ਟੀਵੀ ਦੀ ਦੁਨੀਆਂ ਦੇ ਮੰਨੇ ਪ੍ਰਮੰਨੇ 14 ਸਾਲਾ ਕਲਾਕਾਰ ਦੀ ਸੜਕ ਹਾਦਸੇ 'ਚ ਮੌਤ

Written by  Aaseen Khan   |  July 19th 2019 10:47 AM  |  Updated: July 19th 2019 10:49 AM

ਟੀਵੀ ਦੀ ਦੁਨੀਆਂ ਦੇ ਮੰਨੇ ਪ੍ਰਮੰਨੇ 14 ਸਾਲਾ ਕਲਾਕਾਰ ਦੀ ਸੜਕ ਹਾਦਸੇ 'ਚ ਮੌਤ

ਸ਼ਿਵਲੇਖ ਸਿੰਘ ਟੀਵੀ ਦਾ ਉਹ ਜਾਣਿਆ ਪਹਿਚਾਣਿਆ 14 ਸਾਲਾ ਬਾਲ ਅਦਾਕਾਰ ਜਿਹੜਾ 'ਸੰਕਟ ਮੋਚਨ ਹਨੂੰਮਾਨ' ਅਤੇ ਸਸੁਰਾਲ ਸਿਮਰ ਕਾ' ਵਰਗੇ ਕਈ ਵੱਡੇ ਟੀਵੀ ਸ਼ੋਅਜ਼ 'ਚ ਨਜ਼ਰ ਆ ਚੁੱਕਿਆ ਹੈ, ਹੁਣ ਇਸ ਦੁਨੀਆਂ 'ਚ ਨਹੀਂ ਰਿਹਾ। ਜੀ ਹਾਂ ਚਾਈਲਡ ਆਰਟਿਸਟ ਸ਼ਿਵਲੇਖ ਸਿੰਘ ਸਿੰਘ ਦੀ ਇੱਕ ਸੜਕ ਹਾਦਸੇ 'ਚ ਮੌਤ ਹੋ ਚੁੱਕੀ ਹੈ। ਮਿਲੀ ਜਾਣਕਾਰੀ ਮੁਤਾਬਿਕ ਛਤੀਸ਼ਗੜ੍ਹ ਦੇ ਰਾਏਪੁਰ ਜਿਲ੍ਹੇ 'ਚ ਕਾਰ ਅਤੇ ਟਰੱਕ ਦੇ ਵਿਚ ਹੋਈ ਟੱਕਰ 'ਚ 14 ਸਾਲ ਦੇ ਸ਼ਿਵਲੇਖ ਸਿੰਘ ਦੀ ਮੌਤ ਹੋ ਗਈ, ਉੱਥੇ ਹੀ ਇਸ ਘਟਨਾ 'ਚ ਉਸ ਦੇ ਮਾਤਾ ਪਿਤਾ ਸਮੇਤ ਤਿੰਨ ਲੋਕ ਜ਼ਖਮੀ ਹੋ ਗਏ ਹਨ।

shivlekh singh shivlekh

ਪੁਲਿਸ ਦਾ ਕਹਿਣਾ ਹੈ ਕਿ ਸਿਵਲੇਖ ਅਤੇ ਉਸ ਦੇ ਰਿਸ਼ਤੇਦਾਰ ਇੱਕ ਕਾਰ 'ਚ ਸਵਾਰ ਹੋ ਕੇ ਬਿਲਾਸਪੁਰ ਤੋਂ ਰਾਏਪੁਰ ਦੇ ਲਈ ਜਾ ਰਹੇ ਸਨ, ਉਦੋਂ ਉਹ ਧਰਸੀਵਾਂ ਥਾਣੇ ਦੇ ਖ਼ੇਤਰ 'ਚ ਸਨ। ਉਸ ਵੇਲੇ ਉਹਨਾਂ ਦੀ ਤੇਜ਼ ਰਫਤਾਰ ਕਾਰ ਸਾਹਮਣੇ ਤੋਂ ਆ ਰਹੇ ਟਰੱਕ ਦੇ ਪਿਛਲੇ ਹਿੱਸੇ ਨਾਲ ਟਕਰਾਅ ਗਈ।

ਹੋਰ ਵੇਖੋ : ਸ਼ਹੀਦ ਉਧਮ ਸਿੰਘ ਨੂੰ ਵੱਡੇ ਪਰਦੇ 'ਤੇ ਪੇਸ਼ ਕਰਨਗੇ ਵਿੱਕੀ ਕੌਸ਼ਲ, ਕ੍ਰਾਂਤੀਕਾਰੀ ਉਧਮ ਸਿੰਘ ਦੀ ਜੀਵਨੀ 'ਤੇ ਫਿਲਮ ਦਾ ਐਲਾਨ

ਇਸ ਘਟਨਾ 'ਚ ਸ਼ਿਵਲੇਖ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ ਉਸ ਦੇ ਰਿਸ਼ਤੇਦਾਰਾਂ ਨੂੰ ਜ਼ਖਮੀ ਹਾਲਤ 'ਚ ਰਾਏਪੁਰ ਦੇ ਇੱਕ ਨਿੱਜੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਘਟਨਾ ਤੋਂ ਬਾਅਦ ਟਰੱਕ ਡਰਾਈਵਰ ਫਰਾਰ ਦੱਸਿਆ ਜਾ ਰਿਹਾ ਹੈ ਅਤੇ ਪੁਲਿਸ ਨੇ ਮਾਮਲਾ ਦਰਜ ਕਰਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network