ਪਾਲੀਵੁੱਡ 'ਚ ਸ਼ਵਿੰਦਰ ਮਾਹਲ ਦੀ ਇਸ ਤਰ੍ਹਾਂ ਹੋਈ ਸੀ ਐਂਟਰੀ, ਛੋਟੇ ਪਰਦੇ ਦੇ ਕਈ ਲੜੀਵਾਰ ਨਾਟਕਾਂ 'ਚ ਵੀ ਕੀਤਾ ਹੈ ਕੰਮ 

Written by  Rupinder Kaler   |  April 02nd 2019 06:02 PM  |  Updated: April 02nd 2019 06:02 PM

ਪਾਲੀਵੁੱਡ 'ਚ ਸ਼ਵਿੰਦਰ ਮਾਹਲ ਦੀ ਇਸ ਤਰ੍ਹਾਂ ਹੋਈ ਸੀ ਐਂਟਰੀ, ਛੋਟੇ ਪਰਦੇ ਦੇ ਕਈ ਲੜੀਵਾਰ ਨਾਟਕਾਂ 'ਚ ਵੀ ਕੀਤਾ ਹੈ ਕੰਮ 

ਪਾਲੀਵੁੱਡ ਵਿੱਚ ਸ਼ਵਿੰਦਰ ਮਾਹਲ ਉਹ ਚਮਕਦਾ ਸਿਤਾਰਾ ਹੈ ਜਿਸ ਦੀ ਅਦਾਕਾਰੀ ਹਰ ਇੱਕ ਦੇ ਦਿਲ ਨੂੰ ਛੂਹ ਲੈਂਦੀ ਹੈ । ਸ਼ਵਿੰਦਰ ਮਾਹਲ ਦੇ ਮੁੱਢਲੇ ਜੀਵਨ ਦੀ ਗੱਲ ਕੀਤੀ ਜਾਵੇ ਤਾਂ ਉਸ ਦਾ ਜਨਮ ਰੂਪਨਗਰ ਦੇ ਪਿੰਡ ਬੰਦੇ ਮਾਹਲਾਂ ਵਿੱਚ ਹੋਇਆ ਸੀ । ਸ਼ਵਿੰਦਰ ਨੂੰ ਬਚਪਨ ਵਿੱਚ ਹੀ ਫ਼ਿਲਮਾਂ ਦੇਖਣਾ ਦਾ ਸ਼ੌਂਕ ਸੀ ਇਹੀ ਸ਼ੌਂਕ ਉਸ ਨੂੰ ਫ਼ਿਲਮ ਨਗਰੀ ਮੁੰਬਈ ਲੈ ਆਇਆ। ਸ਼ੁਰੂ ਦੇ ਦਿਨਾਂ ਵਿੱਚ ਸ਼ਵਿੰਦਰ ਨੇ ਡਾਇਰੈਕਟਰ ਸ਼ੇਖਰ ਪ੍ਰੋਰਤ ਦੇ ਨਾਟਕ 'ਰਫੀਕੇ ਹਯਾਤ' ਵਿੱਚ ਕੰਮ ਕੀਤਾ ।

