰ ਹਿੱਟ ਗੀਤ ਦੇ ਚੁੱਕੇ ਨੇ ।