ਫ਼ਿਲਮ 'ਸ਼ੂਟਰ' ਦਾ ਗੀਤ 'ਸ਼ੂਟ ਦਾ ਆਡਰ' ਜੱਸ ਮਾਣਕ ਅਤੇ ਜਗਪਾਲ ਸਿੱਧੂ ਦੀ ਆਵਾਜ਼ 'ਚ ਰਿਲੀਜ਼,ਇਸ ਗੈਂਗਸਟਰ ਦੀ ਕਹਾਣੀ ਬਿਆਨ ਕਰੇਗੀ ਫ਼ਿਲਮ

written by Shaminder | January 22, 2020

ਜੱਸ ਮਾਣਕ ਅਤੇ ਜਗਪਾਲ ਸੰਧੂ ਦੀ ਆਵਾਜ਼ 'ਚ 'ਸ਼ੂਟ ਦਾ ਆਡਰ' ਟਾਈਟਲ ਹੇਠ ਗੀਤ ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਨੂੰ ਜੈਯ ਰੰਧਵਾ ਅਤੇ ਵੱਡਾ ਗਰੇਵਾਲ ਸਣੇ ਹੋਰ ਕਈ ਕਲਾਕਾਰਾਂ 'ਤੇ ਫ਼ਿਲਮਾਇਆ ਗਿਆ ਹੈ । ਇਸ ਗੀਤ 'ਚ ਇੱਕ ਗੈਂਗਸਟਰ ਦੀ ਕਹਾਣੀ ਨੂੰ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਕਿਵੇਂ ਇੱਕ ਗੈਂਗਸਟਰ ਜਦੋਂ ਆਪਣੀਆਂ ਹੱਦਾਂ ਪਾਰ ਕਰਦਾ ਹੈ ਤਾਂ ਉਸ ਦੇ ਸ਼ੂਟ ਦੇ ਆਡਰ ਹੋ ਜਾਂਦੇ ਹਨ । ਹੋਰ ਵੇਖੋ:ਜਯਾ ਬੱਚਨ ਨੂੰ ਇੱਕ ਵਾਰ ਫਿਰ ਆਇਆ ਗੁੱਸਾ, ਮੀਡੀਆ ‘ਤੇ ਇਸ ਤਰ੍ਹਾਂ ਭੜਕੀ ਜਯਾ ਪਰ ਜਿਸ ਗੈਂਗਸਟਰ ਦੀ ਇਸ ਗੀਤ 'ਚ ਗੱਲ ਕੀਤੀ ਗਈ ਹੈ ਉਹ ਕਿਸੇ ਵੀ ਤਰ੍ਹਾਂ ਦੇ ਡਰ ਦੇ ਬੇਖੌਫ ਹੈ । ਉਹ ਜ਼ਿੰਦਗੀ 'ਚ ਕੁਝ ਕਰਨ ਆਇਆ ਹੈ ਯਾਨੀ ਕਿ ਆਪਣੀ ਦਹਿਸ਼ਤ ਨਾਲ ਉਹ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਣ ਦੀ ਕੋਸ਼ਿਸ਼ ਕਰਦਾ ਹੈ ।ਇਸ ਗੀਤ ਦੇ ਬੋਲ ਪ੍ਰਿੰਸ ਨੇ ਲਿਖੇ ਨੇ ਜਦੋਂ ਕਿ ਮਿਊਜ਼ਿਕ ਦਿੱਤਾ ਹੈ ਦੀਪ ਜੰਡੂ ਨੇ ਦਿੱਤਾ ਹੈ ।ਇਸ ਗੀਤ ਨੂੰ ਗੀਤ ਐੱਮਪੀ ਥ੍ਰੀ ਦੇ ਲੇਬਲ ਦੇ ਹੇਠ ਰਿਲੀਜ਼ ਕੀਤਾ ਗਿਆ ਹੈ । https://www.instagram.com/p/B7a8JqzJAQy/ ਇਹ ਫ਼ਿਲਮ ਸ਼ੂਟਰ ਦਾ ਗੀਤ ਹੈ ਜੋ ਕਿ ਸੁੱਖਾ ਕਾਹਲਵਾਂ ਦੀ ਜ਼ਿੰਦਗੀ 'ਤੇ ਅਧਾਰਿਤ ਹੈ । ਜਿਸ ਨੂੰ ਸਰੋਤਿਆਂ ਦਾ ਵੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ । ਦੱਸ ਦਈਏ ਕਿ ਇਹ ਫ਼ਿਲਮ 21 ਫਰਵਰੀ ਨੂੰ ਰਿਲੀਜ਼ ਹੋਣ ਜਾ ਰਹੀ ਹੈ ਅਤੇ ਫ਼ਿਲਮ ਗੈਂਗਸਟਰ ਸੁੱਖਾ ਕਾਹਲਵਾਂ ਦੀ ਜ਼ਿੰਦਗੀ ਨੂੰ ਦਰਸਾਇਆ ਜਾਵੇਗਾ ।  

0 Comments
0

You may also like