ਬਿੰਨੂ ਢਿੱਲੋਂ ਦੀ ਨਵੀਂ ਫ਼ਿਲਮ ‘ਫੁੱਫੜ ਜੀ’ ਦੀ ਸ਼ੂਟਿੰਗ ਹੋਈ ਸ਼ੁਰੂ

written by Rupinder Kaler | June 16, 2021

ਬਿੰਨੂ ਢਿੱਲੋਂ ਦੀ ਨਵੀਂ ਫ਼ਿਲਮ ‘ਫੁੱਫੜ ਜੀ’ ਦੀ ਸ਼ੂਟਿੰਗ ਸ਼ੁਰੂ ਹੋ ਗਈ ਹੈ । ਜਿਸ ਦੀ ਜਾਣਕਾਰੀ ਖੁਦ ਬਿੰਨੂ ਢਿੱਲੋਂ ਨੇ ਆਪਣੇ ਇੰਸਟਾਗ੍ਰਾਮ ਤੇ ਇੱਕ ਤਸਵੀਰ ਸ਼ੇਅਰ ਕਰਕੇ ਦਿੱਤੀ ਹੈ । ਇਹ ਫ਼ਿਲਮ ਕੇ ਕੁਮਾਰ ਸਟੂਡੀਓਜ਼ ਦੇ ਬੈਨਰ ਥੱਲੇ ਬਣ ਰਹੀ ਹੈ ।ਫਿਲਮ ਬਹੁਤ ਪ੍ਰਤਿਭਾਸ਼ਾਲੀ ਰਾਜੂ ਵਰਮਾ ਦੁਆਰਾ ਲਿਖੀ ਗਈ ਹੈ।

Pic Courtesy: Instagram

ਹੋਰ ਪੜ੍ਹੋ :

ਆਮਿਰ ਖ਼ਾਨ ਦੀ ‘ਲਗਾਨ’ ਫ਼ਿਲਮ ਨੂੰ 20 ਸਾਲ ਹੋਏ ਪੂਰੇ, ਅਦਾਕਾਰ ਨੇ ਫੈਨਸ ਦਾ ਕੀਤਾ ਧੰਨਵਾਦ

Pic Courtesy: Instagram

ਫ਼ਿਲਮ ਪੰਕਜ ਬੱਤਰਾ ਦੁਆਰਾ ਨਿਰਦੇਸ਼ਤ ਕੀਤੀ ਜਾਵੇਗੀ। ਬਿੰਨੂ ਢਿੱਲੋਂ ਤੋਂ ਇਲਾਵਾ ਸਿੱਧਿਕਾ ਸ਼ਰਮਾ, ਅਲੰਕ੍ਰਿਤਾ ਸ਼ਰਮਾ ਅਤੇ ਅੰਨੂ ਚੌਧਰੀ ਮੁੱਖ ਭੂਮਿਕਾਵਾਂ ਵਿੱਚ ਨਜ਼ਰ ਆੳੇੁਣਗੇ । ਇੱਕ ਵੈੱਬਸਾਈਟ ਮੁਤਾਬਿਕ ‘ਫੁੱਫੜ ਜੀ’ ਫ਼ਿਲਮ ਇਕ ਖ਼ਾਸ ਸਮਾਜਿਕ ਸੰਦੇਸ਼ ਵਾਲੀ ਫ਼ਿਲਮ ਹੋਵੇਗੀ ਜਿਸ ਵਿੱਚ ਹਰ ਤਰ੍ਹਾਂ ਦਾ ਮਸਾਲਾ ਹੋਵੇਗਾ ।

Pic Courtesy: Instagram

ਨਿਰਦੇਸ਼ਕ ਪੰਕਜ ਬੱਤਰਾ ਮੁਤਾਬਿਕ ਫਿਲਮ ਇੱਕ ਪੀਰੀਅਡ ਫੈਮਲੀ ਡਰਾਮਾ ਹੋਵੇਗੀ ਜਿਸ ਵਿੱਚ ਕਮੇਡੀ ਵੀ ਹੋਵੇਗੀ । ਬਿਨੂੰ ਢਿੱਲੋਂ ਦੇ ਵਰਕ ਫਰੰਟ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦੀਆਂ ਇੱਕ ਤੋਂ ਬਾਅਦ ਇੱਕ ਕਈ ਫ਼ਿਲਮਾਂ ਰਿਲੀਜ਼ ਹੋਣ ਵਾਲੀਆਂ ਹਨ । ਉਹਨਾਂ ਦੇ ਪ੍ਰਸ਼ੰਸਕਾਂ ਨੂੰ ਉਹਨਾਂ ਦੀਆਂ ਫ਼ਿਲਮਾਂ ਦਾ ਇੰਤਜ਼ਾਰ ਹੈ ।

You may also like