Shivender Maha Shivender Maha

ਇਸ ਸਭ ਦੇ ਚਲਦੇ ਉਸ ਨੂੰ ਫ਼ਿਲਮਾਂ ਵਿੱਚ ਵੀ ਕੰਮ ਮਿਲਣ ਲੱਗ ਗਿਆ । ਸ਼ਵਿੰਦਰ ਮਾਹਲ ਨੇ ਲਗਭਗ 14 ਹਿੰਦੀ ਫ਼ਿਲਮਾਂ ਤੇ 45  ਤੋਂ ਵੱਧ ਪੰਜਾਬੀ ਫ਼ਿਲਮਾਂ ਵਿੱਚ ਆਪਣੀ ਅਦਾਕਾਰੀ ਦਾ ਲੋਹਾ ਮਨਵਾਇਆ ਹੈ । ਉਹਨਾਂ ਦੀ ਪਹਿਲੀ ਪੰਜਾਬੀ ਫਿਲਮ ਦੀ ਗੱਲ ਕੀਤੀ ਜਾਵੇ ਤਾਂ 'ਪਟਵਾਰੀ' ਉਹਨਾਂ ਦੀ ਪਹਿਲੀ ਪੰਜਾਬੀ ਫ਼ਿਲਮ ਸੀ । ਇਸ ਤੋਂ ਇਸ ਤੋਂ ਇਲਾਵਾ 'ਪਛਤਾਵਾ', 'ਪੁੱਤ ਸਰਦਾਰਾਂ ਦੇ', 'ਜੋਰਾ ਜੱਟ', 'ਲਲਕਾਰਾ ਜੱਟੀ ਦਾ', 'ਕਲਯੁੱਗ', 'ਬਾਗੀ ਸੂਰਮੇ', 'ਧੀ ਜੱਟ ਦੀ', 'ਦੇਸੋਂ-ਪ੍ਰਦੇਸ', 'ਮੈਂ ਮਾਂ ਪੰਜਾਬ ਦੀ', 'ਦੂਰ ਨਹੀਂ ਨਨਕਾਣਾ', 'ਗਵਾਹੀ ਜੱਟ ਦੀ', 'ਯਾਰ ਮੇਰਾ ਪ੍ਰਦੇਸੀ', 'ਜੱਗ ਜਿਉਂਦਿਆਂ ਦੇ ਮੇਲੇ', 'ਹੀਰ ਰਾਂਝਾ', 'ਸੁਖਮਨੀ', 'ਆਪਣੀ ਬੋਲੀ ਆਪਣਾ ਦੇਸ', 'ਮੇਲ ਕਰਾਦੇ ਰੱਬਾ' ਕਈ ਫ਼ਿਲਮਾਂ ਵਿੱਚ ਵੱਖ-ਵੱਖ ਕਿਰਦਾਰ ਨਿਭਾਏ ।

https://www.youtube.com/watch?v=w8fuxFs2ztY

ਵੱਡੇ ਪਰਦੇ ਤੇ ਹੀ ਨਹੀਂ ਸ਼ਵਿੰਦਰ ਦੀ ਅਦਾਕਾਰੀ ਛੋਟੇ ਪਰਦੇ ਤੇ ਵੀ ਦੇਖਣ ਨੂੰ ਮਿਲੀ ਉਹਨਾਂ ਨੇ ਧਾਰਮਿਕ ਲੜੀਵਾਰ 'ਮਹਾਂਭਾਰਤ' ਵਿਚ ਨਿਭਾਈ ਸ਼ਿਵਜੀ ਦੀ ਭੂਮਿਕਾ ਅਤੇ ਪਰਸ਼ੂ ਰਾਮ ਦੀ ਭੂਮਿਕਾ ਨਾਲ ਹਰ ਇੱਕ ਦਾ ਦਿਲ ਜਿੱਤ ਲਿਆ ਸੀ । ਇਸ ਤੋਂ ਇਲਾਵਾ ਉਹਨਾਂ ਨੇ 'ਰਾਣੋ', 'ਦੋ ਅਕਾਲ ਗੜ੍ਹ', 'ਤੂਤਾਂ ਵਾਲਾ ਖੂਹ', 'ਚੰਡੀਗੜ੍ਹ ਕੈਂਪਸ', 'ਪੂਰਨ ਭਗਤ', 'ਕ੍ਰਿਸ਼ਨਾ', 'ਟੀਪੂ ਸੁਲਤਾਨ', 'ਪਰਮਵੀਰ ਚੱਕਰ', 'ਮੀਤ ਮਿਲਾ ਦੇ ਰੱਬਾ', 'ਚੰਨ ਚੜ੍ਹਿਆ ਸਮੁੰਦਰੋਂ ਪਾਰ' ਵਿੱਚ ਵੀ ਕੰਮ ਕੀਤਾ ।

https://www.youtube.com/watch?v=OnR_S8wCqLY

ਸ਼ਵਿੰਦਰ ਉਹ ਅਦਾਕਾਰ ਹੈ ਜਿਹੜਾ ਸਮੇਂ ਦਾ ਹਾਣੀ ਹੈ । ਉਸ ਦੀ ਅਦਾਕਾਰੀ ਨੂੰ ਲੋਕ ਅੱਜ ਵੀ ਉਸੇ ਤਰ੍ਹਾਂ ਪਸੰਦ ਕਰਦੇ ਹਨ ਜਿਸ ਤਰ੍ਹਾਂ ਪਹਿਲਾ ਕਰਦੇ ਸਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network