ਸ਼ਿਵਜੋਤ ਦੀ ਆਵਾਜ਼ ‘ਚ ਜਲਦ ਰਿਲੀਜ਼ ਹੋਵੇਗਾ ਨਵਾਂ ਗੀਤ ‘Pro Jatts'

written by Shaminder | August 20, 2021

ਪੀਟੀਸੀ ਪੰਜਾਬੀ ‘ਤੇ ਸਰੋਤਿਆਂ ਦੇ ਲਈ ਨਵੇਂ ਨਵੇਂ ਗੀਤ ਰਿਲੀਜ਼ ਕੀਤੇ ਜਾ ਰਹੇ ਹਨ ।ਇਸੇ ਲੜੀ ਦੇ ਤਹਿਤ ਪੀਟੀਸੀ ਪੰਜਾਬੀ ‘ਤੇ ਗਾਇਕ ਸ਼ਿਵਜੋਤ (Shivjot) ਦੀ ਆਵਾਜ਼ ‘ਚ ਗੀਤ ‘ਪ੍ਰੋ ਜੱਟਸ’ (Pro Jatts)  ਰਿਲੀਜ਼ ਕੀਤਾ ਜਾਵੇਗਾ । ਇਸ ਗੀਤ ਦੇ ਬੋਲ ਸ਼ਿਵਜੋਤ ਦੇ ਲਿਖੇ ਹੋਏ ਹਨ, ਜਦੋਂਕਿ ਮਿਊਜ਼ਿਕ ਦਾ ਬੌਸ ਵੱਲੋਂ ਦਿੱਤਾ ਗਿਆ ਹੈ । ਇਸ ਗੀਤ ਨੂੰ ਤੁਸੀਂ 21 ਅਗਸਤ ਨੂੰ ਪੀਟੀਸੀ ਪੰਜਾਬੀ ਅਤੇ ਪੀਟੀਸੀ ਚੱਕ ਦੇ ‘ਤੇ ਸੁਣ ਸਕਦੇ ਹੋ ।

Shivjot ,,-min Image From Instagram

ਹੋਰ ਪੜ੍ਹੋ :  ਐਮੀ ਵਿਰਕ ਨੇ ਪਾਕਿਸਤਾਨ ਵਿੱਚ ਸਥਿਤ ਆਪਣੇ ਪੁਰਖਿਆਂ ਦੀ ਹਵੇਲੀ ਦੀ ਵੀਡੀਓ ਕੀਤੀ ਸਾਂਝੀ, ਇੱਕ ਏਕੜ ਵਿੱਚ ਬਣੀ ਹੋਈ ਹੈ ਹਵੇਲੀ

ਇਸ ਗੀਤ ਦਾ ਐਕਸਕਲਿਊਸਿਵ ਵੀਡੀਓ ਤੁਸੀਂ ਪੀਟੀਸੀ ਪੰਜਾਬੀ ‘ਤੇ ਵੇਖ ਸਕਦੇ ਹੋ । ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਸ਼ਿਵਜੋਤ ਦੀ ਆਵਾਜ਼ ‘ਚ ਕਈ ਰਿਲੀਜ਼ ਹੋ ਚੁੱਕੇ ਹਨ ਜਿਨ੍ਹਾਂ ਨੂੰ ਸਰੋਤਿਆਂ ਦਾ ਵੀ ਭਰਵਾਂ ਹੁੰਗਾਰਾ ਮਿਲਦਾ ਰਿਹਾ ਹੈ ।

Shivjot,-min Image From Instagram

ਸ਼ਿਵਜੋਤ ਦੇ ਗੀਤਾਂ ਨੂੰ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲਦਾ ਰਿਹਾ ਹੈ ।ਉਨ੍ਹਾਂ ਦੇ ਹਿੱਟ ਗੀਤਾਂ ਦੀ ਗੱਲ ਕਰੀਏ ਤਾਂ ‘ਛੋਟਾ ਨੰਬਰ’, ‘ਫਾਨਾ’ , ‘ਸ਼ਰਾਰਾ’ , ‘ਮੋਟੀ ਮੋਟੀ ਅੱਖ’ ਪੰਜੇਬਾਂ ਸਣੇ ਕਈ ਗੀਤ ਸ਼ਾਮਿਲ ਹਨ ।

 

View this post on Instagram

 

A post shared by PTC Punjabi (@ptc.network)

ਸ਼ਿਵਜੋਤ ਦੇ ਪ੍ਰਸ਼ੰਸਕ ਵੀ ਉਸ ਦੇ ਨਵੇਂ ਗੀਤ ਦਾ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਹੇ ਹਨ । ਪਰ ਇੰਤਜ਼ਾਰ ਦੀਆਂ ਘੜੀਆਂ ਜਲਦ ਹੀ ਖਤਮ ਹੋਣ ਜਾ ਰਹੀਆਂ ਹਨ ਅਤੇ ਜਲਦ ਹੀ ਯਾਨੀ ਕਿ ਕੱਲ੍ਹ ਇਹ ਗੀਤ ਤੁਹਾਡੇ ਰੁਬਰੂ ਹੋ ਜਾਵੇਗਾ ।

 

0 Comments
0

You may also like