ਲੰਡਨ ਜਾਣਾ ਹੈ, ਲੀਗਲ਼ ਇਲ-ਲੀਗਲ ਸੱਭ ਚਲੁਗਾ - ਪਰਿਣੀਤੀ ਚੋਪੜਾ
ਬਾਲੀਵੁੱਡ ਅਭਿਨੇਤਾ ਅਰਜੁਨ ਕਪੂਰ ਤੇ ਅਭਿਨੇਤਰੀ ਪਰਿਣੀਤੀ ਚੋਪੜਾ ਜਲਦ ਹੀ ਫਿਲਮ 'ਸੰਦੀਪ ਔਰ ਪਿੰਕੀ ਫਰਾਰ' 'ਚ ਨਜ਼ਰ ਆਉਣ ਵਾਲੇ ਹਨ ਪਰ ਇਸ ਤੋਂ ਇਲਾਵਾ ਉਹ ਇਕ ਹੋਰ ਫਿਲਮ 'ਨਮਸਤੇ ਇੰਗਲੈਂਡ' 'ਚ ਇਕੱਠੇ ਦਿਖਾਈ ਦੇਣ ਵਾਲੇ ਹਨ।
ਹਾਲ ਹੀ 'ਚ ਪਰਿਣੀਤੀ ਚੋਪੜਾ ਨੇ ਖੁਦ ਆਪਣੇ ਟਵਿਟਰ ਅਕਾਊਂਟ 'ਤੇ ਫਿਲਮ ਦਾ ਪਹਿਲਾ ਪੋਸਟਰ ਸ਼ੇਅਰ ਕੀਤਾ ਹੈ ਜਿਸ 'ਚ ਦੋਵੇਂ ਜਹਾਜ 'ਤੇ ਬੈਠੇ ਦਿਖਾਈ ਦੇ ਰਹੇ ਹਨ। ਇਸ ਪੋਸਟਰ ਨੂੰ ਸੋਸ਼ਲ ਮੀਡੀਆ 'ਤੇ ਫੈਨਜ਼ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।
ਦੱਸਣਯੋਗ ਹੈ ਕਿ 'ਨਮਸਤੇ ਇੰਗਲੈਂਡ' ਦੀ ਬੀਤੇ ਦਿਨ ਸ਼ੁਕਰਵਾਰ ਸ਼ੁਰੂ ਹੋ ਚੁੱਕੀ ਹੈ ਅਤੇ ਇਸ ਦੀ ਜਾਣਕਾਰੀ ਪਰਿਣੀਤੀ ਚੋਪੜਾ ਨੇ ਸੋਸ਼ਲ ਮੀਡੀਆ ਰਾਹੀਂ ਦਿੱਤੀ ਹੈ। ਇਹ ਫਿਲਮ 7 ਦਸੰਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ। ਇਸ ਫਿਲਮ ਨਾਲ ਕਰੀਬ 5 ਸਾਲ ਬਾਅਦ ਇਕ ਫਿਰ ਦੋਵਾਂ ਨੂੰ ਇਕੱਠੇ ਪਰਦੇ 'ਤੇ ਦੇਖਣਾ ਦਿਲਚਸਪ ਹੋਵੇਗਾ।