ਆਸੀਸ ਦੀ ਸ਼ੂਟਿੰਗ ਸ਼ੁਰੂ ਹੋ ਚੁਕੀ ਹੈ, ਦਿਓ ਆਪਣੀ ਆਸੀਸ - ਰਾਣਾ ਰਣਬੀਰ

Written by  PTC Buzz   |  December 05th 2017 06:22 AM  |  Updated: December 05th 2017 06:22 AM

ਆਸੀਸ ਦੀ ਸ਼ੂਟਿੰਗ ਸ਼ੁਰੂ ਹੋ ਚੁਕੀ ਹੈ, ਦਿਓ ਆਪਣੀ ਆਸੀਸ - ਰਾਣਾ ਰਣਬੀਰ

ਰਾਣਾ ਰਣਬੀਰ ਡਾਇਰੈਕਟਰ ਦੇ ਤੌਰ ਤੇ ਆਪਣੀ ਫਿਲਮ ਆਸੀਸ ਦੇ ਨਾਲ ਸ਼ੁਰੂਆਤ ਕਰਨ ਜਾ ਰਹੇ ਨੇ, ਉਨ੍ਹਾਂ ਨੇ ਆਪਣੀ ਫਿਲਮ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ |.ਹਾਲ ਹੀ 'ਚ ਉਨ੍ਹਾਂ ਨੇ ਆਪਣੇ ਫੇਸਬੁੱਕ ਪੇਜ ਤੇ ਕੁਝ ਤਸਵੀਰਾਂ ਸਾਂਝਾ ਕਰਦੇ ਹੋਏ ਲਿਖਿਆ “ਆਸੀਸ ਦੀ ਸ਼ੂਟਿੰਗ ਸ਼ੁਰੂ ਹੋ ਚੁਕੀ ਹੈ, ਦਿਓ ਆਪਣੀ ਆਸੀਸ”| ਰਾਣਾ ਰਣਬੀਰ ਦੀ ਅਦਾਕਾਰੀ ਤੇ ਪੰਜਾਬੀ ਸਾਹਿਤ ਤੇ ਪਕੜ ਦੇ ਬਾਰੇ ਤਾਂ ਸੱਭ ਜਾਣਦੇ ਨੇ | ਉਨ੍ਹਾਂ ਨੇ ਭਾਵੇ ਗਿੰਨੀਆਂ ਚੁਨਵੀਆਂ ਫ਼ਿਲਮਾਂ ਲਿਖੀਆਂ ਪਰ ਜੋ ਵੀ ਲਿਖੀਆਂ ਗੜ ਕੇ ਲਿਖੀਆਂ ਨੇ | ਇੰਡਸਟਰੀ ਦੇ ਵਿਚ ਇਹ ਕਿਹਾ ਜਾਂਦਾ ਹੈ ਕਿ ਰਾਣਾ ਰਣਬੀਰ ਇਕ ਮੁਕੰਮਲ ਕਲਾਕਾਰ ਨੇ | ਮਤਲਬ ਰਚਨਾਤਮਕਤਾ ਤਾਂ ਉਨ੍ਹਾਂ ਦੇ ਦਿਲੋਂ ਦਿਮਾਗ ਦੇ ਵਿਚ ਕੁੱਟ ਕੁੱਟ ਕੇ ਭਰੀ ਹੋਈ ਹੈ | ਇਸ ਕਰਕੇ ਜੇ ਹੁਣ ਰਾਣਾ ਰਣਬੀਰ ਫਿਲਮ ਦਾ ਡਾਇਰੈਕਟ ਕਰਨ ਜਾ ਰਹੇ ਨੇ ਤੇ ਕਿਨ੍ਹੀ ਕਮਾਲ ਦੀ ਹੋਏਗੀ ਇਹ ਫਿਲਮ | ਚਲੋ ਸਭ ਤੋਂ ਵਧੀਆ ਦੀ ਉਮੀਦ ਕਰੋ ਤੇ ਤਿਆਰ ਰਹੋ ਇਕ ਵੱਖ ਤੇ ਵਿਲੱਖਣ ਸੰਕਲਪ ਤੇ ਅਧਾਰਿਤ, ਵੱਖ ਤੇ ਵਿਲੱਖਣ ਤਰੀਕੇ ਦੇ ਨਾਲ ਡਾਇਰੈਕਟ ਕਿੱਤੀ ਫਿਲਮ ਨੂੰ ਵੇਖਣ ਦੇ ਲਈ !


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network