ਮੁੰਬਈ ਦੇ ਰੇਲਵੇ ਸਟੇਸ਼ਨ ਦੀਆਂ ਕੰਧਾਂ ਨੂੰ ਰੰਗ ਕਰਦੀ ਨਜ਼ਰ ਆਈ ਅੰਬਾਨੀਆਂ ਦੀ ਨੂੰਹ

Written by  Rupinder Kaler   |  November 08th 2019 11:29 AM  |  Updated: November 08th 2019 11:29 AM

ਮੁੰਬਈ ਦੇ ਰੇਲਵੇ ਸਟੇਸ਼ਨ ਦੀਆਂ ਕੰਧਾਂ ਨੂੰ ਰੰਗ ਕਰਦੀ ਨਜ਼ਰ ਆਈ ਅੰਬਾਨੀਆਂ ਦੀ ਨੂੰਹ

ਆਕਾਸ਼ ਅੰਬਾਨੀ ਦੀ ਪਤਨੀ ਸ਼ਲੋਕਾ ਮਹਿਤਾ ਸੋਸ਼ਲ ਮੀਡੀਆ ਤੇ ਕਾਫੀ ਐਕਟਿਵ ਰਹਿੰਦੀ ਹੈ । ਜਿੱਥੇ ਉਹ ਆਪਣੇ ਫੈਸ਼ਨ ਸੈਂਸ ਕਰਕੇ ਚਰਚਾ ਵਿੱਚ ਰਹਿੰਦੀ ਹੈ ਉੱਥੇ ਉਹ ਆਪਣੀ ਐਕਟੀਵਿਟੀ ਕਰਕੇ ਵੀ ਖੂਬ ਸੁਰਖੀਆਂ ਵਿੱਚ ਬਣੀ ਰਹਿੰਦੀ ਹੈ । ਇਸ ਸਭ ਦੇ ਚਲਦੇ ਉਸ ਦੀ ਤਿੰਨ ਸਾਲ ਪੁਰਾਣੀ ਇੱਕ ਤਸਵੀਰ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ ।

ਇਸ ਤਸਵੀਰ ਦੀ ਖ਼ਾਸ ਗੱਲ ਇਹ ਹੈ ਕਿ ਇਸ ਵਿੱਚ ਸ਼ਲੋਕਾ ਮੁੰਬਈ ਦੇ ਰੇਲਵੇ ਸਟੇਸ਼ਨ ਦੀਆਂ ਕੰਧਾਂ ਪੇਂਟ ਕਰਦੀ ਹੋਈ ਨਜ਼ਰ ਆ ਰਹੀ ਹੈ । ਇਹਨਾਂ ਤਸਵੀਰਾਂ ਵਿੱਚ ਸ਼ਲੋਕਾ ਤੋਂ ਇਲਾਵਾ ਉਸ ਦੇ ਕੁਝ ਦੋਸਤ ਵੀ ਦਿਖਾਈ ਦੇ ਰਹੇ ਹਨ ।

ਇਹਨਾਂ ਤਸਵੀਰ ਵਿੱਚ ਸ਼ਲੋਕਾ ਨੇ ਟੀ-ਸ਼ਰਟ ਤੇ ਪੈਂਟ ਪਾਈ ਹੋਈ ਹੈ ਤੇ ਆਪਣੇ ਦੋਸਤਾਂ ਨਾਲ ਮੁਸਕਰਾ ਰਹੀ ਹੈ ।ਇਹ ਤਸਵੀਰਾਂ ਫੈਨ ਪੇਜ ਵੱਲੋਂ ਸ਼ੇਅਰ ਕੀਤੀਆਂ ਗਈਆਂ ਹਨ ।

https://www.instagram.com/p/B4WvTdppKL4/

ਤੁਹਾਨੂੰ ਦੱਸ ਦਿੰਦੇ ਹਾਂ ਕਿ ਸ਼ਲੋਕਾ ਦੀ ਪੜ੍ਹਾਈ ਧੀਰੂ ਬਾਈ ਅੰਬਾਨੀ ਇੰਟਰਨੈਸ਼ਨਲ ਸਕੂਲ ਵਿੱਚ ਹੋਈ ਹੈ । ਇਸ ਤੋਂ ਬਾਅਦ ਉਹਨਾਂ ਨੇ ਲੰਦਨ ਸਕੂਲ ਆਫ ਇਕਨਾਮਿਕਸ ਤੇ ਪਾਲੀਟੀਕਲ ਸਾਇੰਸ ਤੋਂ ਲਾਅ ਵਿੱਚ ਮਾਸਟਰ ਦੀ ਡਿਗਰੀ ਕੀਤੀ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network