Advertisment

‘ਸ਼ਿਵ ਕੁਮਾਰ ਬਟਾਲਵੀ’ ਦੀ ਕਵਿਤਾ ‘ਰੁੱਖ’ ਦਰਸਾਉਂਦੀ ਹੈ ਕੁਦਰਤ ਤੇ ਮਨੁੱਖਤਾ ਦੇ ਰਿਸ਼ਤੇ ਨੂੰ, ਵੇਖੋ ਵੀਡੀਓ

author-image
By Lajwinder kaur
New Update
‘ਸ਼ਿਵ ਕੁਮਾਰ ਬਟਾਲਵੀ’ ਦੀ ਕਵਿਤਾ ‘ਰੁੱਖ’ ਦਰਸਾਉਂਦੀ ਹੈ ਕੁਦਰਤ ਤੇ ਮਨੁੱਖਤਾ ਦੇ ਰਿਸ਼ਤੇ ਨੂੰ, ਵੇਖੋ ਵੀਡੀਓ
Advertisment
ਬਿਰਹਾ ਦਾ ਸੁਲਤਾਨ ‘ਸ਼ਿਵ ਕੁਮਾਰ ਬਟਾਲਵੀ’ ਜਿਹਨਾਂ ਨੇ ਪੰਜਾਬੀ ਸਾਹਿਤ ਨੂੰ ਬਹੁਤ ਅਣਮੁੱਲੀਆਂ ਲਿਖਤਾਂ ਦਿੱਤੀਆਂ ਨੇ। ਸ਼ਿਵ ਕੁਮਾਰ ਬਟਾਲਵੀ ਦੀ ਕਵਿਤਾ ਦੁੱਖ, ਨਿੱਜੀ ਦਰਦ ਅਤੇ ਵਿਛੋੜੇ ਦੇ ਦੁਆਲੇ ਕੇਂਦਰਿਤ ਹੈ। ਸ਼ਿਵ ਕੁਮਾਰ ਬਟਾਲਵੀ ਨੂੰ 'ਬਿਰਹਾ ਦਾ ਕਵੀ' ਵੀ ਕਿਹਾ ਜਾਂਦਾ ਹੈ। ਜ਼ਿੰਦਗੀ ਦੇ ਦਰਦ ਤੇ ਕੁਦਰਤ ਦੀ ਤਾਰੀਫ ਨੂੰ ਆਪਣੀ ਕਲਮ ਦੇ ਨਾਲ ਬਾਖੂਬੀ ਦੇ ਨਾਲ ਬਿਆਨ ਕੀਤਾ ਹੈ। ਗੱਲ ਕਰਦੇ ਹਾਂ ਸ਼ਿਵ ਕੁਮਾਰ ਬਟਾਲਵੀ ਦੀ ਕਵਿਤਾ ਰੁੱਖ ਦੀ.. ‘ਕੁਝ ਰੁੱਖ ਮੈਨੂੰ ਪੁੱਤ ਲਗਦੇ ਨੇ ਕੁਝ ਰੁੱਖ ਲਗਦੇ ਮਾਵਾਂ ਕੁਝ ਰੁੱਖ ਨੂੰਹਾਂ ਧੀਆਂ ਲੱਗਦੇ ਕੁਝ ਰੁੱਖ ਵਾਂਗ ਭਰਾਵਾਂ’ ਪੀਟੀਸੀ ਪੰਜਾਬੀ ਦੇ ਸ਼ੋਅ ਵਿਰਸੇ ਜਿਸ 'ਚ ਚਰਨਜੀਤ ਸਿੰਘ ਹੀਰਾ ਨੇ ਆਪਣੀ ਆਵਾਜ਼ ਦੇ ਨਾਲ ਸ਼ਿਵ ਕੁਮਾਰ ਬਟਾਲਵੀ ਦੀ ਕਵਿਤਾ 'ਰੁੱਖ' ਨੂੰ ਪੇਸ਼ ਕੀਤਾ ਹੈ। ਇਸ ਕਵਿਤਾ ‘ਚ ਰੁੱਖ ਦੀ ਇਨਸਾਨੀ ਜੀਵਨ ‘ਚ ਕੀ ਅਹਿਮੀਅਤ ਹੈ ਉਸ ਨੂੰ ਪੇਸ਼ ਕੀਤਾ ਗਿਆ ਹੈ ਜਿਸ ‘ਚ ਮਾਂ, ਧੀ, ਪੁੱਤ, ਭਰਾ, ਬਾਪ ਤੇ ਯਾਰਾਂ-ਮਿੱਤਰਾਂ ਤੋਂ ਇਲਾਵਾ ਜ਼ਿੰਦਗੀ ਦੇ ਜਿੰਨੇ ਵੀ ਜ਼ਰੂਰੀ ਰਿਸ਼ਤੇ ਨੇ ਸਭ ਦੀ ਗੱਲ ਕੀਤੀ ਹੈ। Shiv Kumar Batalvi Poem 'Rukh' Sung by CharanJeet Singh Heera ‘ਸ਼ਿਵ ਕੁਮਾਰ ਬਟਾਲਵੀ’ ਦੀ ਕਵਿਤਾ ‘ਰੁੱਖ’ ਦਰਸਾਉਂਦੀ ਹੈ ਕੁਦਰਤ ਤੇ ਮਨੁੱਖਤਾ ਦੇ ਰਿਸ਼ਤੇ ਨੂੰ, ਵੇਖੋ ਵੀਡੀਓ ਹੋਰ ਵੇਖੋ: ਭਾਵੁਕ ਹੋਈ ਸੋਨਾਲੀ ਬੇਂਦਰੇ ,ਲਿਖਿਆ ਭਾਵੁਕਤਾ ਭਰਿਆ ਸੁਨੇਹਾ  ਇਹ ਕਵਿਤਾ ਮਨੁੱਖਤਾਂ ਨੂੰ ਸੰਦੇਸ਼ ਦਿੰਦੀ ਹੈ ਕਿ ਸਾਡੀ ਜਿੰਦਗੀ ‘ਚ ਰੁੱਖਾਂ ਦਾ ਬਹੁਤ ਵੱਡਾ ਮੁੱਲ ਹੈ। ਜੇ ਰੁੱਖ ਹੈ ਤਾਂ ਹੀ ਜੀਵਨ ਹੈ। ਰੁੱਖਾਂ ਨੂੰ ਵੱਧ ਤੋਂ ਵੱਧ ਲਗਾਉਣ ਚਾਹੀਦਾ ਹੈ ਤੇ ਰੁੱਖਾਂ ਦੀ ਹੋ ਰਹੀ ਕਟਾਈ ਨੂੰ ਰੋਕਣਾ ਚਾਹੀਦਾ ਹੈ। ਇਸ ਵੀਡੀਓ ਦੇ ਆਖਰੀਲੇ ਭਾਗ ‘ਚ ਰੁੱਖਾਂ ਨੂੰ ਬਚਾਉਣ ਦੀ ਗੱਲ ਕੀਤੀ ਗਈ ਹੈ।
Advertisment

Stay updated with the latest news headlines.

Follow us:
Advertisment
Advertisment
Latest Stories
Advertisment