ਪਰਮੀਸ਼ ਵਰਮਾ ਦੀ ਆਉਣ ਵਾਲੀ ਫਿਲਮ 'ਮੈਂ ਤੇ ਬਾਪੂ' ਦੀ ਸ਼ੂਟਿੰਗ ਮੁਕੰਮਲ

written by Rupinder Kaler | September 15, 2021

ਪਰਮੀਸ਼ ਵਰਮਾ (Parmish Verma ) ਦੀ ਆਉਣ ਵਾਲੀ ਫਿਲਮ 'ਮੈਂ ਤੇ ਬਾਪੂ' (Main Te Baapu) ਦੀ ਸ਼ੂਟਿੰਗ ਮੁਕੰਮਲ ਹੋ ਗਈ ਹੈ ਜਿਸ ਦੀ ਜਾਣਕਾਰੀ ਫ਼ਿਲਮ ਦੇ ਪ੍ਰੋਡਿਊਸਰ ਨੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ । ਓਮਜੀ ਸਟਾਰ ਸਟੂਡੀਓ ਦੇ ਸੰਸਥਾਪਕ ਮੁਨੀਸ਼ ਸਾਹਨੀ ਨੇ ਫ਼ਿਲਮ (Main Te Baapu)  ਦੀ ਸ਼ੂਟਿੰਗ ਦੇ ਆਖਰੀ ਦਿਨ ਦੀਆਂ ਤਸਵੀਰਾਂ ਸਾਂਝੀਆਂ ਕਰਦੇ ਹੋਏ ਇੱਕ ਨੋਟ ਵੀ ਲਿਖਿਆ ਹੈ ।

Pic Courtesy: Instagram

ਹੋਰ ਪੜ੍ਹੋ :

ਪਤਨੀ ਨਾਲ ਵਿਵਾਦ ਤੋਂ ਬਾਅਦ ਕਰਣ ਮਹਿਰਾ ਨੇ ਪੁੱਤਰ ਨੂੰ ਲੈ ਕੇ ਸਾਂਝੀ ਕੀਤੀ ਭਾਵੁਕ ਪੋਸਟ

Pic Courtesy: Instagram

ਉਹਨਾਂ ਨੇ ਲਿਖਿਆ, ‘ਮੈਂ ਤੇ ਬਾਪੂ (Main Te Baapu)  ਦੀ ਟੀਮ ਦੇ ਹਰ ਮੈਂਬਰ ਦਾ ਦਿਲੋਂ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਇਸ ਫ਼ਿਲਮ ਨੂੰ ਮੁਕੰਮਲ ਕਰਨ ਵਿੱਚ ਆਪਣਾ ਯੋਗਦਾਨ ਪਾਇਆ ! ਸਿਨੇਮਾਘਰਾਂ ਵਿੱਚ ਮਿਲਾਂਗੇ!’ ਫ਼ਿਲਮ ਦੀ ਗੱਲ ਕੀਤੀ ਜਾਵੇ ਤਾਂ ਫਿਲਮ ਵਿੱਚ ਪਰਮੀਸ਼ ਵਰਮਾ (Parmish Verma ) ਦੇ ਨਾਲ ਉਸ ਦੇ ਪਿਤਾ ਡਾਕਟਰ ਸਤੀਸ਼ ਵਰਮਾ ਨਾਲ ਸਕ੍ਰੀਨ ਸ਼ੇਅਰ ਕਰਦੇ ਹੋਏ ਨਜ਼ਰ ਆਉਣਗੇ।

 

View this post on Instagram

 

A post shared by Munish Sahni (@munishomjee)

ਇਸ ਤੋਂ ਇਲਾਵਾ ਸੰਜੀਦਾ ਸ਼ੇਖ , ਸੁਨੀਤਾ ਧੀਰ ਅਤੇ ਸੁਖਵਿੰਦਰ ਚਾਹਲ ਮਹੱਤਵਪੂਰਣ ਕਿਰਦਾਰ ਨਿਭਾਉਣਗੇ । ਫਿਲਮ ਜਗਦੀਪ ਵੜਿੰਗ ਦੁਆਰਾ ਲਿਖੀ ਗਈ ਹੈ ਅਤੇ ਉਦੈ ਪ੍ਰਤਾਪ ਸਿੰਘ ਦੁਆਰਾ ਨਿਰਦੇਸ਼ਤ ਕੀਤੀ ਗਈ ਹੈ। ਖ਼ਬਰਾਂ ਦੀ ਮੰਨੀਏ ਤਾਂ ਪਰਮੀਸ਼ ਵਰਮਾ (Parmish Verma ) ਤੇ ਇਸ ਫ਼ਿਲਮ ਦੀ ਸ਼ੂਟਿੰਗ ਨੂੰ ਛੇਤੀ ਖ਼ਤਮ ਕਰਨ ਦਾ ਦਬਾਅ ਸੀ ਕਿਉਂਕਿ ਉਹਨਾਂ ਨੇ ਕੈਨੇਡਾ ਚੋਣਾਂ ਵਿੱਚ ਗੁਨੀਤ ਦਾ ਪ੍ਰਚਾਰ ਕਰਨ ਲਈ ਨਿਕਲਣਾ ਸੀ ।

0 Comments
0

You may also like