ਸ਼ਿਵਜੋਤ, ਗੁਰਲੇਜ਼ ਅਖ਼ਤਰ ਦੇ ਨਾਲ ਲੈ ਕੇ ਆ ਰਹੇ ਨੇ ਨਵਾਂ ਗੀਤ ‘ਰਿਸਕ’, ਪੋਸਟਰ ਕੀਤਾ ਸਾਂਝਾ

Written by  Lajwinder kaur   |  October 18th 2019 01:09 PM  |  Updated: October 18th 2019 01:10 PM

ਸ਼ਿਵਜੋਤ, ਗੁਰਲੇਜ਼ ਅਖ਼ਤਰ ਦੇ ਨਾਲ ਲੈ ਕੇ ਆ ਰਹੇ ਨੇ ਨਵਾਂ ਗੀਤ ‘ਰਿਸਕ’, ਪੋਸਟਰ ਕੀਤਾ ਸਾਂਝਾ

ਪੰਜਾਬੀ ਗੀਤਕਾਰ ਤੇ ਗਾਇਕ ਸ਼ਿਵਜੋਤ ਬਹੁਤ ਜਲਦ ਆਪਣੇ ਨਵੇਂ ਗੀਤ ਦੇ ਨਾਲ ਦਰਸ਼ਕਾਂ ਦੇ ਰੁ-ਬ-ਰੂ ਹੋਣ ਜਾ ਰਹੇ ਹਨ। ਜੀ ਹਾਂ ਉਨ੍ਹਾਂ ਨੇ ਇੰਸਟਾਗ੍ਰਾਮ ਉੱਤੇ ਨਵੇਂ ਗੀਤ ‘ਰਿਸਕ’ ਦਾ ਪੋਸਟਰ ਸ਼ੇਅਰ ਕੀਤਾ ਹੈ।

ਹੋਰ ਵੇਖੋ:ਇਹਾਨਾ ਢਿੱਲੋਂ ਨੇ ਬੱਚਿਆਂ ਦੇ ਚਿਹਰਿਆਂ ‘ਤੇ ਬਿਖੇਰੀ ਮੁਸਕਾਨ, ਸਕੂਲੀ ਬੱਚਿਆਂ ਨੂੰ ਵੰਡਿਆ ਲੋੜੀਂਦਾ ਸਮਾਨ

‘ਰਿਸਕ’ ਦੋਗਾਣਾ ਹੋਵੇਗਾ ਜਿਸ ਨੂੰ ਸ਼ਿਵਜੋਤ ਤੇ ਗੁਰਲੇਜ਼ ਅਖ਼ਤਰ ਆਪਣੀ ਮਿੱਠੀ ਆਵਾਜ਼ ਦੇ ਨਾਲ ਗਾਉਣਗੇ। ਇਸ ਗਾਣੇ ਦੇ ਬੋਲ ਸ਼ਿਵਜੋਤ ਦੀ ਕਲਮ ‘ਚੋਂ ਹੀ ਨਿਕਲੇ ਤੇ ਮਿਊਜ਼ਿਕ ਮਿਸਟਾਬਾਜ਼ ਦਾ ਹੋਵੇਗਾ। ਇਹ ਗਾਣਾ ਭੰਗੜੇ ਬੀਟ ਵਾਲਾ ਹੋਵੇਗਾ, ਜਿਸ ਨੂੰ ਟੀ-ਸੀਰੀਜ਼ ਦੇ ਲੇਬਲ ਹੇਠ 21 ਅਕਤੂਬਰ ਨੂੰ ਰਿਲੀਜ਼ ਕੀਤਾ ਜਾਵੇਗਾ।

ਜੇ ਗੱਲ ਕਰੀਏ ਸ਼ਿਵਜੋਤ ਦੇ ਕੰਮ ਦੀ ਤਾਂ ਉਨ੍ਹਾਂ ਦੇ ਲਿਖੇ ਗੀਤ ਕਈ ਨਾਮੀ ਗਾਇਕਾਂ ਨੇ ਗਾਏ ਨੇ। ਇਸ ਤੋਂ ਇਲਾਵਾ ਉਹ ਖ਼ੁਦ ਵੀ ਆਪਣੀ ਆਵਾਜ਼ ‘ਚ ਪਲਾਜ਼ੋ, ਦਿਲਬਰੀਆਂ, ਆਈ ਕੈਂਡੀ, ਤੇਰੀ ਮੇਰੀ ਟੁੱਟਜੂ ਵਰਗੇ ਗੀਤਾਂ ਦੇ ਨਾਲ ਵਾਹ ਵਾਹੀ ਖੱਟ ਚੁੱਕੇ ਹਨ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network