ਸਲਮਾਨ ਖ਼ਾਨ ਦੀ ਫ਼ਿਲਮ ‘ਅੰਤਿਮ ਦਾ ਲਾਸਟ ਟ੍ਰੂਥ’ ਦੀ ਸ਼ੂਟਿੰਗ ਹੋਈ ਸ਼ੁਰੂ

written by Shaminder | December 10, 2020

ਬਾਲੀਵੁੱਡ ਅਦਾਕਾਰ ਸਲਮਾਨ ਖ਼ਾਨ ਆਪਣੀ ਅਗਲੀ ਫ਼ਿਲਮ ਦੇ ਨਾਲ ਮੁੜ ਤੋਂ ਧਮਾਲ ਮਚਾਉਣ ਲਈ ਤਿਆਰ ਹਨ ।ਹਾਲ ਹੀ ‘ਚ ਸਲਮਾਨ ਖ਼ਾਨ ਨੇ ਆਪਣੀ ਫ਼ਿਲਮ ‘ਅੰਤਿਮ ਦਾ ਲਾਸਟ ਟ੍ਰੂਥ’ ਦੀ ਸ਼ੂਟਿੰਗ ਸ਼ੁਰੂ ਕੀਤੀ ਹੈ । ਜਿਸਦਾ ਇੱਕ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ਨੂੰ ਸਲਮਾਨ ਖ਼ਾਨ ਦੇ ਜੀਜਾ ਆਯੁਸ਼ ਸ਼ਰਮਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ । salman ਜਿਸ ਨੂੰ ਬਾਅਦ ‘ਚ ਸਲਮਾਨ ਖ਼ਾਨ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਰੀਪੋਸਟ ਕੀਤਾ ਹੈ । ਵੀਡੀਓ ‘ਚ ਸਲਮਾਨ ਖ਼ਾਨ ਸਿਰ ‘ਤੇ ਦਸਤਾਰ ਸਜਾਈ ਇੱਕ ਸਿੱਖ ਵਿਅਕਤੀ ਦੇ ਕਿਰਦਾਰ ‘ਚ ਨਜ਼ਰ ਆ ਰਹੇ ਹਨ । ਹੋਰ ਪੜ੍ਹੋ : ਸਲਮਾਨ ਖ਼ਾਨ ਦੀ ਭੈਣ ਅਰਪਿਤਾ ਖ਼ਾਨ ਸ਼ਰਮਾ ਨੇ ਰੈਸਟੋਰੈਂਟ ’ਚ ਵੜ ਕੇ ਤੋੜੀਆਂ ਪਲੇਟਾਂ, ਵੀਡੀਓ ਵਾਇਰਲ
salman ਉਨ੍ਹਾਂ ਦੇ ਇਸ ਅੰਦਾਜ਼ ਨੂੰ ਪ੍ਰਸ਼ੰਸਕਾਂ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ । ਸਲਮਾਨ ਖ਼ਾਨ ਇਸ ਵੀਡੀਓ ‘ਚ ਬਲੂ ਟੀ-ਸ਼ਰਟ, ਗ੍ਰੇ ਪੈਂਟ, ਹੱਥ ‘ਚ ਕੜਾ ਪਾਈ ਨਜ਼ਰ ਆ ਰਹੇ ਹਨ ।ਮੀਡੀਆ ਰਿਪੋਟਰਸ ਦੇ ਮੁਤਾਬਕ ਸਲਮਾਨ ਖ਼ਾਨ ‘ਅੰਤਿਮ ਦਾ ਲਾਸਟ ਟ੍ਰੂਥ’ ‘ਚ ਇੱਕ ਸਿੱਖ ਦਾ ਕਿਰਦਾਰ ਨਿਭਾਉਣਗੇ । salman ਇਸ ਵੀਡੀਓ ਨੂੰ ਪ੍ਰਸ਼ੰਸਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ ।ਇਸ ਵੀਡੀਓ ਨੂੰ ਹੁਣ ਤੱਕ 87 ਹਜ਼ਾਰ ਤੋਂ ਵੀ ਜ਼ਿਆਦਾ ਵਾਰ ਵੇਖਿਆ ਜਾ ਚੁੱਕਿਆ ਹੈ ।

 
View this post on Instagram
 

A post shared by Salman Khan Films (@skfilmsofficial)

0 Comments
0

You may also like